ਸਾਲ 2028 ਤੋਂ ਭਾਰਤ ਨਹੀਂ ਕਰੇਗਾ ਦਰਾਮਦ, ਕਿਸਾਨ ਆਨਲਾਈਨ ਵੇਚ ਸਕਣਗੇ ਅਰਹਰ ਦਾਲ

Thursday, Jan 04, 2024 - 07:15 PM (IST)

ਸਾਲ 2028 ਤੋਂ ਭਾਰਤ ਨਹੀਂ ਕਰੇਗਾ ਦਰਾਮਦ, ਕਿਸਾਨ ਆਨਲਾਈਨ ਵੇਚ ਸਕਣਗੇ ਅਰਹਰ ਦਾਲ

ਨਵੀਂ ਦਿੱਲੀ (ਭਾਸ਼ਾ) – ਦਸੰਬਰ 2027 ਤੱਕ ਦਾਲਾਂ ਦੇ ਉਤਪਾਦਨ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਦੇਸ਼ ਦੇ ਕਿਸਾਨ ਵੱਧ ਤੋਂ ਵੱਧ ਅਰਹਰ ਦੀ ਦਾਲ ਦੀ ਖੇਤੀ ਕਰ ਸਕਣ, ਇਸ ਲਈ ਸਰਕਾਰ ਨੇ ਇਕ ਵੱਡੀ ਸਕੀਮ ਲਾਂਚ ਕੀਤੀ ਹੈ। ਸਰਕਾਰ ਦੀਆਂ ਏਜੰਸੀਆਂ ਸਹਿਕਾਰੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕਟੀਟਿੰਗ ਮਹਾਸੰਘ ਲਿਮਟਿਡ (ਨੈਫੇਡ) ਅਤੇ ਭਾਰਤੀ ਰਾਸ਼ਟਰੀ ਸਹਿਕਾਰੀ ਖਪਤਕਾਰ ਮਹਾਸੰਘ ਲਿਮਟਿਡ (ਐੱਨ. ਸੀ. ਸੀ. ਐੱਫ.) ਨੇ ਇਕ ਵੈੱਬ ਪੋਰਟਲ ਲਾਂਚ ਕੀਤਾ ਹੈ, ਜਿਸ ’ਤੇ ਅਰਹਰ ਦਾਲ ਦਾ ਉਤਪਾਦਨ ਕਰਨ ਵਾਲੇ ਕਿਸਾਨ ਰਜਿਸਟਰ ਕਰ ਕੇ ਘੱਟੋ-ਘੱਟ ਸਮਰਥਨ ਮੁੱਲ ’ਤੇ ਆਨਲਾਈਨ ਅਰਹਰ ਦਾਲ ਵੇਚ ਸਕਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ’ਚ ਡਾਇਰੈਕਟ ਬੈਨੇਫਿਟ ਟਰਾਂਸਫਰ (ਡੀ. ਬੀ. ਟੀ.) ਰਾਹੀਂ ਕੀਤਾ ਜਾਏਗਾ।

ਇਹ ਵੀ ਪੜ੍ਹੋ :   ਉੱਤਰਾਖੰਡ 'ਚ CM ਧਾਮੀ ਨੇ ਜ਼ਮੀਨੀ ਕਾਨੂੰਨ ਨੂੰ ਲੈ ਕੇ ਲਿਆ ਵੱਡਾ ਫੈਸਲਾ, ਜਾਰੀ ਕੀਤੇ ਸਖ਼ਤ ਨਿਰਦੇਸ਼

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਇਸ ਵੈੱਬ ਪੋਰਟਲ ਨੂੰ ਲਾਂਚ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਛੋਲਿਆਂ ਦੀ ਦਾਲ ਅਤੇ ਮੂੰਗੀ ਦੀ ਦਾਲ ਨੂੰ ਛੱਡ ਕੇ ਦੂਜੀਆਂ ਦਾਲਾਂ ਦੇ ਉਤਪਾਦਨ ਵਿਚ ਭਾਰਤ ਆਤਮ-ਨਿਰਭਰ ਨਹੀਂ ਹੈ। ਬਾਕੀ ਦਾਲਾਂ ਲਈ ਭਾਰਤ ਦਰਾਮਦ ’ਤੇ ਨਿਰਭਰ ਹੈ। ਉਨ੍ਹਾਂ ਨੇ ਕਿਹਾ ਿਕ ਦਾਲਾਂ ਦੀ ਦਰਾਮਦ ਕਰਨਾ ਭਾਰਤ ਲਈ ਬਿਲਕੁਲ ਵੀ ਸਨਮਾਨਜਨਕ ਨਹੀਂ ਹੈ। ਦਸੰਬਰ 2027 ਤੋਂ ਪਹਿਲਾਂ ਭਾਰਤ ਦਾਲਾਂ ਦੇ ਖੇਤਰ ’ਚ ਆਤਮ-ਨਿਰਭਰ ਬਣੇਗਾ ਅਤੇ ਜਨਵਰੀ 2028 ਤੋਂ ਭਾਰਤ ਇਕ ਕਿਲੋ ਵੀ ਦਾਲ ਦੀ ਦਰਾਮਦ ਨਹੀਂ ਕਰੇਗਾ।

ਇਹ ਵੀ ਪੜ੍ਹੋ :     2000 ਦੇ ਨੋਟਾਂ ਨੂੰ ਲੈ ਕੇ RBI ਦਾ ਖ਼ੁਲਾਸਾ, ਹਾਲੇ ਵੀ ਸਿਸਟਮ ’ਚ ਮੌਜੂਦ ਹਨ ਕਰੋੜਾਂ ਰੁਪਏ

ਕਿਸਾਨ ਆਨਲਾਈਨ ਵੇਚ ਸਕਣਗੇ ਅਰਹਰ ਦਾਲ

ਸ਼ਾਹ ਨੇ ਕਿਹਾ ਕਿ ਨੈਫੇਡ ਅਤੇ ਐੱਨ. ਸੀ.ਸੀ. ਐੱਫ. ਦੇ ਵੈੱਬ ਪੋਰਟਲ ’ਤੇ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਕਰਨ ਤੋਂ ਪਹਿਲਾਂ ਰਜਿਸਟਰ ਕਰਾਉਣਾ ਹੋਵੇਗਾ। ਫਸਲ ਦੇ ਉਤਪਾਦਨ ਤੋਂ ਬਾਅਦ ਕਿਸਾਨ ਆਪਣੀ ਅਰਹਰ ਦਾਲ ਨੂੰ ਐੱਸ. ਐੱਸ. ਪੀ. ’ਤੇ ਆਨਲਾਈਨ ਪੋਰਟਲ ’ਤੇ ਵੇਚ ਸਕਦੇ ਹਨ। ਉਨ੍ਹਾਂ ਨੇ ਦੱਸਿਆ ਿਕ ਡੀ. ਬੀ. ਟੀ. ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਦਾਲਾਂ ਦਾ ਭੁਗਤਾਨ ਕੀਤਾ ਜਾਏਗਾ। ਜੇ ਉਦੋਂ ਦਾਲ ਦੀ ਕੀਮਤ ਐੱਮ. ਐੱਸ. ਪੀ. ਤੋਂ ਵੱਧ ਹੈ ਤਾਂ ਸਰਕਾਰ ਵਧੇਰੇ ਕੀਮਤ ਦੇਣ ਲਈ ਫਾਰਮੂਲਾ ਕੱਢੇਗੀ।

ਐੱਮ. ਐੱਸ. ਪੀ. ’ਤੇ ਦਾਲਾਂ ਖਰੀਦੇਗੀ ਸਰਕਾਰ

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਪਣੀ ਉਪਜ ਦੀ ਕੀਮਤ ਨਾ ਮਿਲਣ ਕਾਰਨ ਕਿਸਾਨ ਦਾਲਾਂ ਬੀਜਣ ਤੋਂ ਪਰਹੇਜ਼ ਕਰਦੇ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਵੈੱਬ ਪੋਰਟਲ ’ਤੇ ਜ਼ਰੂਰ ਰਜਿਸਟਰ ਕਰਾਉਣ ਲਈ ਕਿਹਾ। ਭਾਵੇਂ ਹੀ ਦਾਲਾਂ ਦੇ ਉਤਪਾਦਨ ਤੋਂ ਬਾਅਦ ਉਹ ਆਪਣੀ ਉਪਜ ਨੂੰ ਬਾਜ਼ਾਰ ’ਚ ਹੀ ਕਿਉਂ ਨਾ ਵੇਚਣ ਜਿੱਥੇ ਉਨ੍ਹਾਂ ਨੂੰ ਵਧੇਰੇ ਕੀਮਤ ਮਿਲੇ ਪਰ ਐੱਮ. ਐੱਸ. ਪੀ. ਤੋਂ ਘੱਟ ਕੀਮਤ ਹੋਣ ’ਤੇ ਉਨ੍ਹਾਂ ਦੀ ਉਪਜ ਨੂੰ ਨੈਫੇਡ ਅਤੇ ਐੱਨ. ਸੀ. ਸੀ. ਐੱਫ ਜ਼ਰੂਰ ਖਰੀਦੇਗੀ। ਇਹ ਸਰਕਾਰ ਦੀ ਗਾਰੰਟੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਅਰਹਰ, ਮਾਂਹ ਅਤੇ ਮਸਰ ਦੇ ਉਤਪਾਦਨ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਸਰਕਾਰ ਦੀ ਕੋਸ਼ਿਸ਼ ਹੈ।

ਸਸਤੀ ਹੋਵੇਗੀ ਦਾਲ

ਅਮਿਤ ਸ਼ਾਹ ਨੇ ਕਿਹਾ ਕਿ ਇਸ ਵੈੱਬ ਪੋਰਟਲ ਦੇ ਲਾਂਚ ਹੋਣ ਅਤੇ ਦਾਲਾਂ ਦੇ ਉਤਪਾਦਨ ’ਚ ਭਾਰਤ ਦੇ ਆਤਮ-ਨਿਰਭਰ ਬਣਨ ਨਾਲ ਦੇਸ਼ ਦੇ ਆਮ ਲੋਕਾਂ ਨੂੰ ਸਸਤੀ ਕੀਮਤ ’ਤੇ ਦਾਲ ਮਿਲ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ‘ਭਾਰਤ ਦਾਲ’ ਰਾਹੀਂ ਸਰਕਾਰ ਸਸਤੀ ਦਾਲ ਲੋਕਾਂ ਨੂੰ ਮੁਹੱਈਆ ਕਰਾ ਰਹੀ ਹੈ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News