ਭਾਰਤੀ ਕੰਪਨੀਆਂ 'ਚ ਵਧਦੀ ਜਾ ਰਹੀ ਹੈ ਕਾਰਪੋਰੇਟ ਗਵਰਨੈਂਸ ; IiAS
Saturday, Apr 12, 2025 - 12:49 PM (IST)
 
            
            ਨਵੀਂ ਦਿੱਲੀ- ਇੰਸਟੀਟਿਊਸ਼ਲ ਇਨਵੈਸਟਰ ਅਡਵਾਈਜ਼ਰੀ ਸਰਵਿਸਿਜ਼ (ਆਈ.ਆਈ.ਏ.ਐੱਸ.) ਵੱਲੋਂ ਕਰਵਾਏ ਗਏ ਇਕ ਅਧਿਐਨ 'ਚ ਭਾਰਤੀ ਕੰਪਨੀਆਂ 'ਚ ਕਾਰਪੋਰੇਟ ਗਵਰਨੈਂਸ ਵਿੱਚ ਸਥਿਰ ਵਿਕਾਸ ਨੂੰ ਉਜਾਗਰ ਕੀਤਾ ਗਿਆ ਹੈ। ਬੀ.ਐੱਸ.ਈ. 100 ਕੰਪਨੀਆਂ ਲਈ ਮੀਡੀਅਨ ਗਵਰਨੈਂਸ ਸਕੋਰ 61 ਰਿਹਾ, ਜਿਸ ਨੂੰ ਚੰਗਾ ਮੰਨਿਆ ਜਾਂਦਾ ਹੈ। ਇਸ ਦੌਰਾਨ ਸਭ ਤੋਂ ਵੱਧ ਸਕੋਰ 82 ਰਿਹਾ, ਜਦਕਿ ਸਭ ਤੋਂ ਘੱਟ ਸਕੋਰ 50 ਦਰਜ ਕੀਤਾ ਗਿਆ।
ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਕੋਈ ਵੀ ਬੀ.ਐੱਸ.ਈ. 100 ਕੰਪਨੀ 'ਬੇਸਿਕ' (ਸਭ ਤੋਂ ਘੱਟ) ਗਵਰਨੈਂਸ ਸ਼੍ਰੇਣੀ ਵਿੱਚ ਨਹੀਂ ਆਈ। "ਲੀਡਰਸ਼ਿਪ" ਸ਼੍ਰੇਣੀ ਪ੍ਰਾਪਤ ਕਰਨ ਵਾਲੀਆਂ ਫਰਮਾਂ ਵਿੱਚ ਐਕਸਿਸ ਬੈਂਕ, ਸਿਪਲਾ, ਡਾ. ਰੈਡੀਜ਼ ਲੈਬਾਰਟਰੀਜ਼, ਆਈ.ਸੀ.ਆਈ.ਸੀ. ਲੋਂਬਾਰਡ ਜਨਰਲ ਇੰਸ਼ੋਰੈਂਸ, ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ ਅਤੇ ਮੈਰੀਕੋ ਸ਼ਾਮਲ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਈ.ਆਈ.ਏ.ਐੱਸ. ਦੇ ਪ੍ਰਧਾਨ ਤੇ ਸੀ.ਓ.ਓ. ਹੇਤਲ ਦਲਾਲ ਨੇ ਕਿਹਾ, "ਪ੍ਰਮੋਟਰ ਪਰਿਵਾਰਾਂ ਕੋਲ ਮਹੱਤਵਪੂਰਨ ਇਕੁਇਟੀ ਹੋਣ ਦੇ ਬਾਵਜੂਦ, ਕਾਰਪੋਰੇਟ ਇੰਡੀਆ ਸ਼ਮੂਲੀਅਤ ਅਤੇ ਵੋਟਿੰਗ ਰਾਹੀਂ ਨਿਵੇਸ਼ਕਾਂ ਦੇ ਫੀਡਬੈਕ ਪ੍ਰਤੀ ਜ਼ਿਆਦਾ ਜਵਾਬਦੇਹ ਬਣ ਰਿਹਾ ਹੈ।"
ਇਹ ਵੀ ਪੜ੍ਹੋ- ਧੋਨੀ Out ਜਾਂ Not Out ? ਥਰਡ ਅੰਪਾਇਰ ਦੇ ਫ਼ੈਸਲੇ ਨੇ ਹਰ ਕਿਸੇ ਨੂੰ ਕੀਤਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            