ਭਾਰਤ ਨੂੰ ਅਗਲੇ 5 ਸਾਲਾਂ ''ਚ 20 ਅਰਬ ਡਾਲਰ ਦਾ ਕਰਜ਼ਾ ਦੇਵੇਗਾ ਏ. ਡੀ. ਬੀ.
Tuesday, Nov 28, 2017 - 01:05 AM (IST)

ਨਵੀਂ ਦਿੱਲੀ (ਭਾਸ਼ਾ)-ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਕਿਹਾ ਕਿ ਉਹ ਭਾਰਤ ਲਈ ਆਪਣੀ ਸਾਲਾਨਾ ਕਰਜ਼ਾ ਸਹਾਇਤਾ ਵਧਾ ਕੇ 4 ਅਰਬ ਡਾਲਰ ਕਰੇਗਾ, ਜੋ ਇਸ ਸਮੇਂ 2.7 ਅਰਬ ਡਾਲਰ ਦੇ ਪੱਧਰ 'ਤੇ ਹੈ। ਇਸ ਤਰ੍ਹਾਂ ਭਾਰਤ ਨੂੰ ਅਗਲੇ 5 ਸਾਲਾਂ ਦੇ ਸਮੇਂ 'ਚ ਕੁਲ ਮਿਲਾ ਕੇ ਲਗਭਗ 20 ਅਰਬ ਡਾਲਰ ਕਰਜ਼ਾ ਮਿਲੇਗਾ ਅਤੇ ਇਹ ਏ. ਡੀ. ਬੀ. ਤੋਂ ਸਭ ਤੋਂ ਵਧ ਸਹਾਇਤਾ ਪਾਉਣ ਵਾਲਾ ਦੇਸ਼ ਹੋਵੇਗਾ। ਨਵੀਂ ਸਹਾਇਤਾ ਯੋਜਨਾ 'ਚ ਨਿੱਜੀ ਇਲਾਕੇ ਲਈ ਸਹਾਇਤਾ ਦੁੱਗਣੀ ਕਰ ਕੇ 1 ਅਰਬ ਡਾਲਰ ਸਾਲਾਨਾ ਦੇ ਪੱਧਰ 'ਤੇ ਪਹੁੰਚਾਈ ਜਾਵੇਗੀ ਅਤੇ ਸਰਕਾਰੀ ਏਜੰਸੀਆਂ ਨੂੰ ਮਿਲਣ ਵਾਲਾ ਕਰਜ਼ਾ 3 ਅਰਬ ਡਾਲਰ ਤੱਕ ਪਹੁੰਚ ਜਾਵੇਗਾ।