Dubai Chamber 'ਚ ਸ਼ਾਮਲ ਹੋਣ ਵਾਲੀਆਂ ਨਵੀਆਂ ਕੰਪਨੀਆਂ ਦੀ ਸੂਚੀ "ਚ ਭਾਰਤੀ ਕਾਰੋਬਾਰ ਸਿਖਰ 'ਤੇ

Tuesday, Jun 24, 2025 - 02:29 PM (IST)

Dubai Chamber 'ਚ ਸ਼ਾਮਲ ਹੋਣ ਵਾਲੀਆਂ ਨਵੀਆਂ ਕੰਪਨੀਆਂ ਦੀ ਸੂਚੀ "ਚ ਭਾਰਤੀ ਕਾਰੋਬਾਰ ਸਿਖਰ 'ਤੇ

ਦੁਬਈ - ਦੁਬਈ ਚੈਂਬਰਜ਼ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਤਿੰਨ ਚੈਂਬਰਾਂ 'ਚੋਂ ਇੱਕ 'ਦੁਬਈ ਚੈਂਬਰ ਆਫ਼ ਕਾਮਰਸ' ਦੇ ਇੱਕ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 2025 ਦੀ ਪਹਿਲੀ ਤਿਮਾਹੀ ਵਿੱਚ ਚੈਂਬਰ 'ਚ ਸ਼ਾਮਲ ਹੋਣ ਵਾਲੀਆਂ ਗੈਰ-ਅਮੀਰਾਤੀ ਕੰਪਨੀਆਂ ਦੀ ਸੂਚੀ ਵਿੱਚ ਭਾਰਤੀ ਮਾਲਕੀ ਵਾਲੇ ਕਾਰੋਬਾਰ ਸਿਖਰ 'ਤੇ ਰਹੇ।

ਦੁਬਈ ਭਾਰਤੀ ਕੰਪਨੀਆਂ ਲਈ ਇਕ ਪਸੰਦੀਦਾ ਸਥਾਨ ਬਣ ਗਿਆ ਹੈ। ਦੁਬਈ ਚੈਂਬਰ ਆਫ਼ ਕਾਮਰਸ ਵੱਲੋਂ ਕੀਤੇ ਗਏ ਇਕ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 2025 ਦੀ ਪਹਿਲੀ ਤਿਮਾਹੀ ’ਚ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਚੈਂਬਰ ’ਚ ਸ਼ਾਮਲ ਹੋਣ ਵਾਲੀਆਂ ਗੈਰ-ਅਮੀਰਾਤੀ ਕੰਪਨੀਆਂ ਦੀ ਸੂਚੀ ’ਚ ਸਿਖਰ ’ਤੇ ਰਹੀਆਂ। ਤਿੰਨ ਮਹੀਨਿਆਂ ਦੀ ਮਿਆਦ ਦੌਰਾਨ ਭਾਰਤ ਤੋਂ ਕੁੱਲ 4,543 ਨਵੇਂ ਮੈਂਬਰ ਚੈਂਬਰ ’ਚ ਸ਼ਾਮਲ ਹੋਏ ਹਨ, ਜੋ ਕਿ ਸਾਲ-ਦਰ-ਸਾਲ 4.4 ਫੀਸਦੀ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਸੋਨੇ 'ਚ ਵਾਧੇ ਦਾ ਦੌਰ ਖ਼ਤਮ! , ਈਰਾਨ ਤੇ ਅਮਰੀਕੀ ਹਮਲੇ ਬਾਅਦ ਵੀ ਜਾਣੋ ਕਿਉਂ ਨਹੀਂ ਚੜ੍ਹਿਆ Gold

ਸੂਚੀ ’ਚ ਪਾਕਿਸਤਾਨ ਵੀ ਦੂਜੇ ਸਥਾਨ ’ਤੇ

ਪਾਕਿਸਤਾਨ ਇਸ ਸੂਚੀ ’ਚ ਦੂਜੇ ਸਥਾਨ ’ਤੇ ਹੈ, ਪਹਿਲੀ ਤਿਮਾਹੀ ਦੌਰਾਨ 2,154 ਨਵੀਆਂ ਪਾਕਿਸਤਾਨੀ ਕੰਪਨੀਆਂ ਚੈਂਬਰ ਦੇ ਮੈਂਬਰਾਂ ਵਜੋਂ ਰਜਿਸਟਰ ਹੋਈਆਂ ਹਨ। ਇਸ ਤੋਂ ਇਲਾਵਾ 1,362 ਨਵੀਆਂ ਮਿਸਰੀ ਕੰਪਨੀਆਂ ਵੀ ਚੈਂਬਰ ’ਚ ਸ਼ਾਮਲ ਹੋਈਆਂ ਹਨ । ਇਹ ਦੇਸ਼ ਹੁਣ ਨਿਵੇਸ਼ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ।

ਸੂਚੀ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਬੰਗਲਾਦੇਸ਼ ਨੇ 817 ਨਵੀਆਂ ਕੰਪਨੀਆਂ ਨਾਲ ਸਾਲ-ਦਰ-ਸਾਲ 28.5 ਫੀਸਦੀ ਵਾਧਾ ਦਰਜ ਕੀਤਾ ਹੈ। ਯੂਨਾਈਟਿਡ ਕਿੰਗਡਮ 678 ਨਵੀਆਂ ਕੰਪਨੀਆਂ ਨਾਲ ਪੰਜਵੇਂ ਸਥਾਨ ’ਤੇ ਹੈ, ਜਦ ਕਿ ਸੀਰੀਆ 462 ਨਵੀਆਂ ਮੈਂਬਰ ਕੰਪਨੀਆਂ ਨਾਲ ਸੂਚੀ ’ਚ ਛੇਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ :     HDFC Credit Card ਯੂਜ਼ਰਸ ਨੂੰ ਝਟਕਾ, 1 ਜੁਲਾਈ ਤੋਂ ਹੋਣਗੇ ਕਈ ਬਦਲਾਅ

36 ਫੀਸਦੀ ਕੰਪਨੀਆਂ ਥੋਕ ਤੇ ਪ੍ਰਚੂਨ ਖੇਤਰ ’ਚ

ਜਾਰਡਨ ਦੀਆਂ ਕੰਪਨੀਆਂ ਸੱਤਵੇਂ ਸਥਾਨ ’ਤੇ ਹਨ, ਜਿਸ ’ਚ 350 ਨਵੀਆਂ ਕੰਪਨੀਆਂ ਚੈਂਬਰ ਦੀ ਮੈਂਬਰਸ਼ਿਪ ’ਚ ਸ਼ਾਮਲ ਹੋਈਆਂ ਹਨ। ਚੀਨ ਸੂਚੀ ’ਚ ਅੱਠਵੇਂ ਸਥਾਨ ’ਤੇ ਹੈ , ਜਿਸ ’ਚ 347 ਨਵੀਆਂ ਚੀਨੀ ਕੰਪਨੀਆਂ ਚੈਂਬਰ ਮੈਂਬਰਾਂ ਵਜੋਂ ਰਜਿਸਟਰ ਹੋਈਆਂ ਹਨ। ਤੁਰਕੀ 329 ਨਵੀਆਂ ਕੰਪਨੀਆਂ ਨਾਲ 9ਵੇਂ ਸਥਾਨ ’ਤੇ ਹੈ, ਜਦ ਕਿ ਇਰਾਕ 303 ਨਵੀਆਂ ਕੰਪਨੀਆਂ ਨਾਲ ਦਸਵੇਂ ਸਥਾਨ ’ਤੇ ਹੈ।

ਪਹਿਲੀ ਤਿਮਾਹੀ ’ਚ ਚੈਂਬਰ ’ਚ ਸ਼ਾਮਲ ਹੋਣ ਵਾਲੀਆਂ ਨਵੀਆਂ ਮੈਂਬਰ ਕੰਪਨੀਆਂ ’ਚੋਂ 36.2 ਫੀਸਦੀ ਥੋਕ ਅਤੇ ਪ੍ਰਚੂਨ ਵਪਾਰ ਖੇਤਰ ਦੀਆਂ ਸਨ, ਜਦ ਕਿ ਚੈਂਬਰ ਨਾਲ ਰਜਿਸਟਰ ਹੋਈਆਂ 35.4 ਫੀਸਦੀ ਕੰਪਨੀਆਂ ਰੀਅਲ ਅਤੇ ਵਪਾਰਕ ਸੇਵਾਵਾਂ ਖੇਤਰ ਦੀਆਂ ਸਨ। ਇਸ ਤੋਂ ਬਾਅਦ ਨਿਰਮਾਣ ਖੇਤਰ ਦੀਆਂ 16.7 ਫੀਸਦੀ ਕੰਪਨੀਆਂ, ਸਮਾਜਿਕ ਅਤੇ ਨਿੱਜੀ ਸੇਵਾ ਖੇਤਰ ਦੀਆਂ 7.7 ਫੀਸਦੀ, ਆਵਾਜਾਈ, ਸਟੋਰੇਜ ਅਤੇ ਸੰਚਾਰ ਖੇਤਰ ਨਾਲ ਸਬੰਧਤ 7.5 ਫੀਸਦੀ ਕੰਪਨੀਆਂ ਨੇ ਦੁਬਈ ਚੈਂਬਰ ਆਫ਼ ਕਾਮਰਸ ’ਚ ਖੁਦ ਨੂੰ ਰਜਿਸਟਰ ਕਰਵਾਇਆ ਹੈ।

ਇਹ ਵੀ ਪੜ੍ਹੋ :     20 ਰੁਪਏ ਦੇ ਨੋਟ ਨੂੰ ਲੈ ਕੇ RBI ਦਾ ਵੱਡਾ ਫੈਸਲਾ, ਪੁਰਾਣੇ ਨੋਟਾਂ 'ਤੇ ਵੀ ਆਇਆ ਵੱਡਾ ਅਪਡੇਟ

ਦੁਬਈ ਵੱਲ ਕਿਉਂ ਰੁੱਖ ਕਰ ਰਹੀਆਂ ਭਾਰਤੀ ਕੰਪਨੀਆਂ?

ਰਿਪੋਰਟ ਅਨੁਸਾਰ ਦੁਬਈ ’ਚ 90 ਫੀਸਦੀ ਛੋਟੇ ਅਤੇ ਦਰਮਿਆਨੇ ਉਦਯੋਗ ਭਾਰਤੀਆਂ ਦੇ ਹਨ। ਦੁਬਈ ’ਚ ਭਾਰਤੀ ਕਾਰੋਬਾਰੀਆਂ ਨੂੰ ਸੁਰੱਖਿਅਤ ਵਾਤਾਵਰਣ ਅਤੇ ਬੁਨਿਆਦੀ ਢਾਂਚੇ ਨਾਲ ਸ਼ਾਨਦਾਰ ਲੌਜਿਸਟਿਕਸ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਭਾਰਤੀ ਕਾਰੋਬਾਰੀਆਂ ਲਈ 30 ਕਾਰੋਬਾਰੀ ਫ੍ਰੀ ਜ਼ੋਨ ਹਨ, ਜਿਥੇ ਕਾਰੋਬਾਰ ਕਰਨ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ। ਦੁਬਈ ਲਈ ਵਪਾਰਕ ਭਾਈਵਾਲ ਵਜੋਂ ਭਾਰਤ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ।

ਭਾਰਤ ਦੁਬਈ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ’ਚ 21.5 ਫੀਸਦੀ ਨਿਵੇਸ਼ ਨਾਲ ਪਹਿਲੇ ਸਥਾਨ ’ਤੇ ਹੈ ਅਤੇ ਅਮਰੀਕਾ 13.17 ਫੀਸਦੀ ਨਿਵੇਸ਼ ਦੇ ਨਾਲ ਦੂਜੇ ਸਥਾਨ ’ਤੇ ਹੈ। ਦੁਬਈ ਦੇ ਕਾਰੋਬਾਰੀਆਂ ਵੱਲੋਂ ਭਾਰਤ ’ਚ ਕੀਤੇ ਜਾ ਰਹੇ ਨਿਵੇਸ਼ ਲਈ ਲੌਜਿਸਟਿਕਸ, ਨਵਿਆਉਣਯੋਗ ਊਰਜਾ ਅਤੇ ਬੁਨਿਆਦੀ ਢਾਂਚਾ ਮੁੱਖ ਖੇਤਰ ਹਨ।

ਇਹ ਵੀ ਪੜ੍ਹੋ :     Gratuity Rules 2025: 20 ਸਾਲ ਦੀ ਸੇਵਾ ਨਾਲ ਮਿਲਣਗੇ 5.76 ਲੱਖ ! ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 

 

 

 

 

 

 

 


author

Harinder Kaur

Content Editor

Related News