ਭਾਰਤ ਨੇ ਸਾਊਦੀ ਅਰਬ ਨੂੰ ਪਛਾੜਦੇ ਹੋਏ ਸਾਫਟਵੇਅਰ ਐਕਸਪੋਰਟ 'ਚ ਮਾਰੀ ਵੱਡੀ ਛਾਲ

Thursday, Jan 13, 2022 - 01:23 PM (IST)

ਭਾਰਤ ਨੇ ਸਾਊਦੀ ਅਰਬ ਨੂੰ ਪਛਾੜਦੇ ਹੋਏ ਸਾਫਟਵੇਅਰ ਐਕਸਪੋਰਟ 'ਚ ਮਾਰੀ ਵੱਡੀ ਛਾਲ

ਨਵੀਂ ਦਿੱਲੀ - ਭਾਰਤ ਨੇ ਸਾਫਟਵੇਅਰ ਸੇਵਾਵਾਂ ਦੇ ਨਿਰਯਾਤ ਵਿੱਚ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਨੇ ਪਿਛਲੇ ਇੱਕ ਸਾਲ ਵਿੱਚ 171 ਅਰਬ ਡਾਲਰ ਦੀਆਂ ਸਾਫਟਵੇਅਰ ਸੇਵਾਵਾਂ ਦਾ ਨਿਰਯਾਤ ਕੀਤਾ ਹੈ, ਜੋ ਸਾਊਦੀ ਅਰਬ ਦੇ ਤੇਲ ਨਿਰਯਾਤ ਨਾਲੋਂ ਕਿਤੇ ਵੱਧ ਹੈ। ਦੱਸ ਦੇਈਏ ਕਿ ਸਾਊਦੀ ਅਰਬ ਦਾ ਤੇਲ ਨਿਰਯਾਤ 133.3 ਅਰਬ ਡਾਲਰ ਰਿਹਾ ਹੈ। ਭਾਰਤ ਦਾ ਸਾਫਟਵੇਅਰ ਬਾਜ਼ਾਰ ਬਹੁਤ ਵੱਡਾ ਹੈ, ਟਾਟਾ, ਵਿਪਰੋ, ਐਲਐਂਡਟੀ, ਐਚਸੀਐਲ ਵਰਗੀਆਂ ਵੱਡੀਆਂ ਕੰਪਨੀਆਂ ਇਸ ਖੇਤਰ ਵਿੱਚ ਕੰਮ ਕਰਦੀਆਂ ਹਨ। 2020-21 ਵਿੱਚ ਸਵਦੇਸ਼ੀ ਸੰਬੰਧਿਤ ਇਕਾਈਆਂ ਦੀ ਵਪਾਰਕ ਮੌਜੂਦਗੀ ਰਾਹੀਂ ਸਾਫਟਵੇਅਰ ਨਿਰਯਾਤ 14.6 ਅਰਬ ਡਾਲਰ ਰਿਹਾ।

ਇਸ ਮਾਮਲੇ ਵਿੱਚ ਸਭ ਤੋਂ ਵੱਡਾ ਆਯਾਤਕ ਅਮਰੀਕਾ ਹੈ। 2020-21 ਵਿੱਚ ਭਾਰਤੀ ਕੰਪਨੀਆਂ ਦੀਆਂ ਵਿਦੇਸ਼ੀ ਇਕਾਈਆਂ ਸਮੇਤ ਕੁੱਲ ਸਾਫਟਵੇਅਰ ਸੇਵਾਵਾਂ ਦਾ ਨਿਰਯਾਤ ਲਗਭਗ 2.5 ਫੀਸਦੀ ਵਧ ਕੇ 171 ਬਿਲੀਅਨ ਡਾਲਰ ਹੋ ਗਿਆ ਹੈ। ਕੁੱਲ ਸਾਫਟਵੇਅਰ ਸੇਵਾਵਾਂ ਦੇ ਨਿਰਯਾਤ ਵਿੱਚ ਕੰਪਿਊਟਰ ਸੇਵਾਵਾਂ ਅਤੇ ਆਈਟੀ ਸਹਿਯੋਗੀ ਸੇਵਾਵਾਂ ਦਾ ਹਿੱਸਾ ਕ੍ਰਮਵਾਰ 65.3 ਫੀਸਦੀ ਅਤੇ 34.7 ਫੀਸਦੀ ਰਿਹਾ। ਸੂਚਨਾ ਤਕਨਾਲੋਜੀ (ਆਈ.ਟੀ.) ਅਲਾਈਡ ਸਰਵਿਸਿਜ਼ (ਆਈ.ਟੀ.ਈ.ਐਸ.) ਦੇ ਨਿਰਯਾਤ ਵਿੱਚ ਬੀਪੀਓ (ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ) ਸੇਵਾਵਾਂ ਦਾ ਦਬਦਬਾ ਰਿਹਾ।

ਇਹ ਵੀ ਪੜ੍ਹੋ : McDonald ਦਾ 'ਬਰਗਰ ਬੁਆਏ' ਬਣਿਆ ਮੁਕੇਸ਼ ਅੰਬਾਨੀ ਤੋਂ ਅਮੀਰ, ਸਾਊਦੀ ਪ੍ਰਿੰਸ ਕਰ ਰਹੇ ਹਨ ਦੇਖਭਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News