ਭਾਰਤੀ ਕੰਪਨੀਆਂ ਇਸ ਸਾਲ ਤਨਖ਼ਾਹ ''ਚ ਕਰ ਸਕਦੀਆਂ ਹਨ ਕਰੀਬ 10 ਫੀਸਦੀ ਦਾ ਵਾਧਾ

Tuesday, Jan 17, 2023 - 10:36 AM (IST)

ਭਾਰਤੀ ਕੰਪਨੀਆਂ ਇਸ ਸਾਲ ਤਨਖ਼ਾਹ ''ਚ ਕਰ ਸਕਦੀਆਂ ਹਨ ਕਰੀਬ 10 ਫੀਸਦੀ ਦਾ ਵਾਧਾ

ਨਵੀਂ ਦਿੱਲੀ—ਭਾਰਤੀ ਕੰਪਨੀਆਂ ਇਸ ਸਾਲ ਤਨਖਾਹ 'ਚ ਔਸਤਨ 9.8 ਫੀਸਦੀ ਦਾ ਵਾਧਾ ਕਰ ਸਕਦੀਆਂ ਹਨ। ਇਹ ਪਿਛਲੇ ਸਾਲ 2022 'ਚ  9.4 ਫੀਸਦੀ ਦੇ ਵਾਧੇ ਨਾਲੋਂ ਥੋੜ੍ਹਾ ਜ਼ਿਆਦਾ ਹੈ। ਕੋਰਨ ਫੇਰੀ ਸਰਵੇਖਣ ਦੇ ਅਨੁਸਾਰ ਚੋਟੀ ਦੇ ਪ੍ਰਤਿਭਾਵਾਂ ਲਈ ਇਹ ਤਨਖਾਹ ਵਾਧਾ ਬਹੁਤ ਜ਼ਿਆਦਾ ਹੋਵੇਗਾ। ਕੰਪਨੀਆਂ ਵੱਖ-ਵੱਖ ਪ੍ਰਤਿਭਾ ਪ੍ਰਬੰਧਨ ਕਦਮਾਂ ਅਤੇ ਮੁਆਵਜ਼ੇ ਦੀਆਂ ਯੋਜਨਾਵਾਂ ਰਾਹੀਂ ਮਹੱਤਵਪੂਰਨ ਅਤੇ ਮੁੱਖ ਪ੍ਰਤਿਭਾ ਨੂੰ ਬਰਕਰਾਰ ਰੱਖਣ 'ਤੇ ਧਿਆਨ ਦੇ ਰਹੀਆਂ ਹਨ।
ਸਰਵੇਖਣ 'ਚ ਕਰੀਬ 800,000 ਤੋਂ ਵੱਧ ਕਰਮਚਾਰੀਆਂ ਵਾਲੀਆਂ 818 ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਰਵੇਖਣ ਮੁਤਾਬਕ 2023 'ਚ ਭਾਰਤ 'ਚ ਤਨਖ਼ਾਹ 'ਚ 9.8 ਫ਼ੀਸਦੀ ਵਾਧਾ ਹੋਣ ਦਾ ਅਨੁਮਾਨ ਹੈ। ਮਹਾਂਮਾਰੀ ਤੋਂ ਪ੍ਰਭਾਵਿਤ ਸਾਲ 2020 'ਚ ਤਨਖ਼ਾਹ ਵਾਧਾ 6.8 ਫੀਸਦੀ ਤੋਂ ਕਾਫ਼ੀ ਘੱਟ ਸੀ। ਪਰ ਮੌਜੂਦਾ ਵਾਧੇ ਦਾ ਰੁਖ਼ ਮਜ਼ਬੂਤ ​​ਅਤੇ ਬਿਹਤਰ ਸਥਿਤੀ ਨੂੰ ਦਰਸਾਉਂਦਾ ਹੈ। ਭਾਰਤ ਦੇ ਵਧੇ ਹੋਏ ਡਿਜੀਟਲ ਸਮਰੱਥਾ ਨਿਰਮਾਣ 'ਤੇ ਧਿਆਨ ਦਿੱਤੇ ਜਾਣ ਦੇ ਅਨੁਸਾਰ, ਸਰਵੇਖਣ 'ਚ ਜੀਵਨ ਵਿਗਿਆਨ ਅਤੇ ਸਿਹਤ ਸੰਭਾਲ ਅਤੇ ਉੱਚ ਤਕਨਾਲੋਜੀ ਖੇਤਰਾਂ 'ਚ ਕ੍ਰਮਵਾਰ 10.2 ਫੀਸਦੀ ਅਤੇ 10.4 ਫੀਸਦੀ ਤੱਕ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
ਕੌਰਨ ਫੇਰੀ ਦੇ ਪ੍ਰਧਾਨ ਅਤੇ ਖੇਤਰ ਪ੍ਰਬੰਧ ਨਿਰਦੇਸ਼ਕ ਨਵਨੀਤ ਸਿੰਘ ਨੇ ਕਿਹਾ ਕਿ ਹਾਲਾਂਕਿ ਦੁਨੀਆ ਭਰ 'ਚ ਮੰਦੀ ਅਤੇ ਆਰਥਿਕ ਮੰਦੀ ਦੀ ਚਰਚਾ ਹੋ ਰਹੀ ਹੈ, ਪਰ ਭਾਰਤੀ ਅਰਥਵਿਵਸਥਾ ਦੇ ਸੰਦਰਭ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਦੇ ਛੇ ਫੀਸਦੀ ਦੀ ਦਰ ਤੋਂ ਅੱਗੇ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਕੁਝ ਹੋਰ ਖੇਤਰਾਂ ਲਈ ਇਹ ਤਨਖਾਹ ਵਾਧਾ- ਸੇਵਾ ਖੇਤਰ ਲਈ 9.8 ਫੀਸਦੀ, ਵਾਹਨਾਂ ਲਈ 9 ਫੀਸਦੀ, ਰਸਾਇਣਾਂ ਲਈ 9.6 ਫੀਸਦੀ, ਖਪਤਕਾਰ ਵਸਤਾਂ ਲਈ 9.8 ਫੀਸਦੀ ਅਤੇ ਪ੍ਰਚੂਨ ਖੇਤਰ 'ਚ 9 ਫੀਸਦੀ ਹੋਣ ਦਾ ਅਨੁਮਾਨ ਹੈ। 


author

Aarti dhillon

Content Editor

Related News