ਡਾਲਰ ਦੇ ਮੁਕਾਬਲੇ 17 ਪੈਸੇ ਚਮਕੀ ਭਾਰਤੀ ਕਰੰਸੀ, ਜਾਣੋ ਅੱਜ ਦਾ ਰੇਟ

06/22/2020 4:10:17 PM

ਮੁੰਬਈ— ਵਿਦੇਸ਼ੀ ਪੂੰਜੀ ਅਤੇ ਸਟਾਕਸ ਬਾਜ਼ਾਰਾਂ 'ਚ ਤੇਜ਼ੀ ਦੇ ਦਮ 'ਤੇ ਸੋਮਵਾਰ ਨੂੰ ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਮਜਬੂਤੀ ਦਰਜ ਕੀਤੀ ਹੈ।

ਡਾਲਰ ਦੇ ਮੁਕਾਬਲੇ ਅੱਜ ਇਹ 17 ਪੈਸੇ ਦੀ ਬੜ੍ਹਤ ਹਾਸਲ ਕਰਕੇ 76.03 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ, ਜਦੋਂ ਕਿ ਕਾਰੋਬਾਰ ਸ਼ੁਰੂ ਹੋਣ 'ਤੇ ਇਹ ਡਾਲਰ ਦੇ ਮੁਕਾਬਲੇ 76.16 ਦੇ ਪੱਧਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ ਤੇਜ਼ੀ ਦਰਜ ਕਰਦੇ ਹੋਏ 75.98 ਤੱਕ ਵੀ ਪੁੱਜਾ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 76.20 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਵਿਦੇਸ਼ੀ ਕਰੰਸੀ ਕਾਰੋਬਾਰੀਆਂ ਮੁਤਾਬਕ, ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਭਾਰਤੀ ਕਰੰਸੀ ਨੂੰ ਮਜਬੂਤੀ ਮਿਲੀ ਹੈ। ਉੱਥੇ ਹੀ, ਸਟਾਕਸ ਮਾਰਕੀਟ ਦੀ ਗੱਲ ਕਰੀਏ ਤਾਂ ਸੈਂਸੈਕਸ 179.59 ਅੰਕ ਦੀ ਤੇਜ਼ੀ ਨਾਲ 34,911.32 ਅਤੇ ਨਿਫਟੀ 66.80 ਅੰਕ ਮਜਬੂਤ ਹੋ ਕੇ 10,311.20 'ਤੇ ਬੰਦ ਹੋਇਆ ਹੈ।


Sanjeev

Content Editor

Related News