ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਨੇ ਲਗਾਈ ਛਲਾਂਗ, 1.5 ਅਰਬ ਡਾਲਰ ਵਧਿਆ
Saturday, Mar 11, 2023 - 10:47 AM (IST)
ਬਿਜ਼ਨੈੱਸ ਡੈਸਕ- ਪਿਛਲੇ ਚਾਰ ਹਫ਼ਤੇ ਤੋਂ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਹੋ ਰਹੀ ਕਮੀ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਟੁੱਟ ਗਿਆ। ਸ਼ੁੱਕਰਵਾਰ ਨੂੰ ਜਿਵੇਂ ਹੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਸੰਖਿਅਕੀ ਵਿਭਾਗ ਨੇ ਅੰਕੜੇ ਜਾਰੀ ਕੀਤੇ ਉਂਝ ਹੀ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਗਿਰਾਵਟ ਦਾ ਦੌਰ ਖਤਮ ਹੋ ਗਿਆ। ਰਿਜ਼ਰਵ ਬੈਂਕ ਦੇ ਅਨੁਸਾਰ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪੰਜ ਹਫ਼ਤੇ 'ਚ ਪਹਿਲੀ ਵਾਰ ਵਧਿਆ ਹੈ ਅਤੇ 3 ਮਾਰਚ ਨੂੰ ਖਤਮ ਹਫ਼ਤੇ ਦੇ ਅੰਤ 'ਚ ਇਹ 562.40 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਹਫ਼ਤੇ ਦੇ ਅੰਤ 'ਚ ਭੰਡਾਰ 'ਚ 1.46 ਅਰਬ ਡਾਲਰ ਦਾ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ ਪਿਛਲੇ ਚਾਰ ਹਫ਼ਤਿਆਂ 'ਚ ਕੁੱਲ 15.8 ਅਰਬ ਡਾਲਰ ਦੀ ਗਿਰਾਵਟ ਤੋਂ ਬਾਅਦ 24 ਫਰਵਰੀ ਨੂੰ ਖਤਮ ਹਫ਼ਤੇ 'ਚ ਭੰਡਾਰ 'ਚ 560.94 ਅਰਬ ਡਾਲਰ ਸੀ।
ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਇਸ ਤੋਂ ਪਹਿਲਾਂ 10 ਫਰਵਰੀ ਨੂੰ ਜੋ ਹਫ਼ਤਾ ਖਤਮ ਹੋਇਆ ਸੀ ਉਸ 'ਚ ਵਿਦੇਸ਼ੀ ਮੁਦਰਾ ਭੰਡਾਰ 566.94 ਅਰਬ ਡਾਲਰ ਰਿਹਾ ਸੀ। ਇਸ ਦੇ ਨਾਲ ਹੀ 3 ਫਰਵਰੀ ਨੂੰ ਖਤਮ ਹੋਏ ਹਫ਼ਤੇ 'ਚ 575.27 ਅਰਬ ਡਾਲਰ ਰਿਹਾ ਸੀ। ਉਸ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ 'ਚ 1.49 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਇੰਨੀ ਲੰਬੀ ਗਿਰਾਵਟ ਤੋਂ ਬਾਅਦ ਪਹਿਲੀ ਵਾਰ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।