FY25 'ਚ ਭਾਰਤ ਦਾ ਕੁੱਲ ਨਿਰਯਾਤ 800 ਅਰਬ ਡਾਲਰ ਪਾਰ ਕਰਨ ਦੀ ਉਮੀਦ

Friday, Nov 08, 2024 - 12:17 PM (IST)

FY25 'ਚ ਭਾਰਤ ਦਾ ਕੁੱਲ ਨਿਰਯਾਤ 800 ਅਰਬ ਡਾਲਰ ਪਾਰ ਕਰਨ ਦੀ ਉਮੀਦ

ਬਿਜ਼ਨੈੱਸ ਡੈਸਕ : ਸਰਕਾਰੀ ਸਮਰਥਨ ਅਤੇ ਘਰੇਲੂ ਕੰਪਨੀਆਂ ਦੇ ਪ੍ਰਤੀਯੋਗੀ ਉਤਪਾਦਾਂ ਕਾਰਨ ਮੌਜੂਦਾ ਵਿੱਤੀ ਸਾਲ ਵਿੱਚ ਦੇਸ਼ ਦੀਆਂ ਵਸਤੂਆਂ ਅਤੇ ਸੇਵਾਵਾਂ ਦਾ ਨਿਰਯਾਤ 800 ਅਰਬ ਡਾਲਰ ਨੂੰ ਪਾਰ ਕਰ ਜਾਵੇਗਾ। ਇਸ ਗੱਲ ਦੀ ਜਾਣਕਾਰੀ ਉਦਯੋਗ ਦੇ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਪੈਰਲ ਮੇਡ-ਅੱਪਸ ਅਤੇ ਹੋਮ ਫਰਨੀਸ਼ਿੰਗ ਸੈਕਟਰ ਸਕਿੱਲ ਕੌਂਸਲ ਦੇ ਚੇਅਰਮੈਨ ਏ ਸਕਤੀਵੇਲ ਨੇ ਕਿਹਾ ਕਿ ਸਰਕਾਰ ਨੇ ਉਦਯੋਗ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ, ਜਿਸ ਵਿੱਚ ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਕਰਨਾ ਅਤੇ ਪਾਲਣਾ ਬੋਝ ਨੂੰ ਘਟਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਸ਼ਕਤੀਵੇਲ ਨੇ ਕਿਹਾ, "ਮੈਨੂੰ ਭਰੋਸਾ ਹੈ ਕਿ ਮੌਜੂਦਾ ਵਿੱਤੀ ਸਾਲ ਵਿੱਚ ਸਾਡਾ ਕੁੱਲ ਨਿਰਯਾਤ 800 ਅਰਬ ਡਾਲਰ ਨੂੰ ਪਾਰ ਕਰ ਜਾਵੇਗਾ।" ਉਨ੍ਹਾਂ ਕਿਹਾ ਕਿ ਦੇਸ਼ ਵਿੱਚ 12 ਨਵੇਂ ਉਦਯੋਗਿਕ ਸ਼ਹਿਰ ਖੋਲ੍ਹਣ ਦੇ ਐਲਾਨ ਨਾਲ ਘਰੇਲੂ ਨਿਰਮਾਣ ਨੂੰ ਹੋਰ ਹੁਲਾਰਾ ਮਿਲੇਗਾ। ਸ਼ਕਤੀਵੇਲ ਨੇ ਕਿਹਾ, 'ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਸਕੀਮ ਨਿਰਮਾਣ ਮੋਰਚੇ 'ਤੇ ਪਹਿਲਾਂ ਹੀ ਸਫ਼ਲਤਾ ਦੀ ਕਹਾਣੀ ਹੈ।' ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਭੂ-ਰਾਜਨੀਤਿਕ ਸਥਿਤੀ ਦੇ ਬਾਵਜੂਦ, ਭਾਰਤੀ ਬਰਾਮਦਕਾਰਾਂ ਨੂੰ ਵਿਕਾਸਸ਼ੀਲ ਅਤੇ ਵਿਕਸਤ ਅਰਥਵਿਵਸਥਾਵਾਂ ਤੋਂ ਚੰਗੇ ਆਰਡਰ ਮਿਲ ਰਹੇ ਹਨ।

ਇਹ ਵੀ ਪੜ੍ਹੋ -  ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਕਿਹਾ ਕਿ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਲਾਲ ਸਾਗਰ ਸੰਕਟ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਟਰਾਂਸਪੋਰਟ ਸਮੇਤ ਸਾਰੇ ਸਬੰਧਤ ਹਿੱਸੇਦਾਰਾਂ ਨਾਲ ਨਿਯਮਤ ਰੂਪ ਨਾਲ ਮੀਟਿੰਗਾਂ ਕਰ ਰਹੇ ਹਨ। ਪਿਛਲੇ ਵਿੱਤੀ ਸਾਲ 'ਚ ਨਿਰਯਾਤ 778 ਅਰਬ ਡਾਲਰ ਸੀ। ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਸਤੰਬਰ ਦੌਰਾਨ ਬਰਾਮਦ ਇਕ ਫ਼ੀਸਦੀ ਵਧ ਕੇ 213.22 ਅਰਬ ਡਾਲਰ ਹੋ ਗਈ, ਜਦਕਿ ਆਯਾਤ 6.16 ਫ਼ੀਸਦੀ ਵਧ ਕੇ 350.66 ਅਰਬ ਡਾਲਰ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News