ਦਿਵਿਆਂਗਾਂ ਨੂੰ ਨੌਕਰੀ ਦੇਣ ਦੇ ਮਾਮਲੇ ’ਚ ਸਕਾਰਾਤਮਕ ਰੁਖ਼ ਅਪਣਾ ਰਹੀਆਂ ਭਾਰਤੀ ਕੰਪਨੀਆਂ

Tuesday, Mar 18, 2025 - 03:59 PM (IST)

ਦਿਵਿਆਂਗਾਂ ਨੂੰ ਨੌਕਰੀ ਦੇਣ ਦੇ ਮਾਮਲੇ ’ਚ ਸਕਾਰਾਤਮਕ ਰੁਖ਼ ਅਪਣਾ ਰਹੀਆਂ ਭਾਰਤੀ ਕੰਪਨੀਆਂ

ਕੋਲਕਾਤਾ (ਭਾਸ਼ਾ) - ਭਾਰਤੀ ਕੰਪਨੀਆਂ ਦਿਵਿਆਂਗ ਵਿਅਕਤੀਆਂ (ਪੀ. ਡਬਲਿਊ. ਡੀ.) ਦੀ ਨਿਯੁਕਤੀ ’ਚ ਤੇਜ਼ੀ ਲਿਆ ਰਹੀਆਂ ਹਨ, ਕਿਉਂਕਿ ਉਹ ਇਸ ਨੂੰ ‘ਸਮਾਜਿਕ ਜ਼ਰੂਰੀਪਣ’ ਅਤੇ ਵਧਦੀ ਵਿਭਿੰਨਤਾ, ਬਰਾਬਰੀ ਅਤੇ ਸਮਾਵੇਸ਼ (ਡੀ. ਈ. ਆਈ.) ਵਚਨਬੱਧਤਾਵਾਂ ਦਰਮਿਆਨ ‘ਰਣਨੀਤਿਕ ਕਾਰੋਬਾਰੀ ਲਾਭ’ ਦੇ ਤੌਰ ’ਤੇ ਵੇਖ ਰਹੀ ਹੈ।

ਇਹ ਵੀ ਪੜ੍ਹੋ :     Historic jump in Gold price: ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੁਝਾਨ

ਹਿਤਧਾਰਕਾਂ ਦਾ ਕਹਿਣਾ ਹੈ ਕਿ ਭਾਰਤੀ ਕਾਰਪੋਰੇਟ ਘਰਾਣਿਆਂ ’ਚ ਅਜਿਹੇ ਲੋਕਾਂ ਨੂੰ ਸ਼ਾਮਲ ਕਰਨ ਦੀ ਗਿਣਤੀ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ। ਪਿਛਲੇ 3 ਸਾਲਾਂ ’ਚ ਸਮਾਵੇਸ਼ੀ ਭੂਮਿਕਾਵਾਂ ਲਈ ਨੌਕਰੀ ਭਰਤੀਆਂ ’ਚ 30 ਤੋਂ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸਪਾਤ ਅਤੇ ਮਾਈਨਿੰਗ ਖੇਤਰਾਂ ਤੋਂ ਲੈ ਕੇ ਬੀਮਾ ਖੇਤਰ ਤੱਕ ਦੀ ਭਾਰਤੀ ਕੰਪਨੀਆਂ ਆਪਣੇ ਇੱਥੇ ਦਿਵਿਆਂਗਾਂ ਨੂੰ ਸ਼ਾਮਲ ਕਰਨ ਲਈ ਕੰਮ-ਕਾਜ ਵਾਲੀ ਥਾਂ ਦੀ ਪਹੁੰਚਯੋਗਤਾ ’ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਬਣਾਇਆ All Time High, ਜਾਣੋ ਕਿੰਨੇ ਚੜ੍ਹੇ ਭਾਅ

ਫਿਊਚਰ ਜਨਰਲੀ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਨੂਪ ਰਾਓ ਨੇ ਕਿਹਾ ਕਿ ਬੀਮਾ ਕੰਪਨੀ ਨੇ ਆਪਣੇ ਕੰਮ-ਕਾਜ ਵਾਲੀ ਥਾਂ ’ਚ ਦਿਵਿਆਂਗਾਂ ਨੂੰ ਸ਼ਾਮਲ ਕਰਨ ਦੀ ਉਪਲਬਧੀ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ :     TDS rules change:ਬਦਲਣ ਜਾ ਰਹੇ ਹਨ TDS ਨਿਯਮ, ਨਿਵੇਸ਼ਕਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਮਿਲੇਗੀ ਵੱਡੀ ਰਾਹਤ

ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ’ਚ ਕੰਪਨੀ ਦੇ ਦਿਵਿਆਂਗ ਕਰਮਚਾਰੀਆਂ ਦੀ ਗਿਣਤੀ 16 ਖੇਤਰੀ ਬ੍ਰਾਂਚਾਂ ’ਚ 16 ਤੋਂ ਵਧ ਕੇ 41 ਹੋ ਗਈ ਹੈ ਅਤੇ ਦਿਵਿਆਂਗ ਕਰਮਚਾਰੀਆਂ ’ਚ ਲੱਗਭਗ 22 ਫ਼ੀਸਦੀ ਔਰਤਾਂ ਹਨ।

ਇਹ ਵੀ ਪੜ੍ਹੋ :      ਰਿਕਾਰਡ ਹਾਈ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ Gold-Silver ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News