ਭਾਰਤ ਦਾ ਵਪਾਰਕ ਇੰਪੋਰਟ 710 ਅਰਬ ਡਾਲਰ ਤੋਂ ਪਾਰ ਜਾਣ ਦਾ ਅਨੁਮਾਨ
Thursday, Mar 30, 2023 - 11:23 AM (IST)
ਨਵੀਂ ਦਿੱਲੀ–ਚਾਲੂ ਵਿੱਤੀ ਸਾਲ ’ਚ ਭਾਰਤ ਦਾ ਵਪਾਰਕ ਇੰਪੋਰਟ ਕਰੀਬ 16 ਫ਼ੀਸਦੀ ਵਧ ਕੇ 710 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ ਹੈ। ਆਰਥਿਕ ਵਿਚਾਰ ਸਮੂਹ ਗਲੋਬਲ ਟ੍ਰੇਡ ਰਿਸਰਚ ਇਨੀਸ਼ਿਏਟਿਵ (ਜੀ. ਟੀ. ਆਰ. ਆਈ.) ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਕੱਚਾ ਤੱਲ, ਕੋਲਾ, ਹੀਰਾ, ਰਸਾਇਣ ਅਤੇ ਇਲੈਕਟ੍ਰਾਨਿਕਸ ਦੇ ਇੰਪੋਰਟ ’ਚ ਵਾਧਾ ਇਸ ਦਾ ਕਾਰਣ ਹੈ।
ਇਹ ਵੀ ਪੜ੍ਹੋ- ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ
ਜੀ. ਟੀ. ਆਰ. ਆਈ. ਨੇ ਕਿਹਾ ਕਿ ਕਮਜ਼ੋਰ ਗਲੋਬਲ ਮੰਗ ਅਤੇ ਵੱਡੀਆਂ ਅਰਥਵਿਵਸਥਾਵਾਂ ’ਚ ਮੰਦੀ ਨਾਲ ਭਾਰਤ ਦੀ ਅਰਥਵਿਵਸਥਾ ਮਾਮੂਲੀ ਤੌਰ ’ਤੇ ਪ੍ਰਭਾਵਿਤ ਹੋ ਸਕਦੀ ਹੈ। ਭਾਰਤ ਦੇ ਕੁੱਲ ਵਪਾਰਕ ਇੰਪੋਰਟ ’ਚ 82 ਫ਼ੀਸਦੀ ਹਿੱਸੇਦਾਰੀ 6 ਉਤਪਾਦ ਸ਼੍ਰੇਣੀਆਂ ਦੀ ਹੈ, ਜਿਨ੍ਹਾਂ ’ਚ ਹਨ ਪੈਟਰੋਲੀਅਮ, ਕੱਚਾ ਤੇਲ, ਕੋਲਾ, ਕੋਕ, ਹੀਰਾ, ਕੀਮਤੀ ਧਾਤੂ, ਰਸਾਇਣ, ਦਵਾਈ, ਰਬਜੜ, ਪਲਾਸਟਿਕ, ਇਲੈਕਟ੍ਰਾਨਿਕਸ ਅਤੇ ਮਸ਼ੀਨਰੀ। ਜੀ. ਟੀ. ਆਰ. ਆਈ. ਦੇ ਸਹਿ-ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਮਾਰਚ 2023 ’ਚ ਖਤਮ ਹੋਣ ਜਾ ਰਹੇ ਚਾਲੂ ਵਿੱਤੀ ਸਾਲ ’ਚ ਭਾਰਤ ਦਾ ਵਪਾਰਕ ਇੰਪੋਰਟ 710 ਅਰਬ ਡਾਲਰ ਨੂੰ ਛੂਹ ਸਕਦਾ ਹੈ। ਇਹ 2021-22 ਦੇ 613 ਅਰਬ ਡਾਲਰ ਦੀ ਤੁਲਣਾ ’ਚ ਕਰੀਬ 15.8 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਸ਼੍ਰੀਵਾਸਤਵ ਨੇ ਕਿਹਾ ਕਿ ਪੈਟਰੋਲੀਅਮ ਇੰਪੋਰਟ ਦਾ ਅਨੁਮਾਨਿਤ ਮੁੱਲ 210 ਅਰਬ ਡਾਲਰ ਹੋਵੇਗਾ ਅਤੇ ਇਸ ’ਚ ਕੱਚਾ ਤੇਲ ਅਤੇ ਐੱਲ. ਪੀ. ਜੀ. ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਵਿੱਤੀ ਸਾਲ ਦੀ ਤੁਲਣਾ ’ਚ ਕੱਚੀ ਸਮੱਗਰੀ ਦਾ ਇੰਪੋਰਟ 53 ਫ਼ੀਸਦੀ ਵਧ ਗਿਆ। ਬੀਤੇ ਇਕ ਸਾਲ ’ਚ ਰੂਸ ਤੋਂ ਇੰਪੋਰਟ 850 ਫ਼ੀਸਦੀ ਵਧ ਗਿਆ। ਉੱਥੇ ਹੀ 2022-23 ’ਚ ਕੋਕ ਅਤੇ ਕੋਲੇ ਦਾ ਇੰਪੋਰਟ 51 ਫ਼ੀਸਦੀ ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ ਕੋਕਿੰਗ ਕੋਲ ਅਤੇ ਥਰਮਲ ਕੋਲ ਦੋਹਾਂ ਦਾ ਇੰਪੋਰਟ ਕਰਦਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਕੋਕਿੰਗ ਕੋਲ ਦਾ ਇੰਪੋਰਟ ਚਾਲੂ ਵਿੱਤੀ ਸਾਲ ’ਚ 20.4 ਅਰਬ ਡਾਲਰ ਤੋਂ ਪਾਰ ਜਾ ਸਕਦਾ ਹੈ ਜੋ ਪਿਛਲੇ ਸਾਲ ਦੀ ਤੁਲਣਾ ’ਚ 87 ਫ਼ੀਸਦੀ ਵੱਧ ਹੋਵੇਗਾ ਅਤੇ ਥਰਮਲ ਕੋਲ 105 ਫ਼ੀਸਦੀ ਦੇ ਵਾਧੇ ਨਾਲ 23.2 ਅਰਬ ਡਾਲਰ ’ਤੇ ਪਹੁੰਚ ਸਕਦਾ ਹੈ। ਭਾਰਤ ਦਾ ਹੀਰਾ ਇੰਪੋਰਟ 27.3 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।