ਤੀਜੀ ਤਿਮਾਹੀ ’ਚ ਭਾਰਤੀ ਕੰਪਿਊਟਰ ਬਾਜ਼ਾਰ 20.2 ਫੀਸਦੀ ਵਧਿਆ : IDC
Wednesday, Nov 21, 2018 - 11:57 PM (IST)

ਨਵੀਂ ਦਿੱਲੀ-ਭਾਰਤ ’ਚ ਰਵਾਇਤੀ ਕੰਪਿਊਟਰ ਬਾਜ਼ਾਰ ’ਚ 2018 ਦੀ ਤੀਜੀ ਤਿਮਾਹੀ ’ਚ 20.2 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ’ਚ 30.7 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਐੱਚ. ਪੀ. ਇੰਕ ਚੋਟੀ ’ਤੇ ਹੈ ਅਤੇ 22.9 ਫੀਸਦੀ ਹਿੱਸੇਦਾਰੀ ਨਾਲ ਡੈੱਲ ਦੂਜੇ ਸਥਾਨ ’ਤੇ ਹੈ। ਇੰਟਰਨੈਸ਼ਨਲ ਡਾਟਾ ਕਾਰਪ (ਆਈ. ਡੀ. ਸੀ.) ਨੇ ਇਹ ਜਾਣਕਾਰੀ ਦਿੱਤੀ। ਭਾਰਤ ਦੇ ਪੂਰੇ ਕੰਪਿਊਟਰ ਬਾਜ਼ਾਰ ਨੇ 27.1 ਲੱਖ ਕੰਪਿਊਟਰਾਂ ਦੀ ਵਿਕਰੀ ਨਾਲ ਪਿਛਲੀ ਤਿਮਾਹੀ ਤੋਂ 20.2 ਫੀਸਦੀ ਵਾਧਾ ਦਰਜ ਕੀਤਾ ਹੈ। ਆਈ. ਡੀ. ਸੀ. ਦੀ ਕੁਅਾਰਟਰਲੀ ਪਰਸਨਲ ਕੰਪਿਊਟਿੰਗ ਡਿਵਾਈਸਿਜ਼ ਟਰੈਕਰ ਨੇ ਕਿਹਾ ਕਿ ਹਾਲਾਂਕਿ ਪਿਛਲੇ ਸਾਲ ਤੀਜੀ ਤਿਮਾਹੀ ’ਚ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਹੋਣ ’ਤੇ ਵਿਕਰੀ ’ਚ ਵਾਧੇ ਕਾਰਨ ਇਸ ’ਚ 10.6 ਫੀਸਦੀ ਦੀ ਸਾਲਾਨਾ ਕਮੀ ਦਰਜ ਕੀਤੀ ਗਈ ਹੈ। ਬਾਜ਼ਾਰ ’ਚ ਪਿਛਲੀ ਤਿਮਾਹੀ ਦੀ ਉਮੀਦ 33.9 ਫੀਸਦੀ ਵਾਧੇ ਨਾਲ ਇਸ ਤਿਮਾਹੀ ’ਚ ਕੁਲ 14.5 ਲੱਖ ਕੰਪਿਊਟਰ ਵੇਚੇ ਗਏ ਹਨ। ਆਈ. ਡੀ. ਸੀ. ਇੰਡੀਆ ਦੇ ਆਈ. ਪੀ. ਡੀ. ਐੱਸ. ਐਂਡ ਪੀ. ਸੀ. ਦੇ ਜਾਂਚ ਪ੍ਰਬੰਧਕ ਨਿਸ਼ਾਂਤ ਬਾਂਸਲ ਨੇ ਕਿਹਾ ਕਿ ਖਪਤਕਾਰ ਵਿੱਤੀ ਯੋਜਨਾਵਾਂ ਦੁਆਰਾ ਸਹਾਇਤਾ ਪ੍ਰਾਪਤ ਖਰਚੇ ’ਚ ਵਾਧੇ ਨਾਲ ਗੇਮਿੰਗ ਨੋਟਬੁੱਕਸ ਵਰਗੀਅਾਂ ਪ੍ਰੀਮੀਅਮ ਡਿਵਾਈਸਿਜ਼ ਨੂੰ ਮਜ਼ਬੂਤ ਰਫਤਾਰ ਮਿਲੀ। ਤਿਉਹਾਰਾਂ ਦੌਰਾਨ ਖਰੀਦਦਾਰੀ ਅਤੇ ਆਨਲਾਈਨ ਖਰੀਦਦਾਰੀ ਨਾਲ ਵੀ ਖਪਤਕਾਰਾਂ ਨੇ ਖਰਚ ਕੀਤਾ। ਪੂਰੇ ਕੰਪਿਊਟਰ ਬਾਜ਼ਾਰ ’ਚ ਕੁਲ 1.25 ਲੱਖ ਕੰਪਿਊਟਰ ਵੇਚੇ ਗਏ, ਜਿਸ ’ਚ ਨਿਯਮਤ ਰੂਪ ਨਾਲ 7.5 ਫੀਸਦੀ ਵਾਧਾ ਦਰਜ ਕੀਤਾ ਗਿਆ।