ਚੀਨ 'ਚ ਬੈਨ ਚੀਨ ਦੀ ਕ੍ਰਿਪਟੋ ਕਰੰਸੀ ਦਾ ਭਾਰਤ 'ਚ ਦਬਦਬਾ, ਜਾਣੋ ਹੁਣ ਤੱਕ ਦਾ ਰੁਝਾਨ

Thursday, Sep 15, 2022 - 05:30 PM (IST)

ਚੀਨ 'ਚ ਬੈਨ ਚੀਨ ਦੀ ਕ੍ਰਿਪਟੋ ਕਰੰਸੀ ਦਾ ਭਾਰਤ 'ਚ ਦਬਦਬਾ, ਜਾਣੋ ਹੁਣ ਤੱਕ ਦਾ ਰੁਝਾਨ

ਬਿਜਨੈਸ ਡੈਸਕ : ਭਾਰਤ ਵਿੱਚ ਚੀਨੀ ਕ੍ਰਿਪਟੋਕਰੰਸੀ ਦੇ ਵਪਾਰ ਨੂੰ ਵਧਣ ਤੋਂ ਰੋਕਣ ਲਈ ਕੋਂਦਰ ਨੇ 1 ਅਪ੍ਰੈਲ ਤੋਂ 30 ਫ਼ੀਸਦੀ ਟੈਕਸ ਅਤੇ 1 ਜੁਲਾਈ ਤੋਂ 1ਫ਼ੀਸਦੀ ਟੀ.ਡੀ.ਐੱਸ. ਕੱਟਿਆ ਗਿਆ ਸੀ। ਇਸ ਤੋਂ ਬਾਅਦ, ਦੇਸ਼ ਵਿੱਚ ਸੰਚਾਲਿਤ ਪਲੇਟਫਾਰਮ 'ਤੇ ਕ੍ਰਿਪਟੋ ਦਾ ਰੋਜ਼ਾਨਾ ਵਪਾਰ 90 ਫ਼ੀਸਦੀ ਘਟ ਗਿਆ। ਇਸ ਦੌਰਾਨ ਭਾਰਤ ਦਾ ਇੱਕ ਨਵਾਂ ਰੁਝਾਨ ਸਾਹਮਣੇ ਆਇਆ ਹੈ। ਕਰੀਬ ਢਾਈ ਮਹੀਨਿਆਂ 'ਚ ਹੀ ਦੇਸ਼ ਦੇ ਕਈ ਨਿਵੇਸ਼ਕ ਚੀਨੀ ਐਕਸਚੇਂਜ 'ਚ ਸ਼ਿਫਟ ਹੋ ਗਏ ਹਨ।

ਮਾਰਕਿਟ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚੀਨ ਦੀ ਪਾਬੰਦੀਸ਼ੁਦਾ ਚੀਨੀ ਮੂਲ ਦੇ ਸੰਸਥਾਪਕ ਬਾਇਨੈਂਸ ਹੋਲਡਿੰਗਜ਼ ਦੇ ਅਗਸਤ ਵਿੱਚ ਭਾਰਤ ਵਿੱਚ 4.29 ਲੱਖ ਡਾਊਨਲੋਡ ਹੋਏ ਹਨ। ਇਹ ਇਸਦੇ ਵਿਰੋਧੀ ਐਕਸਚੇਂਜ CoinDCX ਤੋਂ ਤਿੰਨ ਗੁਣਾ ਵੱਧ ਹੈ ਇੰਨਾ ਹੀ ਨਹੀਂ, ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਬਿਨੈਂਸ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ ਸੀ।

Binance ਘੱਟ ਫੀਸਾਂ ਅਤੇ ਕਈ ਪੇਸ਼ਕਸ਼ਾਂ ਨਾਲ ਓਵਰਟੇਕ ਕਰਦਾ ਹੈ

ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਨੇ ਭਾਰਤੀ ਬਾਜ਼ਾਰ ਨੂੰ ਪਛਾੜ ਦਿੱਤਾ ਜਦ ਕਿ ਟੈਕਸਾਂ ਵਿੱਚ ਭਾਰੀ ਵਾਧੇ ਅਤੇ ਪੈਸੇ ਦੀ ਨਿਰਵਿਘਨ ਆਵਾਜਾਈ ਦੀ ਘਾਟ ਕਾਰਨ ਦੂਜੇ ਵਿਰੋਧੀ ਕਮਜ਼ੋਰ ਹੋ ਗਏ। Binance ਸੰਸਥਾਪਕ Changpeng Zhao ਦੀ ਘੱਟ ਫ਼ੀਸ ਅਤੇ ਬਹੁਤ ਸਾਰੀਆਂ ਪੇਸ਼ਕਸ਼ਾਂ ਨੇ ਮੁਕਾਬਲੇ ਵਾਲੇ ਪਲੇਟਫਾਰਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਲਈ ਨਿਵੇਸ਼ਕਾਂ ਨੇ ਟੈਕਸ ਚੋਰੀ ਲਈ ਇਸ ਪਲੇਟਫਾਰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਨਿਵੇਸ਼ਕ, ਟੈਕਸ ਨਿਯਮਾਂ ਦੇ ਕਾਰਨ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਦੇ ਹਨ ਕਿ ਭਾਰਤ ਵਿੱਚ ਪਲੇਟਫਾਰਮਾਂ ਨੇ ਟੈਕਸ ਕੱਟਣਾ ਸ਼ੁਰੂ ਕਰ ਦਿੱਤਾ ਹੈ ਜਦਕਿ Binance ਅਤੇ FTX ਅਜਿਹਾ ਨਹੀਂ ਕਰ ਰਹੇ ਹਨ।

ਸਵਿਟਜ਼ਰਲੈਂਡ ਸਥਿਤ ਸੇਬਾ ਬੈਂਕ ਏਜੀ ਦੀ ਭਾਰਤੀ ਸ਼ਾਖਾ ਸੀ.ਈ.ਓ. ਰੋਹਨ ਮਿਸ਼ਰਾ ਦਾ ਕਹਿਣਾ ਹੈ ਕਿ ਟੈਕਸ ਨਿਯਮਾਂ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਕੀ 1ਫ਼ੀਸਦੀ ਟੀ.ਡੀ.ਐੱਸ. ਫਿਊਚਰਜ਼ ਲਿੰਕਡ ਕ੍ਰਿਪਟੋ ਡੈਰੀਵੇਟਿਵਜ਼ ਵਿੱਚ ਲੈਣ-ਦੇਣ ਉੱਤੇ ਲਾਗੂ ਹੋਵੇਗਾ ਕਿਉਂਕਿ ਇਹ ਸਪਾਟ ਟ੍ਰਾਂਜੈਕਸ਼ਨਾਂ ਲਈ ਹੈ। ਟੈਕਸ ਵਸੂਲੀ ਦੇ ਸਵਾਲ 'ਤੇ ਬਾਈਨੈਂਸ ਦੇ ਬੁਲਾਰੇ ਨੇ ਕਿਹਾ ਕਿ ਇਹ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਵਿੱਤ ਮੰਤਰਾਲੇ ਨੇ ਈਮੇਲ ਦਾ ਜਵਾਬ ਨਹੀਂ ਦਿੱਤਾ।

Binance ਕੇਮੈਨ ਟਾਪੂ ਵਿੱਚ ਰਜਿਸਟਰਡ ਹੁਣ, ਮਾਲਟਾ, ਬਰਮੂਡਾ, ਸਿੰਗਾਪੁਰ ਤੋਂ ਕਰ ਰਿਹਾ ਹੈ ਕੰਮ 

ਚੀਨ ਵਿੱਚ ਸਥਾਪਤ Binance ਚੀਨ ਵਿੱਚ ਪਾਬੰਦੀਸ਼ੁਦਾ ਹੈ। ਚੀਨ ਨੇ 2017 ਵਿੱਚ ਕ੍ਰਿਪਟੋ ਵਪਾਰ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਸਮੇਂ ਤੋਂ ਬਿਨੈਂਸ ਕੇਮੈਨ ਟਾਪੂ ਵਿੱਚ ਰਜਿਸਟਰ ਹੈ ਅਤੇ ਮਾਲਟਾ, ਸਿੰਗਾਪੁਰ, ਬਰਮੂਡਾ ਤੋਂ ਵਪਾਰ ਕਰ ਰਿਹਾ ਹੈ। ਚੀਨੀ ਲੋਕਾਂ ਨੂੰ Binance ਵਿੱਚ ਖਾਤੇ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ।
 


author

Harnek Seechewal

Content Editor

Related News