‘ਬ੍ਰੈਗਜ਼ਿਟ ਨਾਲ ਭਾਰਤ-ਬ੍ਰਿਟੇਨ ਦੇ ਸਬੰਧਾਂ ’ਤੇ ਨਹੀਂ ਪਵੇਗਾ ਫਰਕ’

02/12/2019 1:38:31 AM

 ਕੋਲਕਾਤਾ-ਦੱਖਣ ਏਸ਼ੀਆ ’ਚ ਬ੍ਰਿਟੇਨ  ਦੇ ਵਪਾਰ ਕਮਿਸ਼ਨਰ   ਕ੍ਰਿਸਪਿਨ ਸਿਮੋਨ ਨੇ ਕਿਹਾ ਕਿ ਬ੍ਰੈਗਜ਼ਿਟ  (ਬ੍ਰਿਟੇਨ  ਦੇ ਯੂਰਪੀ ਸੰਘ ਤੋਂ ਬਾਹਰ ਜਾਣ)   ਤੋਂ ਬਾਅਦ ਭਾਰਤ ਤੇ ਬ੍ਰਿਟੇਨ  ਦੇ ਸਬੰਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਸਿਮੋਨ ਨੇ ਇਕ ਪ੍ਰੈੱਸ  ਕਾਨਫਰੰਸ ਦੌਰਾਨ ਦੱਸਿਆ, ‘‘ਬ੍ਰਿਟੇਨ ਤੇ ਭਾਰਤ  ’ਚ ਦੋ-ਪੱਖੀ  ਵਪਾਰ 25 ਅਰਬ ਡਾਲਰ ਦਾ ਹੈ।  ਭਾਰਤ ਇਕ ਮਹੱਤਵਪੂਰਨ ਵਪਾਰਕ ਸਾਂਝੇਦਾਰ ਹੈ ਅਤੇ  ਬ੍ਰੈਗਜ਼ਿਟ  ਤੋਂ ਬਾਅਦ ਵੀ ਇਸ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।  

ਉਨ੍ਹਾਂ ਕਿਹਾ  ਕਿ ਭਾਰਤ ਤੇ ਬ੍ਰਿਟੇਨ  ’ਚ ਦੋ-ਪੱਖੀ ਵਪਾਰ ਸਾਲਾਨਾ 17 ਫੀਸਦੀ ਦੀ ਦਰ ਨਾਲ ਵਧ  ਰਿਹਾ ਹੈ।  ਉਨ੍ਹਾਂ ਕਿਹਾ ਕਿ ਇਹ ਚੰਗੀ ਤੇਜ਼ੀ ਹੈ।  ਹਾਲਾਂਕਿ ਵਪਾਰ ਸੰਤੁਲਨ  ਬ੍ਰਿਟੇਨ  ਦੇ ਪੱਖ ’ਚ ਹੈ।  ਨਵੇਂ ਵਪਾਰ ਸਮਝੌਤਿਆਂ ਨਾਲ ਸਾਕਾਰਾਤਮਕ ਪ੍ਰਭਾਵ ਪਵੇਗਾ।  ਦੋਵਾਂ ਦੇਸ਼ਾਂ  ’ਚ ਦੋ-ਪੱਖੀ ਵਪਾਰ ਤਕਨੀਕੀ,  ਵਿੱਤ ਤੇ ਨਵਿਆਉਣਯੋਗ ਊਰਜਾ  ਖੇਤਰ ’ਚ ਹੋ ਰਿਹਾ ਹੈ, ਜਿਸ ਲਈ ਵਿੱਤ ਪੋਸ਼ਣ ਦੀ ਸਹੂਲਤ ਉਪਲੱਬਧ ਹੈ।  ਉਨ੍ਹਾਂ ਕਿਹਾ ਕਿ ਬ੍ਰਿਟੇਨ ਦੀ ਭਾਰਤ ਨੂੰ ਦਰਾਮਦ 13 ਅਰਬ ਡਾਲਰ ਹੈ, ਜਦਕਿ ਭਾਰਤ ਤੋਂ ਬਰਾਮਦ 12 ਅਰਬ ਡਾਲਰ ਹੈ। 


Karan Kumar

Content Editor

Related News