ਭਾਰਤੀ ਬੈਂਕਾਂ ਨੇ ਘੇਰਿਆ ਭਗੌੜਾ ਵਿਜੇ ਮਾਲਿਆ, ਲੰਡਨ ਦੀ ਅਦਾਲਤ 'ਚ ਪੇਸ਼ ਕੀਤੀ ਇਹ ਦਲੀਲ

Saturday, Apr 24, 2021 - 11:18 AM (IST)

ਭਾਰਤੀ ਬੈਂਕਾਂ ਨੇ ਘੇਰਿਆ ਭਗੌੜਾ ਵਿਜੇ ਮਾਲਿਆ, ਲੰਡਨ ਦੀ ਅਦਾਲਤ 'ਚ ਪੇਸ਼ ਕੀਤੀ ਇਹ ਦਲੀਲ

ਲੰਡਨ - ਭਗੌੜੇ ਸ਼ਰਾਬ ਕਾਰੋਬਾਰੀ ਅਤੇ ਕਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮਾਲਕ ਵਿਜੇ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਲਈ ਭਾਰਤੀ ਬੈਂਕ ਲੰਮੇ ਸਮੇਂ ਤੋਂ ਲੰਡਨ ਦੀ ਅਦਾਲਤ ਵਿਚ ਕੇਸ ਲੜ ਰਹੇ ਹਨ। ਹੁਣ ਮਾਲਿਆ ਖਿਲਾਫ ਬੈਂਕ੍ਰਪਸੀ ਆਰਡਰ ਹਾਸਲ ਕਰਨ ਲਈ ਭਾਰਤੀ ਬੈਂਕਾਂ ਦੇ ਸੰਘ ਨੂੰ ਲੰਡਨ ਦੀ ਇੱਕ ਅਦਾਲਤ ਵਿਚ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ ਹੈ। ਜ਼ਿਕਰਯੋਗ ਹੈ ਮਾਲਿਆ  ਭਾਰਤੀ ਬੈਂਕਾਂ ਕੋਲੋਂ ਭਾਰੀ ਕਰਜ਼ਾ ਲੈ ਕੇ ਵਿਦੇਸ਼ ਭੱਜ ਗਿਆ ਹੈ ਜਿਸ ਕਾਰਨ ਭਾਰਤੀ ਬੈਂਕ ਆਪਣੀ ਰਾਸ਼ੀ ਵਾਪਸ ਲੈਣ ਲਈ ਵਿਦੇਸ਼ੀ ਅਦਾਲਤ ਵਿਚ ਮਾਲਿਆ ਲਈ ਹਵਾਲਗੀ ਲਈ ਕੋਸ਼ਿਸ਼ ਕਰ ਰਹੇ ਹਨ।  ਕੋਰਟ ਆਫ਼ ਚੀਫ਼ ਇਨਸੋਲਵੈਂਸੀਜ਼ ਐਂਡ ਕੰਪਨੀਆਂ ਦੇ ਜੱਜ ਮਾਈਕਲ ਬ੍ਰਿਗੇਸ ਦੇ ਸਾਹਮਣੇ ਵਰਚੁਅਲ ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਅੰਤਮ ਦਲੀਲਾਂ ਪੇਸ਼ ਕੀਤੀਆਂ।

ਇਹ ਵੀ ਪੜ੍ਹੋ :  ਖ਼ਾਤਾਧਾਰਕਾਂ ਨੂੰ ਝਟਕਾ! ਇਸ ਬੈਂਕ ਤੋਂ ਨਕਦ ਕਢਵਾਉਣਾ ਹੋਇਆ ਮਹਿੰਗਾ, ਸੇਲਰੀ ਖ਼ਾਤੇ ਦੇ ਵੀ ਨਿਯਮ ਹੋਏ ਸਖ਼ਤ

ਭਾਰਤੀ ਬੈਂਕਾਂ ਨੇ ਰੱਖਿਆ ਇਹ ਪੱਖ

ਭਾਰਤੀ ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਭਾਰਤੀ ਜਾਇਦਾਦ ਉੱਤੇ ਦਿੱਤੀ ਗਈ ਸੁਰੱਖਿਆ ਨੂੰ ਮੁਆਫ ਕਰਨ ਦਾ ਅਧਿਕਾਰ ਹੈ। ਸਕਿਊਰਿਟੀ ਨੂੰ ਛੱਡਣ ਤੋਂ ਬਾਅਦ ਬੈਂਕ ਲੰਡਨ ਵਿਚ ਮਾਲਿਆ ਦੀ ਜਾਇਦਾਦ ਤੋਂ ਆਪਣਾ ਕਰਜ਼ਾ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਦੂਜੇ ਪਾਸੇ ਮਾਲਿਆ ਦੇ ਵਕੀਲ ਦਾ ਤਰਕ ਹੈ ਕਿ ਭਾਰਤ ਵਿਚ ਜਨਤਕ ਖੇਤਰ ਦੇ ਬੈਂਕਾਂ ਦਾ ਪੈਸਾ ਨਿੱਜੀ ਨਹੀਂ ਸਗੋਂ ਜਨਤਕ ਜਾਇਦਾਦ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਸਕਿਊਰਿਟੀ ਛੱਡਣ ਦਾ ਅਧਿਕਾਰ ਨਹੀਂ ਹੈ। ਅਗਲੇ ਕੁਝ ਹਫਤਿਆਂ ਵਿਚ ਇਸ ਮਾਮਲੇ ਵਿਚ ਫੈਸਲਾ ਆਉਣ ਦੀ ਉਮੀਦ ਹੈ। ਭਾਰਤ ਸਰਕਾਰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਮਾਲਿਆ ਨੂੰ ਬ੍ਰਿਟੇਨ ਤੋਂ ਹਵਾਲਗੀ ਲਈ ਕੋਸ਼ਿਸ਼ ਕਰ ਰਹੀ ਹੈ।

ਇਨ੍ਹਾਂ ਬੈਂਕਾਂ ਦਾ ਮਾਲਿਆ ਨੇ ਦੇਣਾ ਹੈ 9 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਬਕਾਇਆ

ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਿਚ ਕੁਲ 13 ਭਾਰਤੀ ਵਿੱਤੀ ਸੰਸਥਾਵਾਂ ਨੇ ਮਾਲਿਆ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ ਵਿਚ ਫੈਡਰਲ ਬੈਂਕ, ਆਈ.ਡੀ.ਬੀ.ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ,ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਨਾਈਟਿਡ ਬੈਂਕ ਆਫ਼ ਇੰਡੀਆ, ਯੂਕੋ ਬੈਂਕ ਅਤੇ ਜੇ. ਐਮ. ਫਾਇਨਾਂਸ ਸ਼ਾਮਲ ਹਨ। 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ​​ਕੀਮਤ ਜਾਣ ਹੋ ਜਾਵੋਗੇ ਹੈਰਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News