ਭਾਰਤ ਦੀ ਅਰਥਵਿਵਸਥਾ 3500 ਅਰਬ ਡਾਲਰ ਤੋਂ ਹੋਈ ਪਾਰ ਪੁੱਜੀ : ਮੂਡੀਜ਼

05/24/2023 11:53:18 AM

ਨਵੀਂ ਦਿੱਲੀ (ਭਾਸ਼ਾ) - ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਸਾਲ 2022 ਵਿਚ 3500 ਅਰਬ ਡਾਲਰ ਤੋਂ ਵੱਧ ਰਿਹਾ ਅਤੇ ਅਗਲੇ 5 ਸਾਲਾਂ ਤੱਕ ਇਹ ਜੀ-20 ਸਮੂਹ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਰਹੇਗਾ। ਅਮਰੀਕੀ ਰੇਟਿੰਗ ਏਜੰਸੀ ਨੇ ਇਕ ਖੋਜ ਰਿਪੋਰਟ ’ਚ ਭਾਰਤ ਦੀ ਵਿਕਾਸ ਦੀ ਰਫ਼ਤਾਰ ਨੂੰ ਲੈ ਕੇ ਹਾਂਪੱਖੀ ਨਜ਼ਰੀਆ ਪ੍ਰਗਟਾਉਣ ਦੇ ਨਾਲ ਫ਼ੈਸਲਾ ਪ੍ਰਕਿਰਿਆ ’ਚ ਸ਼ਾਮਲ ਨੌਕਰਸ਼ਾਹੀ ਦੇ ਰੁਖ਼ ਨੂੰ ਲੈ ਕੇ ਖਦਸ਼ਾ ਵੀ ਪ੍ਰਗਟਾਇਆ ਹੈ। ਉਸ ਨੇ ਕਿਹਾ ਕਿ ਨੌਕਰਸ਼ਾਹੀ ਦਾ ਲੇਟਲਤੀਫੀ ਵਾਲਾ ਰਵੱਈਆ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਮੰਜ਼ਿਲ ਵਜੋਂ ਭਾਰਤ ਦੀ ਖਿੱਚ ਨੂੰ ਘੱਟ ਕਰ ਸਕਦਾ ਹੈ।

ਇਹ ਵੀ ਪੜ੍ਹੋ : ਜੀ-7 ਦੇਸ਼ਾਂ ਦਾ ਰੂਸ ਖ਼ਿਲਾਫ਼ ਵੱਡਾ ਐਕਸ਼ਨ, ਭਾਰਤ ’ਚ 10 ਲੱਖ ਲੋਕਾਂ ਦਾ ਰੁਜ਼ਗਾਰ ਖ਼ਤਰੇ 'ਚ

ਨੌਕਰਸ਼ਾਹੀ ਵਲੋਂ ਪਾਈਆਂ ਵਾਲੀਆਂ ਰੁਕਾਵਟਾਂ ਲਗਾ ਸਕਦੀਆਂ ਹਨ ਲਗਾਮ
ਮੂਡਜ਼ ਮੁਤਾਬਕ ਭਾਰਤ ਦੇ ਵਿਕਾਸ ਦੀ ਰਫ਼ਤਾਰ ’ਤੇ ਨੌਕਰਸ਼ਾਹੀ ਵਲੋਂ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਲਗਾਮ ਲਗਾ ਸਕਦੀਆਂ ਹਨ। ਲਾਈਸੈਂਸ ਲੈਣ ਅਤੇ ਕਾਰੋਬਾਰ ਸ਼ੁਰੂ ਕਰਨ ਦੀ ਇਜਾਜ਼ਤ ਪ੍ਰਕਿਰਿਆ ’ਚ ਨੌਕਰਸ਼ਾਹੀ ਦੀ ਹੌਲੀ ਰਫ਼ਤਾਰ ਯੋਜਨਾਵਾਂ ਦੀ ਸਥਾਪਨਾ ਦੇ ਸਮੇਂ ਨੂੰ ਵਧਾ ਸਕਦੀ ਹੈ। ਮੂਡੀਜ਼ ਇਨਵੈਸਟਰ ਸਰਵਿਸ ਨੇ ਰਿਪੋਰਟ ’ਚ ਕਿਹਾ ਕਿ ਫ਼ੈਸਲਾ ਪ੍ਰਕਿਰਿਆ ’ਚ ਸ਼ਾਮਲ ਭਾਰਤ ਦੀ ਚੋਟੀ ਦੀ ਨੌਕਰਸ਼ਾਹੀ ਇਸ ਖੇਤਰ ਦੇ ਇੰਡੋਨੇਸ਼ੀਆ ਅਤੇ ਵੀਅਤਨਾਮ ਵਰਗੇ ਦੂਜੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਇਕ ਐੱਫ. ਡੀ. ਆਈ. ਮੰਜ਼ਿਲ ਵਜੋਂ ਭਾਰਤ ਦੀ ਖਿੱਚ ਨੂੰ ਘਟਾ ਦੇਵੇਗੀ। ਹਾਲਾਂਕਿ ਭਾਰਤ ਦੀ ਇਕ ਵੱਡੀ ਯੁਵਾ ਅਤੇ ਸਿੱਖਿਅ ਕਿਰਤ ਸ਼ਕਤੀ, ਛੋਟੇ ਪਰਿਵਾਰਾਂ ਦੀ ਵਧਦੀ ਗਿਣਤੀ ਅਤੇ ਸ਼ਹਿਰੀਕਰਣ ਨਾਲ ਆਵਾਸ, ਸੀਮੈਂਟ ਅਤੇ ਨਵੀਆਂ ਕਾਰਾਂ ਲਈ ਮੰਗ ਵਧੇਗੀ। ਇਸ ਤੋਂ ਇਲਾਵਾ ਬੁਨਿਆਦੀ ਖੇਤਰ ’ਤੇ ਸਰਕਾਰੀ ਖ਼ਰਚ ਵਧਣ ਨਾਲ ਇਸਪਾਤ ਅਤੇ ਸੀਮੈਂਟ ਕਾਰੋਬਾਰ ਅਤੇ ਸ਼ੁੱਧ ਜ਼ੀਰੋ ਨਿਕਾਸ ਨਾਲ ਨਵਿਆਉਣਯੋਗ ਊਰਜਾ ’ਚ ਨਿਵੇਸ਼ ਵਧੇਗਾ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਬਾਕੀ ਸਮੇਂ ’ਚ ਸਾਲਾਨਾ 3-12 ਫ਼ੀਸਦੀ ਦੀ ਦਰ ਨਾਲ ਵਧੇਗੀ
ਰਿਪੋਰਟ ਮੁਤਾਬਕ ਨਿਰਮਾਣ ਅਤੇ ਬੁਨਿਆਦੀ ਖੇਤਰਾਂ ’ਚ ਮੰਗ ਇਸ ਦਹਾਕੇ ਦੇ ਬਾਕੀ ਸਮੇਂ ’ਚ ਭਾਰਤੀ ਅਰਥਵਿਵਸਥਾ ਸਾਲਾਨਾ 3-12 ਫ਼ੀਸਦੀ ਦੀ ਦਰ ਨਾਲ ਵਧੇਗੀ। ਇਸ ਦੇ ਬਾਵਜੂਦ ਭਾਰਤ ਦੀ ਸਮਰੱਥਾ ਸਾਲ 2030 ਤੱਕ ਚੀਨ ਤੋਂ ਪਿੱਛੇ ਹੀ ਰਹੇਗੀ। ਮੂਡੀਜ਼ ਨੇ ਕਿਹਾ ਕਿ ਖੇਤਰੀ ਵਪਾਰ ਸਮਝੌਤਿਆਂ ਨੂੰ ਲੈ ਕੇ ਭਾਰਤ ਦੇ ਸੀਮਤ ਨਰਮ ਰਵੱਈਏ ਦਾ ਵੀ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ’ਤੇ ਅਸਰ ਪਵੇਗਾ। ਹਾਲਾਂਕਿ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ, ਆਰਥਿਕ ਗਤੀਵਿਧੀਆਂ ਨੂੰ ਸੰਗਠਿਤ ਕਰਨ ਅਤੇ ਟੈਕਸ ਕੁਲੈਕਸ਼ਨ ਅਤੇ ਪ੍ਰਸ਼ਾਸਨ ਨੂੰ ਬਿਹਤਰ ਕਰਨ ਦੇ ਸਰਕਾਰੀ ਯਤਨ ਉਤਸ਼ਾਹਜਨਕ ਹਨ ਪਰ ਇਨ੍ਹਾਂ ਯਤਨਾਂ ਦੇ ਪ੍ਰਭਾਵ ਸਬੰਧੀ ਜੋਖ਼ਮ ਵੀ ਵਧ ਗਏ ਹਨ।


rajwinder kaur

Content Editor

Related News