ਭਾਰਤੀ ਕਾਰੋਬਾਰੀ ਆਬੂਧਾਬੀ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ
Monday, Apr 12, 2021 - 12:44 PM (IST)
 
            
            ਦੁਬਈ - ਸੰਯੁਕਤ ਅਰਬ ਅਮੀਰਾਤ 'ਚ ਸਥਿਤ ਭਾਰਤੀ ਮੂਲ ਦੇ ਕਾਰੋਬਾਰੀ ਯੂਸੁਫ ਅਲੀ ਨੂੰ ਆਬੂਧਾਬੀ ਜੇ ਕ੍ਰਾਊਨ ਪ੍ਰਿੰਸ ਤੇ ਉਪ-ਸਰਵਉੱਚ ਕਮਾਂਡਰ ਹਥਿਆਰਬੰਦ ਫੋਰਸ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।
ਸਨਮਾਨ ਮਿਲਣ ਤੋਂ ਬਾਅਦ, ਯੂਸਫ ਅਲੀ ਨੇ ਕਿਹਾ, 'ਇਹ ਮੇਰੀ ਜ਼ਿੰਦਗੀ ਦਾ ਇਕ ਬਹੁਤ ਹੀ ਮਾਣ ਵਾਲਾ ਅਤੇ ਭਾਵਨਾਤਮਕ ਪਲ ਹੈ। ਮੈਂ ਆਬੂ ਧਾਬੀ ਵਿਚ 47 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਇੱਥੇ ਸਭ ਤੋਂ ਉੱਚੇ ਨਾਗਰਿਕ ਦਾ ਸਨਮਾਨ ਪ੍ਰਾਪਤ ਕਰਕੇ ਮੈਂ ਬਹੁਤ ਖ਼ੁਸ਼ ਹਾਂ। ਮੈਂ ਨਵੇਂ ਸੁਪਨੇ ਅਤੇ ਉਮੀਦਾਂ ਨਾਲ 31 ਦਸੰਬਰ 1973 ਨੂੰ ਇਥੇ ਆਇਆ ਸੀ। ਇਸ ਸਮੇਂ ਦੇ ਦੌਰਾਨ ਮੈਂ ਬਹੁਤ ਸਾਰੇ ਉਤਰਾਅ-ਚੜਾਅ ਦੇਖੇ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ। ਉਸਨੇ ਯੂ.ਏ.ਈ. ਦੀ ਦੂਰਅੰਦੇਸ਼ੀ ਅਗਵਾਈ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ, 'ਇਹ ਦੇਸ਼ ਸ਼ੇਖ ਮੁਹੰਮਦ ਬਿਨ ਜਾਇਦ ਦੀ ਅਗਵਾਈ ਹੇਠ ਵਧੀਆ ਵਿਕਸਤ ਹੋ ਰਿਹਾ ਹੈ।'
ਇਹ ਵੀ ਪੜ੍ਹੋ: 13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ
ਯੂਸਫ ਅਲੀ ਨੇ ਆਪਣੀ ਸਫਲਤਾ ਦਾ ਸਿਹਰਾ ਸੰਯੁਕਤ ਅਰਬ ਅਮੀਰਾਤ ਦੇ ਸ਼ਾਸਕਾਂ, ਜਾਣਕਾਰਾਂ ਦੀਆਂ ਪ੍ਰਾਰਥਨਾਵਾਂ ਅਤੇ ਪ੍ਰਵਾਸੀ ਭਾਈਚਾਰੇ ਦੇ ਸਮਰਥਨ ਨੂੰ ਦਿੱਤਾ। ਉਸਨੇ ਕਿਹਾ ਕਿ ਉਸਦੀ ਸਫਲਤਾ ਵਿਚ ਉਸਦੇ ਭਾਰਤੀ ਭੈਣ-ਭਰਾ ਵੀ ਸ਼ਾਮਲ ਹਨ ਅਤੇ ਉਹ ਇਹ ਸਨਮਾਨ ਆਪਣੇ ਸਾਰੇ ਸਮਰਥਕਾਂ ਨੂੰ ਸਮਰਪਿਤ ਕਰਦਾ ਹਾਂ।
ਇਹ ਵੀ ਪੜ੍ਹੋ: GST ਦੇ ਨਾਂ 'ਤੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ ਜਾਅਲੀ ਬਿੱਲ, ਜਾਣੋ ਅਸਲ ਬਿੱਲ ਦੀ ਪਛਾਣ ਦਾ ਤਰੀਕਾ
ਇਸ ਮੌਕੇ ਕ੍ਰਾਊਨ ਪ੍ਰਿੰਸ ਨੇ 11 ਪ੍ਰਮੁੱਖ ਸਖਸ਼ੀਅਤਾਂ ਨੂੰ ਚੋਟੀ ਦੇ ਸਿਵਲ ਸਿਵਲ ਸਨਮਾਨ ਦਿੱਤੇ ਹਨ। ਉਨ੍ਹਾਂ ਵਿੱਚੋਂ ਯੂਸਫ ਅਲੀ ਇਕਲੌਤੇ ਭਾਰਤੀ ਹੈ। ਇਹ ਪੁਰਸਕਾਰ ਹਰ ਸਾਲ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਅਬੂ ਧਾਬੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਅਲੀ ਉਨ੍ਹਾਂ 12 ਵਿਅਕਤੀਆਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਆਬੂ ਧਾਬੀ ਦੇ ਕਾਰੋਬਾਰ, ਉਦਯੋਗ ਤੇ ਵੱਖ-ਵੱਖ ਪਰਉਪਕਾਰੀ  ਸਹਾਇਤਾ ਲਈ ਉਨ੍ਹਾਂ ਦੇ ਵੱਡੇ ਯੋਗਦਾਨ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਬੈਂਕ ਆਫ਼ ਇੰਡੀਆ ਸਮੇਤ 5 ਸਰਕਾਰੀ ਬੈਂਕਾਂ ਦਾ ਹੋ ਸਕਦੈ ਨਿੱਜੀਕਰਨ, ਜਲਦ ਹੋਵੇਗਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            