ਭਾਰਤ ਦੇ ਇਕ ਫੈਸਲੇ ਨਾਲ ਕੌਮਾਂਤਰੀ ਬਾਜ਼ਾਰ ’ਚ ਦਹਿਸ਼ਤ, ਕਣਕ ਦੀਆਂ ਕੀਮਤਾਂ ’ਚ ਲੱਗੀ ਅੱਗ

Tuesday, Jun 07, 2022 - 10:54 AM (IST)

ਭਾਰਤ ਦੇ ਇਕ ਫੈਸਲੇ ਨਾਲ ਕੌਮਾਂਤਰੀ ਬਾਜ਼ਾਰ ’ਚ ਦਹਿਸ਼ਤ, ਕਣਕ ਦੀਆਂ ਕੀਮਤਾਂ ’ਚ ਲੱਗੀ ਅੱਗ

ਨਵੀਂ ਦਿੱਲੀ (ਇੰਟ.) – ਭਾਰਤ ਦੇ ਇਕ ਫੈਸਲੇ ਨੇ ਕੌਮਾਂਤਰੀ ਬਾਜ਼ਾਰ ’ਚ ਦਹਿਸ਼ਤ ਮਚਾ ਦਿੱਤੀ ਹੈ। ਦਰਅਸਲ ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ’ਚ ਕਣਕ ਦੇ ਭਾਅ ’ਚ ਤੇਜ਼ੀ ਆਈ ਹੈ। ਦੂਜੇ ਪਾਸੇ ਭਾਰਤ ਨੇ ਮਈ ’ਚ ਕਣਕ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ’ਚ ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਕੀਮਤ ’ਚ ਹੋਰ ਜ਼ਿਆਦਾ ਉਛਾਲ ਆ ਗਿਆ ਹੈ।

ਇਹ ਵੀ ਪੜ੍ਹੋ  : ਬਰੇਕ ਸਿਸਟਮ ਫੇਲ ਹੋਣ ਦੇ ਡਰੋਂ Mercedes ਨੇ  10 ਲੱਖ ਗੱਡੀਆਂ ਵਾਪਸ ਮੰਗਵਾਈਆਂ

ਕੌਮਾਂਤਰੀ ਬਾਜ਼ਾਰ ’ਚ ਕਣਕ ਦੀਆਂ ਕੀਮਤਾਂ 2008 ਦੇ ਆਪਣੇ ਰਿਕਾਰਡ ਹੋਈ ਤੋਂ 11 ਫੀਸਦੀ ਹੀ ਹੇਠਾਂ ਹਨ। ਉੱਥੇ ਹੀ ਮਈ ’ਚ ਕੌਮਾਂਤਰੀ ਪੱਧਰ ’ਤੇ ਅਨਾਜ ਦੀਆਂ ਕੀਮਤਾਂ ’ਚ 2.1 ਫੀਸਦੀ ਦੀ ਗਿਰਾਵਟ ਆਈ ਪਰ ਇਹ ਇਕ ਸਾਲ ਪਹਿਲਾਂ ਦੀ ਤੁਲਨਾ ’ਚ 18.1 ਫੀਸਦੀ ਵੱਧ ਹੈ।

ਸੰਯੁਕਤ ਰਾਸ਼ਟਰੀ ਦੀ ਫੂਡ ਏਜੰਸੀ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦਾ ਕਹਿਣਾ ਹੈ ਕਿ ਕਣਕ ਦੀਆਂ ਕੀਮਤਾਂ ਕੌਮਾਂਤਰੀ ਪੱਧਰ ’ਤੇ ਚੌਥੇ ਮਹੀਨੇ ਵਧੀਆਂ ਹਨ ਜੋ ਬੀਤੇ ਸਾਲ ਦੀ ਆਪਣੀ ਵੈਲਿਊ ਤੋਂ ਔਸਤਨ 56.2 ਫੀਸਦੀ ਵੱਧ ਅਤੇ ਮਾਰਚ 2008 ਦੇ ਆਪਣੇ ਰਿਕਾਰਡ ਹਾਈ ਤੋਂ ਸਿਰਫ 11 ਫੀਸਦੀ ਘੱਟ ਹੈ। ਐੱਫ. ਏ. ਓ. ਅਨਾਜ ਮੁੱਲ ਸੂਚਕ ਅੰਕ ਮਈ ’ਚ 173.4 ਪੁਆਇੰਟ ਰਿਹਾ, ਜੋ ਅਪ੍ਰੈਲ ਤੋਂ 3.7 ਪੁਆਇੰਟ ਜਾਂ 2.2 ਫੀਸਦੀ ਜ਼ਿਆਦਾ ਹੈ ਅਤੇ ਮਈ 2021 ਦੇ 39.7 ਪੁਆਇੰਟ ਤੋਂ 29.7 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ  : ਪਿਛਲੇ ਇਕ ਸਾਲ ’ਚ ਲੋਕਾਂ ਨੇ ਕ੍ਰਿਪਟੋ ਸਕੈਮ ’ਚ ਗੁਆਏ 7,770 ਕਰੋੜ!

ਕੀਮਤਾਂ ਵਧਣ ਦੇ ਕਾਰਨ

ਐੱਫ. ਏ. ਓ. ਦਾ ਪ੍ਰਾਈਸ ਇੰਡੈਕਸ ਮਈ 157.4 ਪੁਆਇੰਟ ਰਿਹਾ ਜੋ ਅਪ੍ਰੈਲ ਦੀ ਤੁਲਨਾ ’ਚ 0.6 ਫੀਸਦੀ ਘੱਟ ਹੈ। ਹਾਲਾਂਕਿ ਪਿਛਲੇ ਸਾਲ ਮਈ ਦੀ ਤੁਲਨਾ ’ਚ ਇਹ 22.8 ਫੀਸਦੀ ਵੱਧ ਹੈ। ਇਹ ਇੰਡੈਕਸ ਜਨਰਲ ਫੂਡ ਕਮੋਡਿਟੀ ਦੀ ਬਾਸਕੇਟ ਦੇ ਕੌਮਾਂਤਰੀ ਕੀਮਤਾਂ ’ਚ ਹੋਣ ਵਾਲੇ ਮਾਸਿਕ ਬਦਲਾਅ ’ਤੇ ਨਜ਼ਰ ਰੱਖਦਾ ਹੈ। ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਦਾ ਕਹਿਣਾ ਹੈ ਕਿ ਕਣਕ ਦੀਆਂ ਕੀਮਤਾਂ ’ਚ ਪ੍ਰਮੁੱਖ ਬਰਾਮਦਕਾਰ ਦੇਸ਼ਾਂ ’ਚ ਫਸਲ ਦੀਆਂ ਸਥਿਤੀਆਂ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਭਾਰਤ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਨਾਲ ਉਛਾਲ ਆਇਆ ਹੈ। ਇਸ ਤੋਂ ਇਲਾਵਾ ਜੰਗ ਕਾਰਨ ਯੂਕ੍ਰੇਨ ’ਚ ਕਣਕ ਦੀ ਪੈਦਾਵਾਰ ’ਤੇ ਵੀ ਦੁਚਿੱਤੀ ਦੇ ਬੱਦਲ ਮੰਡਰਾ ਰਹੇ ਹਨ। ਇਸ ਨਾਲ ਵੀ ਕਣਕ ਦੇ ਰੇਟ ਵਧ ਰਹੇ ਹਨ ਕਿਉਂਕਿ ਅੱਗੇ ਸਪਲਾਈ ਹੋਰ ਘੱਟ ਰਹਿਣ ਦੇ ਅਨੁਮਾਨ ਪ੍ਰਗਟਾਏ ਜਾ ਰਹੇ ਹਨ।

ਇਹ ਵੀ ਪੜ੍ਹੋ  : PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ

ਮੱਕੀ ਦੀ ਸਪਲਾਈ ’ਚ ਸੁਧਾਰ

ਅਮਰੀਕਾ ’ਚ ਮੱਕੀ ਦੀ ਫਸਲ ਦੀਆਂ ਸਥਿਤੀਆਂ ’ਚ ਮਾਮੂਲੀ ਸੁਧਾਰ, ਅਰਜਨਟੀਨਾ ’ਚ ਸੀਜ਼ਨਲ ਸਪਲਾਈ ਅਤੇ ਬ੍ਰਾਜ਼ੀਲ ’ਚ ਮੱਕੀ ਦੀ ਫਸਲ ਦੀ ਚੰਗੀ ਸ਼ੁਰੂਆਤ ਨਾਲ ਇਸ ਦੀਆਂ ਕੀਮਤਾਂ ’ਚ 3.0 ਫੀਸਦੀ ਕਮੀ ਆਈ ਹੈ। ਹਾਲਾਂਕਿ ਮਈ 2021 ਦੇ ਪੱਧਰ ਦੀ ਤੁਲਨਾ ’ਚ ਇਸ ਦੀ ਕੀਮਤ ਹਾਲੇ ਵੀ 12.9 ਫੀਸਦੀ ਵੱਧ ਹੈ। ਮਈ ’ਚ ਲਗਾਤਾਰ 5ਵੇਂ ਮਹੀਨੇ ’ਚ ਕੌਮਾਂਤਰੀ ਪੱਧਰ ’ਤੇ ਚੌਲ ਦੀਆਂ ਕੀਮਤਾਂ ’ਚ ਵਾਧਾ ਹੋਇਆ। ਭਾਰਤ ’ਚ ਸ਼ੂਗਰ ਦੇ ਬੰਪਰ ਉਤਪਾਦਨ ਨੇ ਕੌਮਾਂਤਰੀ ਪੱਧਰ ’ਤੇ ਖੰਡ ਦੀਆਂ ਕੀਮਤਾਂ ਨੂੰ ਨਰਮ ਕੀਤਾ ਹੈ।

ਇਹ ਵੀ ਪੜ੍ਹੋ  : ਅਮਰੀਕਾ ਕੋਲ ਹੈ ਸਭ ਤੋਂ ਵੱਧ ਸੋਨਾ, ਟੌਪ-10 ਦੇਸ਼ਾਂ ’ਚ ਭਾਰਤ ਵੀ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News