ਤੂਫਾਨੀ ਤੇਜ਼ੀ ਨਾਲ ਭੱਜ ਰਹੀ ਭਾਰਤ ਦੀ ਅਰਥਵਿਵਸਥਾ, 2028 ’ਚ ਹੋਵੇਗੀ ਤੀਜੀ ਸਭ ਤੋਂ ਵੱਡੀ ਇਕਾਨਮੀ

Wednesday, Nov 15, 2023 - 11:25 AM (IST)

ਨਵੀਂ ਦਿੱਲੀ (ਇੰਟ.)– ਇਸ ਸਮੇਂ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਸਾਲ 2028 ਤੱਕ ਭਾਰਤ ਦੀ ਜੀ. ਡੀ. ਪੀ. ਜਾਪਾਨ ਨੂੰ ਪਿੱਛੇ ਛੱਡ ਦੇਵੇਗੀ। ਮਾਰਚ 2024 ਵਿਚ ਖ਼ਤਮ ਹੋਣ ਵਾਲੇ ਵਿੱਤੀ ਸਾਲ ’ਚ ਭਾਰਤ ਦੀ ਜੀ. ਡੀ. ਪੀ. 6.2-6.3 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਇਸ ਵਿੱਤੀ ਸਾਲ ’ਚ ਵੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੋਵੇਗੀ। ਅਪ੍ਰੈਲ-ਜੂਨ ਤਿਮਾਹੀ ਵਿਚ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਗ੍ਰੋਥ ਰੇਟ 7.8 ਫ਼ੀਸਦੀ ਰਹੀ ਸੀ।

ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ

ਦੱਸ ਦੇਈਏ ਕਿ ਵਰਲਡ ਆਫ ਸਟੈਟਿਸਟਿਕਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2028 ’ਚ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਪੁੱਜ ਜਾਏਗਾ। ਭਾਰਤ ਤੋਂ ਅੱਗੇ ਸਿਰਫ਼ ਚੀਨ ਅਤੇ ਅਮਰੀਕਾ ਹੀ ਹੋਣਗੇ। ਭਾਰਤ ਤੇਜ਼ੀ ਨਾਲ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਹਾਲੇ ਆਉਣ ਵਾਲੇ ਸਮੇਂ ਵਿਚ ਇਸ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਕੈਨੇਡਾ ਦੇ ਓਂਟਾਰੀਓ 'ਚ ਮੁੜ ਛਾਇਆ ਕੋਰੋਨਾ ਦਾ ਕਹਿਰ, ਮਾਸਕ ਦੀ ਵਰਤੋਂ ਕਰਨ ਦੇ ਜਾਰੀ ਹੋਏ ਆਦੇਸ਼

ਕੀ ਕਹਿੰਦੇ ਹਨ ਅੰਕੜੇ
ਆਈ. ਐੱਮ. ਐੱਫ. ਮੁਤਾਬਕ ਸਾਲ 2028 ਤੱਕ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਏਗਾ। ਇਸ ਦੌਰਾਨ ਅਮਰੀਕਾ ਦੀ ਅਰਥਵਿਵਸਥਾ 32.3 ਟ੍ਰਿਲੀਅਨ ਡਾਲਰ ਨਾਲ ਪਹਿਲੇ ਨੰਬਰ ’ਤੇ ਹੋਵੇਗੀ। ਚੀਨ ਦੀ ਅਰਥਵਿਵਸਥਾ 27.4 ਟ੍ਰਿਲੀਅਨ ਡਾਲਰ ਨਾਲ ਦੂਜੇ ਨੰਬਰ ’ਤੇ ਹੋਵੇਗੀ। ਉੱਥੇ ਹੀ ਭਾਰਤ 5.5 ਟ੍ਰਿਲੀਅਨ ਡਾਲਰ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਏਗਾ। ਸਾਲ 2021 ਅਤੇ 2022 ’ਚ 2 ਸਾਲਾਂ ਦੇ ਤੇਜ਼ ਆਰਥਿਕ ਵਾਧੇ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੇ 2023 ਵਿੱਤੀ ਸਾਲ ’ਚ ਲਗਾਤਾਰ ਮਜ਼ਬੂਤ ਵਾਧਾ ਦਿਖਾਉਣਾ ਜਾਰੀ ਰੱਖਿਆ ਹੈ।

ਇਹ ਵੀ ਪੜ੍ਹੋ - ਬੀਕਾਨੇਰਵਾਲਾ ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ ਦਿਹਾਂਤ, ਕਦੇ ਟੋਕਰੀ ਵਿੱਚ ਵੇਚਦੇ ਸਨ ਭੁਜੀਆ

ਚੋਟੀ ’ਤੇ ਹੈ ਅਮਰੀਕਾ
ਮੌਜੂਦਾ ਸਮੇਂ ’ਚ ਅਮਰੀਕਾ 25,500 ਅਰਬ ਅਮਰੀਕੀ ਡਾਲਰ ਦੀ ਜੀ. ਡੀ. ਪੀ. ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਤੋਂ ਬਾਅਦ ਚੀਨ 18,000 ਅਰਬ ਅਮਰੀਕੀ ਡਾਲਰ ਨਾਲ ਦੂਜੀ ਅਤੇ ਜਾਪਾਨ 4200 ਅਰਬ ਡਾਲਰ ਨਾਲ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉੱਥੇ ਹੀ ਭਾਰਤੀ ਜੀ. ਡੀ. ਪੀ. ਦਾ ਆਕਾਰ 2022 ਤੱਕ ਬ੍ਰਿਟੇਨ ਅਤੇ ਫਰਾਂਸ ਦੀ ਜੀ. ਡੀ. ਪੀ. ਤੋਂ ਵੀ ਵੱਡਾ ਹੋ ਚੁੱਕਾ ਹੈ। ਬੀਤੇ ਦਿਨੀਂ ਆਏ ਆਈ. ਐੱਮ. ਐੱਫ. ਅਤੇ ਗੋਲਡਮੈਨ ਸਾਕਸ ਦੇ ਅਨੁਮਾਨਾਂ ਮੁਤਾਬਕ ਸਾਲ 2075 ਤੱਕ ਭਾਰਤ ਅਰਥਵਿਵਸਥਾ ਦੇ ਮਾਮਲੇ ’ਚ ਅਮਰੀਕਾ ਤੋਂ ਵੀ ਅੱਗੇ ਹੋਵੇਗਾ। ਭਾਰਤ 2075 ਤੱਕ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News