ਚਾਲੂ ਵਿੱਤੀ ਸਾਲ ''ਚ 5.3 ਫੀਸਦੀ ਸੁੰਗੜੇਗੀ ਭਾਰਤੀ ਅਰਥਵਿਵਸਥਾ : ਇੰਡੀਆ ਰੇਟਿੰਗਸ

06/24/2020 10:02:28 PM

ਨਵੀਂ ਦਿੱਲੀ-ਇੰਡੀਆ ਰੇਟਿੰਗਸ ਐਂਡ ਰਿਸਰਚ ਦਾ ਭਾਰਤੀ ਅਰਥਵਿਵਸਥਾ ਦੇ ਚਾਲੂ ਵਿੱਤੀ ਸਾਲ 2020-21 'ਚ 5.3 ਫੀਸਦੀ ਸੁੰਗੜਨ ਦਾ ਅਨੁਮਾਨ ਹੈ। ਦੇਸ਼ ਦੇ ਇਤਿਹਾਸ 'ਚ ਇਹ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਸਭ ਤੋਂ ਹੇਠਲੀ ਵਾਧਾ ਦਰ ਹੋਵੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਅਰਥਵਿਵਸਥਾ 'ਚ ਕਮੀ ਦਾ ਇਹ 6ਵਾਂ ਮੌਕਾ ਹੋਵੇਗਾ।

ਰੇਟਿੰਗ ਏਜੰਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 'ਕੋਵਿਡ-19' ਮਹਾਮਾਰੀ ਕਾਰਣ ਉਤਪਾਦਨ ਦੀ ਰਫਤਾਰ ਅਤੇ ਪੱਧਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਸਪਲਾਈ ਲੜੀ ਅਤੇ ਵਪਾਰ ਲੜੀ ਟੁੱਟ ਗਈ ਹੈ। ਹਵਾਬਾਜ਼ੀ, ਹੋਟਲ ਅਤੇ ਹਾਸਪਟੈਲਿਟੀ ਖੇਤਰ 'ਚ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ (ਹਾਲਾਂਕਿ ਹੁਣ ਕੁਝ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ) ਹੋ ਗਈਆਂ ਹਨ। ਅਜਿਹੇ 'ਚ ਪੂਰੇ ਵਿੱਤੀ ਸਾਲ 2020-21 'ਚ ਆਰਥਿਕ ਗਤੀਵਿਧੀਆਂ ਦੇ ਆਮ ਹੋਣ ਦੀ ਉਮੀਦ ਨਹੀਂ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੂਰੇ ਵਿੱਤੀ ਸਾਲ ਦੌਰਾਨ ਅਰਥਵਿਵਸਥਾ 'ਚ ਗਿਰਾਵਟ ਆਵੇਗੀ ਹੀ, ਹਰ ਇਕ ਤਿਮਾਹੀ ਦੌਰਾਨ ਵੀ ਅਰਥਵਿਵਸਥਾ ਹੇਠਾਂ ਆਵੇਗੀ।

ਹਾਲਾਂਕਿ ਏਜੰਸੀ ਦਾ ਮੰਨਣਾ ਹੈ ਕਿ ਅਗਲੇ ਵਿੱਤੀ ਸਾਲ ਯਾਨੀ 2021-22 'ਚ ਅਰਥਵਿਵਸਥਾ ਪੱਟੜੀ 'ਤੇ ਪਰਤੇਗੀ ਅਤੇ 5 ਤੋਂ 6 ਫੀਸਦੀ ਦਾ ਵਾਧਾ ਦਰਜ ਕਰੇਗੀ। ਰਿਪੋਰਟ ਕਹਿੰਦੀ ਹੈ ਕਿ ਆਧਾਰ ਪ੍ਰਭਾਵ ਅਤੇ ਘਰੇਲੂ ਅਥੇ ਗਲੋਬਲੀ ਅਰਥਵਿਵਸਥਾ ਦੀ ਸਥਿਤੀ ਆਮ ਹੋਣ ਕਾਰਣ ਅਗਲੇ ਵਿੱਤੀ ਸਾਲ 'ਚ ਅਰਥਵਿਵਸਥਾ ਵਾਧਾ ਦਰਜ ਕਰੇਗੀ। ਇੰਡੀਆ ਰੇਟਿੰਗਸ ਨੇ ਕਿਹਾ ਕਿ 2020-21 'ਚ ਭਾਰਤ ਦੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ 5.3 ਫੀਸਦੀ ਦੀ ਗਿਰਾਵਟ ਆਵੇਗੀ। ਰਿਪੋਰਟ ਮੁਤਾਬਕ ਇਹ ਦੇਸ਼ ਦੇ ਇਤਿਹਾਸ 'ਚ ਸਭ ਤੋਂ ਹੇਠਲੀ ਜੀ.ਡੀ.ਪੀ. ਦਾ ਵਾਧਾ ਦਰ ਹੋਵੇਗੀ। ਭਾਰਤ ਦੇ ਜੀ.ਡੀ.ਪੀ. ਅੰਕੜਿਆਂ 1950-51 ਤੋਂ ਉਪਲੱਬਧ ਹੈ। ਇਸ ਤੋਂ ਇਲਾਵਾ ਇਹ 6ਵਾਂ ਮੌਕਾ ਹੋਵੇਗਾ ਜਦਕਿ ਅਰਥਵਿਵਸਥਾ 'ਚ ਗਿਰਾਵਟ ਆਵੇਗੀ।


Karan Kumar

Content Editor

Related News