ਫਿਰ ਆਬਾਦ ਹੋਵੇਗਾ ਭਾਰਤ ਦਾ ਭੂਤੀਆ ਸ਼ਹਿਰ 'ਮਿੰਨੀ ਇੰਗਲੈਂਡ', ਲੋਕਾਂ ਨੇ PM ਨੂੰ ਕੀਤੀ ਇਹ ਮੰਗ
Monday, Jun 09, 2025 - 12:11 PM (IST)

ਨਵੀਂ ਦਿੱਲੀ - ਬ੍ਰਿਟਿਸ਼ ਅਤੇ ਭਾਰਤ ਸਰਕਾਰ ਨੇ 1880 ਤੋਂ 2001 ਤੱਕ 121 ਸਾਲਾਂ ਦੌਰਾਨ ਕੋਲਾਰ ਗੋਲਡ ਫੀਲਡ (ਕੇ. ਜੀ. ਐੱਫ.) ’ਚੋਂ 900 ਟਨ ਤੋਂ ਵੱਧ ਸੋਨਾ ਕੱਢਿਆ। 2001 ’ਚ ਗੋਲਡ ਮਾਈਨਿੰਗ ’ਤੇ ਰੋਕ ਲੱਗ ਗਈ। ਕੇ. ਜੀ. ਐੱਫ. ਨੂੰ ਇਕ ਸਮੇਂ ‘ਸੋਨੇ ਦਾ ਸ਼ਹਿਰ’ ਅਤੇ ‘ਮਿੰਨੀ ਇੰਗਲੈਂਡ’ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ : ਸ਼ਾਹਰੁਖ਼, ਜਾਨ੍ਹਵੀ ਕਪੂਰ ਤੋਂ ਲੈ ਕੇ ਯੁਵਰਾਜ ਸਿੰਘ ਦੇ ਘਰ ਛੁੱਟੀਆਂ ਮਨਾ ਰਹੇ ਸੈਲਾਨੀ, 30 ਫ਼ੀਸਦੀ ਵਧੀ ਬੁਕਿੰਗ
ਆਜ਼ਾਦੀ ਤੋਂ ਕਈ ਸਾਲ ਪਹਿਲਾਂ ਇਥੋਂ ਦੇ ਲੋਕਾਂ ਤੱਕ ਉਹ ਸਾਰੀਆਂ ਸੁਵਿਧਾਵਾਂ ਪਹੁੰਚ ਚੁੱਕੀਆਂ ਸਨ, ਜੋ ਉਸ ਸਮੇਂ ਦੇ ਕੁਝ ਗਿਣੇ-ਚੁਣੇ ਸ਼ਹਿਰਾਂ ’ਚ ਹੀ ਮਿਲਦੀਆਂ ਸਨ ਪਰ ਹੁਣ ਇਸ ਨੂੰ ਭੂਤੀਆ ਸ਼ਹਿਰ (ਵਿਰਾਨ) ਕਿਹਾ ਜਾਂਦਾ ਹੈ। ਪਿਛਲੇ 24 ਸਾਲਾਂ ’ਚ ਕੋਲਾਰ ਗੋਲਡ ਫੀਲਡ ਨੇ ਖੁਸ਼ਹਾਲੀ ਤੋਂ ਗਰੀਬੀ ਤਕ ਦਾ ਸਫਰ ਦੇਖਿਆ ਹੈ ਪਰ ਦੁਬਾਰਾ ਕੋਲਾਰ ਗੋਲਡ ਫੀਲਡ ਦੇ ਖੁੱਲ੍ਹਣ ਦੀ ਉਮੀਦ ਜਾਗੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਹਾਲ ਹੀ ’ਚ ਕੋਲਾਰ ਗੋਲਡ ਫੀਲਡ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਇਕ ਸੰਸਥਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੁਬਾਰਾ ਮਾਈਨਿੰਗ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦਾਅਵਾ ਕੀਤਾ ਗਿਆ ਕਿ ਜੇਕਰ ਮਾਈਨਿੰਗ ਦੁਬਾਰਾ ਸ਼ੁਰੂ ਹੋਈ ਤਾਂ ਇਹ ਭਾਰਤ ਲਈ ਅਗਲੇ 100 ਸਾਲਾਂ ਲਈ ਫਾਇਦੇ ਦਾ ਸੌਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : Gold Loan ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਸਨੂੰ ਮਿਲੇਗਾ ਲਾਭ ਤੇ ਕੀ ਪਵੇਗਾ ਪ੍ਰਭਾਵ
‘ਸਾਲਾਨਾ 100 ਟਨ ਸੋਨਾ ਨਿਕਲੇਗਾ, ਅਜੇ ਦੇਸ਼ ਦਾ ਉਤਪਾਦਨ ਸਿਰਫ 1 ਟਨ’
ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲੇ ਇੰਪਲਾਈਜ਼ ਸੁਪਰਵਾਈਜ਼ਰਜ਼ ਐਂਡ ਆਫਿਸਰਜ਼ ਯੂਨਾਈਟਿਡ ਫੋਰਮ ਦੇ ਪ੍ਰਧਾਨ ਅਤੇ ਸਾਬਕਾ ਚੀਫ ਇੰਜੀਨੀਅਰ ਕੇ. ਐੱਮ. ਦਿਵਾਕਰਨ ਨੇ ਦੱਸਿਆ ਕਿ ਭਾਰਤ ’ਚ ਸੋਨੇ ਦੀ ਮੰਗ ਸਭ ਤੋਂ ਜ਼ਿਆਦਾ ਹੋਣ ਦੇ ਬਾਵਜੂਦ, ਪਿਛਲੇ 24 ਸਾਲਾਂ ਤੋਂ ਕੋਲਾਰ ਗੋਲਡ ਫੀਲਡ ਬੰਦ ਪਈ ਹੈ। ਅਸੀਂ ਸਾਲਾਂ ਤੋਂ ਇਸ ਨੂੰ ਸ਼ੁਰੂ ਕਰਵਾਉਣ ਦੀ ਮੰਗ ਕਰ ਰਹੇ ਹਾਂ। ਕੋਲਾਰ ਗੋਲਡ ਫੀਲਡ ’ਚ ਸੋਨੇ ਦੇ 27 ਲੋਡ ਹਨ, ਜਿਨ੍ਹਾਂ ’ਚੋਂ ਹੁਣ ਤਕ ਸਿਰਫ 2 ਲੋਡਜ਼ ਤੋਂ ਹੀ ਸੋਨਾ ਕੱਢਿਆ ਗਿਆ ਹੈ। ਬਾਕੀ 25 ਲੋਡਜ਼ ਅਜੇ ਵੀ ਜਿਉਂ ਦੇ ਤਿਉਂ ਪਏ ਹਨ। ਅੰਗਰੇਜ਼ਾਂ ਨੇ ਸਿਰਫ 2 ਲੋਡਜ਼ ਤੋਂ ਹੀ ਸੋਨਾ ਕੱਢਣ ਦੇ ਬਾਵਜੂਦ ਸਾਲਾਂ ਤਕ ਆਪਣਾ ਖਜ਼ਾਨਾ ਭਰਿਆ। ਸੋਚੋ ਬਾਕੀ 25 ਲੋਡਜ਼ ’ਚ ਕਿੰਨਾ ਖਜ਼ਾਨਾ ਹੋਵੇਗਾ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ! ਘਟੇਗਾ EMI ਦਾ ਬੋਝ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8