ਸਾਲ 2047 ਤੱਕ 20,000 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਭਾਰਤੀ ਅਰਥਵਿਵਸਥਾ : ਬਿਬੇਕ ਦੇਬਰਾਏ

Tuesday, Aug 30, 2022 - 06:31 PM (IST)

ਸਾਲ 2047 ਤੱਕ 20,000 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਭਾਰਤੀ ਅਰਥਵਿਵਸਥਾ : ਬਿਬੇਕ ਦੇਬਰਾਏ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਅਰਥਵਿਵਸਥਾ ਦਾ ਆਕਾਰ 2047 ਤੱਕ 20,000 ਅਰਬ ਡਾਲਰ ਤੱਕ ਪਹੁੰਚ ਜਾਏਗਾ, ਬਿਨਾਂ ਸ਼ਰਤ ਕਿ ਅਗਲੇ 25 ਸਾਲਾਂ ’ਚ ਔਸਤ ਸਾਲਾਨਾ ਵਾਧਾ 7-7.5 ਫੀਸਦੀ ਹੋਵੇ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ (ਈ. ਏ. ਸੀ.-ਪੀ. ਐੱਮ.) ਦੇ ਚੇਅਰਮੈਨ ਬਿਬੇਕ ਦੇਬਰਾਏ ਨੇ ਮੰਗਲਵਾਰ ਨੂੰ ਇਹ ਅਨੁਮਾਨ ਲਗਾਇਆ। ਦੇਬਰਾਏ ਨੇ ‘ਭਾਰਤ ਲਈ ਮੁਕਾਬਲੇਬਾਜ਼ੀ ਦਾ ਖਰੜਾ @100’ ਜਾਰੀ ਕਰਦੇ ਹੋਏ ਕਿਹਾ ਕਿ ਜੇ ਦੇਸ਼ ਅਗਲੇ 25 ਸਾਲਾਂ ’ਚ 7-7.5 ਫੀਸਦੀ ਦੀ ਔਸਤ ਆਰਥਿਕ ਵਾਧਾ ਦਰ ਨਾਲ ਵਧਦਾ ਹੈ ਤਾਂ ਦੇਸ਼ ਦੀ ਸਾਲਾਨਾ ਪ੍ਰਤੀ ਵਿਅਕਤੀ ਅਾਮਦਨ 10,000 ਅਮਰੀਕੀ ਡਾਲਰ ਤੋਂ ਵੱਧ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ 2047 ਤੱਕ ਭਾਰਤ ਵੀ ਉੱਚ ਮਨੁੱਖੀ ਵਿਕਾਸ ਸ਼੍ਰੇਣੀ ਦੇ ਦੇਸ਼ਾਂ ’ਚ ਸ਼ਾਮਲ ਹੋ ਜਾਏਗਾ। ਇਸ ਸਮੇਂ ਭਾਰਤ 2700 ਅਰਬ ਅਮਰੀਕੀ ਡਾਲਰ ਦੇ ਕੁੱਲ ਘਰੇਲੂ ਉਤਪਾਦ ਨਾਲ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਦੇਸ਼ ਨੂੰ ਮੌਜੂਦਾ ਸਮੇਂ ’ਚ ਇਕ ਵਿਕਾਸਸ਼ੀਲ ਰਾਸ਼ਟਰ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਅਭਿਲਾਸ਼ੀ ਟੀਚਾ ਰੱਖਿਆ ਹੈ।


author

Harinder Kaur

Content Editor

Related News