ਐਸਟਰ DM ਕੁਆਲਿਟੀ ਕੇਅਰ 1,315 ਕਰੋੜ ਰੁਪਏ ਦਾ ਕਰਨਾਟਕ ’ਚ ਕਰੇਗੀ ਨਿਵੇਸ਼

Sunday, Jul 26, 2026 - 01:53 PM (IST)

ਐਸਟਰ DM ਕੁਆਲਿਟੀ ਕੇਅਰ 1,315 ਕਰੋੜ ਰੁਪਏ ਦਾ ਕਰਨਾਟਕ ’ਚ ਕਰੇਗੀ ਨਿਵੇਸ਼

ਨਵੀਂ ਦਿੱਲੀ (ਏਜੰਸੀ)- ਹਸਪਤਾਲਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਐਸਟਰ ਡੀ. ਐੱਮ. ਕੁਆਲਿਟੀ ਕੇਅਰ ਨੇ ਕਰਨਾਟਕ ’ਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ 1,315 ਕਰੋੜ ਰੁਪਏ ਦੇ ਲੰਬੇ ਸਮੇਂ ਦੇ ਨਿਵੇਸ਼ ਦੀ ਵਚਨਬੱਧਤਾ ਜਤਾਈ ਹੈ।

ਕੰਪਨੀ ਨੇ ਕਿਹਾ ਕਿ ਐਸਟਰ ਡੀ. ਐੱਮ. ਕੁਆਲਿਟੀ ਕੇਅਰ ਦੇ ਕਾਰਜਕਾਰੀ ਚੇਅਰਮੈਨ ਆਜ਼ਾਦ ਮੂਪੇਨ ਅਤੇ ਕਰਨਾਟਕ ਦੇ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਵਿਚਾਲੇ ਹੋਈ ਬੈਠਕ ਦੌਰਾਨ ਇਹ ਨਿਵੇਸ਼ ਵਚਨਬੱਧਤਾ ਜਤਾਈ ਗਈ। ਮੂਪੇਨ ਨੇ ਕਿਹਾ, "ਭਾਰਤ ’ਚ ਐਸਟਰ ਦੇ ਵਾਧੇ ’ਚ ਕਰਨਾਟਕ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਤੇ ਇਹ ਸਾਡੇ ਲਈ ਸਭ ਤੋਂ ਰਣਨੀਤਕ ਬਾਜ਼ਾਰਾਂ ’ਚੋਂ ਇਕ ਬਣਿਆ ਹੋਇਆ ਹੈ। ਰਾਜ ਸਿਹਤ ਸੰਭਾਲ ਖੇਤਰ ’ਚ ਨਵੀਨਤਾ ਦੇ ਮਾਮਲੇ ’ਚ ਅੱਗੇ ਹੈ। ਇੱਥੇ 1,315 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਕਰਨਾਟਕ ਪ੍ਰਤੀ ਸਾਡੇ ਲੰਬੇ ਸਮੇਂ ਦੇ ਭਰੋਸੇ ਨੂੰ ਦਰਸਾਉਂਦਾ ਹੈ।" ਐਸਟਰ ਡੀ. ਐੱਮ. ਕੁਆਲਿਟੀ ਕੇਅਰ 10,600 ਤੋਂ ਵੱਧ ਬੈੱਡਾਂ ਦੀ ਸਮਰੱਥਾ ਵਾਲੇ ਕੁੱਲ 39 ਹਸਪਤਾਲਾਂ ਦਾ ਸੰਚਾਲਨ ਕਰਦੀ ਹੈ। ਇਹਨਾਂ ’ਚੋਂ ਚਾਰ ਹਸਪਤਾਲ ਕਰਨਾਟਕ ’ਚ ਹਨ।


author

cherry

Content Editor

Related News