''ਦੁਨੀਆ ਦੀ ਅਰਥਵਿਵਸਥਾ ’ਚ ਵੱਡਾ ਬਦਲਾਅ, ਭਾਰਤ ਨੂੰ ਹੁਣ ਲੱਭਣੇ ਹੋਣਗੇ ਨਵੇਂ ਬਾਜ਼ਾਰ ਅਤੇ ਮੌਕੇ''

Wednesday, Sep 30, 2026 - 11:21 AM (IST)

''ਦੁਨੀਆ ਦੀ ਅਰਥਵਿਵਸਥਾ ’ਚ ਵੱਡਾ ਬਦਲਾਅ, ਭਾਰਤ ਨੂੰ ਹੁਣ ਲੱਭਣੇ ਹੋਣਗੇ ਨਵੇਂ ਬਾਜ਼ਾਰ ਅਤੇ ਮੌਕੇ''

ਬਿਜ਼ਨੈੱਸ ਡੈਸਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਕੱਤਰ-2 ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਦੁਨੀਆ ਦੀ ਅਰਥਵਿਵਸਥਾ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਰਤ ਨੂੰ ਇਸ ਬਦਲਦੀ ਦੁਨੀਆ ’ਚ ਫਾਇਦਾ ਚੁੱਕਣ ਲਈ ਨਵੇਂ ਆਈਡੀਆ ਅਤੇ ਕਾਰੋਬਾਰ ਦੇ ਨਵੇਂ ਮੌਕੇ ਲੱਭਣੇ ਹੋਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਲੰਮੇ ਸਮੇਂ ਤੱਕ ਗਲੋਬਲ ਕਾਰੋਬਾਰ ’ਚ ਘੱਟ ਮਹੱਤਵਪੂਰਨ ਮੰਨਿਆ ਜਾਂਦਾ ਸੀ, ਉਨ੍ਹਾਂ ਦੀ ਹਿੱਸੇਦਾਰੀ ਵਧ ਰਹੀ ਹੈ। ਆਰਥਿਕ ਸਰਗਰਮੀਆਂ ਦਾ ਕੇਂਦਰ ਪੂਰਬ ਵੱਲ ਵਧ ਰਿਹਾ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਸ਼ਕਤੀਕਾਂਤ ਨੇ ਕਿਹਾ ਕਿ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਦਾ ਦੁਨੀਆ ਦੀ ਅਰਥਵਿਵਸਥਾ ’ਚ ਯੋਗਦਾਨ ਲਗਾਤਾਰ ਵਧ ਰਿਹਾ ਹੈ। ਆਉਣ ਵਾਲੇ ਸਾਲਾਂ ’ਚ ਇਸ ਦਾ ਅਸਰ ਭਾਰਤ ਦੇ ਦੂਜੇ ਦੇਸ਼ਾਂ ਨਾਲ ਵਪਾਰ ਕਰਨ ਦੇ ਤਰੀਕੇ ’ਤੇ ਵੀ ਪੈ ਸਕਦਾ ਹੈ। ਅਜਿਹੇ ’ਚ ਭਾਰਤ ਨੂੰ ਦੇਖਣਾ ਹੋਵੇਗਾ ਕਿ ਨਵੇਂ ਖਰੀਦਦਾਰ ਕਿੱਥੇ ਹਨ, ਕਿਹੜੇ ਦੇਸ਼ਾਂ ਨਾਲ ਕਾਰੋਬਾਰ ਵਧ ਸਕਦਾ ਹੈ ਅਤੇ ਕਿਹੜੇ ਖੇਤਰਾਂ ’ਚ ਭਾਰਤੀ ਕੰਪਨੀਆਂ ਲਈ ਜਗ੍ਹਾ ਬਣ ਰਹੀ ਹੈ।

ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ

ਉਨ੍ਹਾਂ ਕਿਹਾ ਕਿ ਹਾਲਾਂਕਿ ਮੌਕੇ ਵਧਣ ਨਾਲ ਚੁਣੌਤੀਆਂ ਵੀ ਹਨ। ਕੋਵਿਡ ਮਹਾਮਾਰੀ ਤੋਂ ਬਾਅਦ ਦੁਨੀਆ ਦੀ ਅਰਥਵਿਵਸਥਾ ਨੂੰ ਕਈ ਵੱਡੇ ਝਟਕੇ ਲੱਗੇ ਹਨ। ਦੇਸ਼ਾਂ ਵਿਚਾਲੇ ਵਧਦੇ ਤਣਾਅ ਨੇ ਕਾਰੋਬਾਰ ਅਤੇ ਸਪਲਾਈ ਨੂੰ ਲੈ ਕੇ ਬੇਯਕੀਨੀ ਵਧਾਈ ਹੈ। ਮਿਡਲ ਈਸਟ ਦੇ ਸੰਘਰਸ਼ ਨਾਲ ਮਹਿੰਗੀ ਹੋਈ ਊਰਜਾ ਅਤੇ ਵਧਦੀ ਮਹਿੰਗਾਈ ਗਲੋਬਲ ਗ੍ਰੋਥ ’ਤੇ ਦਬਾਅ ਪਾ ਸਕਦੀ ਹੈ।

ਇਹ ਵੀ ਪੜ੍ਹੋ :  ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News