ਭਾਰਤ ਦੇ ਇਲੈਕਟ੍ਰਿਕ ਵਾਹਨ ਨਿਰਮਾਤਾ ਵੀ ਹੋਏ ਪਰੇਸ਼ਾਨ , ਕੱਚੇ ਮਾਲ ਦੀ ਘਾਟ ਨੇ ਵਧਾਈ ਮੁਸ਼ਕਲ

Monday, Dec 27, 2021 - 01:19 PM (IST)

ਭਾਰਤ ਦੇ ਇਲੈਕਟ੍ਰਿਕ ਵਾਹਨ ਨਿਰਮਾਤਾ ਵੀ ਹੋਏ ਪਰੇਸ਼ਾਨ , ਕੱਚੇ ਮਾਲ ਦੀ ਘਾਟ ਨੇ ਵਧਾਈ ਮੁਸ਼ਕਲ

ਨਵੀਂ ਦਿੱਲੀ - ਭਾਰਤੀ ਵਾਹਨ ਨਿਰਮਾਤਾ ਪਹਿਲਾਂ ਤੋਂ ਹੀ ਸੈਮੀਕੰਡਕਟਰਾਂ ਦੀ ਵਿਸ਼ਵਵਿਆਪੀ ਕਮੀ ਨਾਲ ਜੂਝ ਰਹੇ ਹਨ। ਦੇਸ਼ ਦੇ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਵੀ ਹੁਣ ਇੱਕ ਮੁੱਖ ਕੱਚੇ ਮਾਲ ਲਿਥੀਅਮ-ਆਇਨ ਬੈਟਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਸੈੱਲ ਦੇ ਮੁੱਖ ਹਿੱਸੇ ਵਜੋਂ ਇਸਤੇਮਾਲ ਹੋਣ ਵਾਲੀਆਂ ਲਿਥੀਅਮ, ਨਿਕਲ ਅਤੇ ਕੋਬਾਲਟ ਵਰਗੀਆਂ ਧਾਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਨਾਲ ਹੀ ਸਪਲਾਈ ਚੇਨ ਵਿੱਚ ਰੁਕਾਵਟਾਂ ਬੈਟਰੀਆਂ ਦੀ ਕੀਮਤ ਨੂੰ ਵਧਾ ਰਹੀਆਂ ਹਨ। 

ਬੈਟਰੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ 2021 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਤਿਮਾਹੀ 'ਚ ਕੀਮਤਾਂ ਵਧ ਰਹੀਆਂ ਹਨ। ਜਨਵਰੀ 2020 ਦੇ ਮੁਕਾਬਲੇ ਸੇਲ ਦੀਆਂ ਕੀਮਤਾਂ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬੈਟਰੀਆਂ ਦੀ ਲਾਗਤ ਦਾ 70 ਪ੍ਰਤੀਸ਼ਤ ਸੈੱਲਾਂ ਦਾ ਹੁੰਦਾ ਹੈ। ਇਸ ਲਈ, ਇਸਦੀ ਲਾਗਤ ਵਿੱਚ 30 ਪ੍ਰਤੀਸ਼ਤ ਵਾਧੇ ਨਾਲ ਬੈਟਰੀ ਦੀਆਂ ਕੀਮਤਾਂ ਵਿੱਚ 40 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਤੱਕ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ

ਇਸ ਦੌਰਾਨ, ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਬਹੁਤ ਵੱਧ ਰਹੀ ਹੈ। ਇਸ ਸਾਲ ਨਵੰਬਰ 'ਚ ਇਲੈਕਟ੍ਰਿਕ ਵਾਹਨਾਂ ਦੀਆਂ 42,067 ਇਕਾਈਆਂ ਰਜਿਸਟਰਡ ਹੋਈਆਂ। ਇਹ ਪਹਿਲੀ ਵਾਰ ਹੈ ਜਦੋਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 40,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਭਾਰਤ ਸੈੱਲ ਦਾ ਉਤਪਾਦਨ ਨਹੀਂ ਕਰਦਾ, ਜੋ ਬੈਟਰੀ ਦਾ ਮੁੱਖ ਹਿੱਸਾ ਹੈ। ਲੀਥੀਅਮ ਦੀ ਸਭ ਤੋਂ ਵੱਡੀ ਸਪਲਾਇਰ ਕਾਂਗੋ ਵਿੱਚ ਖਾਣਾਂ ਮਹਾਂਮਾਰੀ ਦੇ ਬਾਅਦ ਕੰਮ ਨਹੀਂ ਕਰ ਰਹੀਆਂ ਹਨ ਅਤੇ ਦੁਨੀਆ ਭਰ ਵਿੱਚ ਸ਼ਿਪਿੰਗ ਵਿਘਨ ਕਾਰਨ ਸਪਲਾਈ ਚੇਨ ਵਿਘਨ ਨੇ ਸਮੱਸਿਆ ਨੂੰ ਹੋਰ ਵਿਗੜ ਦਿੱਤਾ ਹੈ।

ਇਹ ਵੀ ਪੜ੍ਹੋ: ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ ਲਗਾਇਆ GST

ਬਲੂਮਬਰਗ NEF ਦੇ 2021 ਦੇ ਬੈਟਰੀ ਕੀਮਤ ਸਰਵੇਖਣ ਅਨੁਸਾਰ, ਉੱਚ ਕੱਚੇ ਮਾਲ ਦੀ ਲਾਗਤ 2022 ਦਰਮਿਆਨ ਲਿਥੀਅਮ-ਆਇਨ ਬੈਟਰੀਆਂ ਦੀ ਔਸਤ ਲਾਗਤ ਪ੍ਰਤੀ ਕਿਲੋਵਾਟ-ਘੰਟਾ 135 ਡਾਲਰ  ਤੱਕ ਵੱਧ ਸਕਦੀ ਹੈ, ਜੋ ਇਸ ਸਾਲ ਦੇ ਪੱਧਰ ਤੋਂ 2.3 ​​ਪ੍ਰਤੀਸ਼ਤ ਵੱਧ ਹੈ।

ਦੋਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਲਈ ਬੈਟਰੀਆਂ ਬਣਾਉਣ ਵਾਲੇ ਟ੍ਰਾਨਟੇਕ ਇਲੈਕਟ੍ਰੋਨਿਕਸ ਦੇ ਸੀਈਓ ਸਮਰਥ ਕੋਚਰ ਨੇ ਕਿਹਾ, “ਭਾਰਤ ਵਿੱਚ, ਅਸੀਂ ਚੀਨ ਤੋਂ ਤਿਆਰ ਸੈੱਲ ਖਰੀਦਦੇ ਹਾਂ ਅਤੇ ਚੀਨ ਖੁਦ ਕੱਚੇ ਮਾਲ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਇਸ ਕਰਕੇ ਸਾਡੀ ਖਰੀਦਦਾਰੀ ਵਿੱਚ ਕਮੀ ਹੈ। ਨਵੰਬਰ ਵਿਚ ਅਸੀਂ ਲਗਭਗ 10 ਪ੍ਰਤੀਸ਼ਤ ਕੀਮਤਾਂ ਵਿਚ ਵਾਧਾ ਕੀਤਾ ਸੀ।

ਉਦਯੋਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਈਵੀ ਨਿਰਮਾਤਾਵਾਂ ਨੇ ਕੀਮਤਾਂ ਵਿੱਚ ਵਾਧੇ ਦਾ ਪੂਰਾ ਬੋਝ ਗਾਹਕਾਂ 'ਤੇ ਨਹੀਂ ਪਾਇਆ ਹੈ, ਪਰ ਸੇਲ ਨਿਰਮਾਤਾਵਾਂ ਦੁਆਰਾ ਕੀਮਤਾਂ ਵਿੱਚ ਵਾਧੇ ਦੇ ਨਵੇਂ ਦੌਰ ਨਾਲ ਈਵੀ ਦੀਆਂ ਕੀਮਤਾਂ ਵਿੱਚ ਵਾਧਾ ਜ਼ਰੂਰ ਹੋਵੇਗਾ।

ਇਹ ਵੀ ਪੜ੍ਹੋ: ਨਵੇਂ ਸਾਲ ’ਤੇ ਲੱਗੇਗਾ ਮਹਿੰਗਾਈ ਦਾ ਝਟਕਾ! ਕਾਰ ਤੋਂ ਲੈ ਕੇ ਕੁਕਿੰਗ ਆਇਲ ਤੱਕ ਸਭ ਹੋਵੇਗਾ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News