ਇਸ ਬੈਂਕ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ, ਗੋਲਡ ਲੋਨ 'ਤੇ ਵਿਆਜ਼ ਦਰਾਂ 'ਚ ਕੀਤੀ ਕਟੌਤੀ

Sunday, Jul 26, 2020 - 11:15 AM (IST)

ਮੁੰਬਈ (ਭਾਸ਼ਾ) : ਇੰਡੀਅਨ ਬੈਂਕ ਨੇ ਕਿਸਾਨਾਂ ਨੂੰ ਸੋਨੇ ਦੇ ਬਦਲੇ ਲੋਨ ਦੇਣ ਦੀ ਆਪਣੀ ਯੋਜਨਾ ਵਿਚ ਵਿਆਜ਼ ਦਰਾਂ ਨੂੰ ਘਟਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਜਨਤਕ ਖ਼ੇਤਰ ਦੇ ਬੈਂਕ ਨੇ ਆਪਣੀ ਛੋਟੀ ਮਿਆਦ ਵਾਲੀ ਗੋਲਡ ਲੋਨ ਸਕੀਮ - ਬੰਪਰ ਐਗਰੀ ਜਵੇਲ 'ਤੇ ਵਿਆਜ਼ ਦਰਾਂ ਨੂੰ ਘਟਾਇਆ ਹੈ। ਇਸ ਤੋਂ ਪਹਿਲਾਂ ਇਸ ਉਤਪਾਦ 'ਤੇ ਵਿਆਜ਼ ਦਰਾਂ 7.5 ਫ਼ੀਸਦੀ ਸੀ।

ਇਹ ਵੀ ਪੜ੍ਹੋ : ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਕਲਾਈ 'ਤੇ ਇਸ ਵਾਰ ਸਜੇਗੀ 'ਮੋਦੀ ਰੱਖੜੀ', ਸੌਂਪੀਆਂ ਗਈਆਂ 10 ਹਜ਼ਾਰ ਰੱਖੜੀਆਂ

ਬੈਂਕ ਵੱਲੋਂ ਜ਼ਾਰੀ ਇਕ ਬਿਆਨ ਮੁਤਾਬਕ ਇਹ ਕਮੀ ਮੌਜੂਦਾ ਮਹਾਮਾਰੀ ਦੀ ਸਥਿਤੀ ਨੂੰ ਵੇਖਦੇ ਹੋਏ ਅਤੇ ਜ਼ਰੂਰਤਮੰਦ ਕਿਸਾਨਾਂ ਨੂੰ ਸਸਤੀ ਦਰ 'ਤੇ ਆਸਾਨ ਲੋਨ ਉਪਲੱਬਧ ਕਰਾਉਣ ਲਈ ਕੀਤੀ ਗਈ ਹੈ। ਬੈਂਕ ਨੇ ਕਿਹਾ, '22 ਜੂਲਾਈ 2020 ਤੋਂ ਖ਼ੇਤੀਬਾੜੀ ਗੋਲਡ ਲੋਨ ਦੀਆਂ ਵਿਆਜ਼ ਦਰਾਂ ਨੂੰ 7 ਫ਼ੀਸਦੀ ਤੈਅ ਕੀਤਾ ਹੈ। ਇਸ ਦਾ ਮਤਲੱਬ ਹੈ ਕਿ ਪ੍ਰਤੀ ਲੱਖ ਰੁਪਏ 'ਤੇ ਹਰ ਮਹੀਨੇ ਸਿਰਫ਼ 583 ਰੁਪਏ ਦਾ ਵਿਆਜ਼।'  ਇਸ ਸਕੀਮ ਦੇ ਤਹਿਤ ਗਹਿਣਿਆਂ ਦੀ ਕੀਮਤ ਦਾ 85 ਫ਼ੀਸਦੀ ਤੱਕ ਲੋਨ 6 ਮਹੀਨੇ ਦੀ ਮਿਆਦ ਲਈ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਤਾਲਾਬ 'ਚ ਡੁੱਬੀ ਮਿਲੀ ਕਾਰ, ਜਨਾਨੀ ਅਤੇ ਉਸ ਦੇ ਜੁੜਵਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ


cherry

Content Editor

Related News