ਵਿਦੇਸ਼ੀ ਪੜ੍ਹਾਈ ਲਈ ਡਾਲਰ ਪਵੇਗਾ ਮਹਿੰਗਾ, ਲੱਗ ਸਕਦਾ ਹੈ ਦੋਹਰਾ ਝਟਕਾ!
Wednesday, Mar 04, 2020 - 04:07 PM (IST)
ਨਵੀਂ ਦਿੱਲੀ— ਭਾਰਤ ਤੋਂ ਬਾਹਰ ਜਾਣ ਵਾਲੇ ਪੈਸੇ 'ਤੇ ਜਲਦ ਹੀ 5 ਫੀਸਦੀ ਟੈਕਸ ਲੱਗਣ ਨਾਲ ਜਿੱਥੇ ਬਾਹਰਲੇ ਮੁਲਕ 'ਚ ਪੜ੍ਹਾਈ ਮਹਿੰਗੀ ਪੈਣ ਜਾ ਰਹੀ ਹੈ, ਉੱਥੇ ਹੀ ਡਾਲਰ ਦੀ ਚੜ੍ਹਾਈ ਨਾਲ ਖਰਚ ਹੋਰ ਵੱਧ ਸਕਦਾ ਹੈ। ਹੁਣ ਤੱਕ ਭਾਰਤੀ ਕਰੰਸੀ ਲਗਭਗ ਸਥਿਰ ਸੀ ਪਰ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਰਿਪੋਰਟ ਹੋਣ ਨਾਲ ਬੁੱਧਵਾਰ ਨੂੰ ਕਾਰੋਬਾਰ ਦੌਰਾਨ ਇਹ ਡਾਲਰ ਦੇ ਮੁਕਾਬਲੇ ਤਕਰੀਬਨ 0.4 ਫੀਸਦੀ ਤੱਕ ਡਿੱਗ ਕੇ 73.60 ਦੇ ਪੱਧਰ 'ਤੇ ਚਲੀ ਗਈ, ਯਾਨੀ ਇਕ ਡਾਲਰ ਦੀ ਕੀਮਤ ਇੰਨੀ ਹੋ ਗਈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 28 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 15 ਇਟਲੀ ਦੇ ਯਾਤਰੀ ਸ਼ਾਮਲ ਹਨ।
ਉੱਥੇ ਹੀ, ING Bank NV ਮੁਤਾਬਕ, ਭਾਰਤੀ ਕਰੰਸੀ ਦੀ ਕੀਮਤ 2018 'ਚ ਦਰਜ ਕੀਤੇ ਗਏ ਰਿਕਾਰਡ ਘੱਟ ਪੱਧਰ ਨੂੰ ਵੀ ਪਾਰ ਕਰਦੇ ਹੋਏ 75 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਸਕਦੀ ਹੈ। ਇਸ ਦਾ ਅਰਥ ਹੈ ਕਿ 1 ਡਾਲਰ ਲਈ 75 ਰੁਪਏ ਖਰਚ ਕਰਨੇ ਪੈ ਸਕਦੇ ਹਨ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਹੈ ਕਿ ਇਕਨੋਮੀ ਨੂੰ ਸਪੋਰਟ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੇ ਜੋ ਕਦਮ ਚੁਕਣ ਦੀ ਜ਼ਰੂਰਤ ਹੋਵੇਗੀ ਉਹ ਫੈਸਲੇ ਲਏ ਜਾਣਗੇ। ਮਾਹਰਾਂ ਮੁਤਾਬਕ, ਡਾਲਰ 72-75 ਰੁਪਏ ਦੀ ਰੇਂਜ 'ਚ ਰਹਿ ਸਕਦਾ ਹੈ।
1 APRIL ਤੋਂ ਲਾਗੂ ਹੋਵੇਗਾ ਇਹ ਨਿਯਮ
ਇਸ ਤੋਂ ਇਲਾਵਾ ਸਰਕਾਰ ਵੱਲੋਂ ਬਜਟ-2020 'ਚ ਰੈਮੀਟੈਂਸ 'ਤੇ ਟੈਕਸ ਦੀ ਕੀਤੀ ਗਈ ਘੋਸ਼ਣਾ 1 ਅਪ੍ਰੈਲ 2020 ਤੋਂ ਲਾਗੂ ਹੋਣ ਜਾ ਰਹੀ ਹੈ। ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਤਹਿਤ 5 ਫੀਸਦੀ ਟੈਕਸ ਲੱਗਣ ਦਾ ਪ੍ਰਭਾਵ ਉਨ੍ਹਾਂ ਵਿਦਿਆਰਥੀਆਂ 'ਤੇ ਪੈਣਾ ਯਕੀਨੀ ਹੈ, ਜੋ ਪੜ੍ਹਾਈ ਦੇ ਮਕਸਦ ਨਾਲ ਵਿਦੇਸ਼ੀ ਯੂਨੀਵਰਸਿਟੀਜ਼ 'ਚ ਪੜ੍ਹ ਰਹੇ ਹਨ ਜਾਂ ਵਿਦੇਸ਼ 'ਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਐੱਲ. ਆਰ. ਐੱਸ. ਦਾ ਇਸਤੇਮਾਲ ਵਿਦੇਸ਼ਾਂ 'ਚ ਪੜ੍ਹ ਰਹੇ ਬੱਚਿਆਂ ਲਈ ਪੈਸੇ ਭੇਜਣ, ਵਿਦੇਸ਼ 'ਚ ਜਾਇਦਾਦ ਖਰੀਦਣ ਅਤੇ ਵਿਦੇਸ਼ ਦੀ ਸਟਾਕਸ ਐਕਸਚੇਂਜ 'ਚ ਸੂਚੀਬੱਧ ਸਟਾਕ ਖਰੀਦਣ ਲਈ ਕੀਤਾ ਜਾਂਦਾ ਹੈ। ਇਹ ਟੈਕਸ ਉਨ੍ਹਾਂ ਸਾਰੇ ਐੱਲ. ਆਰ. ਐੱਸ. ਟ੍ਰਾਂਜੈਕਸ਼ਨਾਂ 'ਤੇ ਲਗਾਇਆ ਜਾਵੇਗਾ ਜੋ 7 ਲੱਖ ਰੁਪਏ ਤੋਂ ਉੱਪਰ ਹੋਣਗੇ। ਵਿਦੇਸ਼ ਭੇਜੀ ਜਾਣ ਵਾਲੀ ਰਾਸ਼ੀ 'ਤੇ ਟੈਕਸ ਦਾ ਰਿਫੰਡ ਲੈਣ ਲਈ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ ►ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ► ਕੈਨੇਡਾ ਦੇ 'ਪੰਜਾਬੀ ਗੜ੍ਹ' 'ਚ ਕੋਰੋਨਾ ਦੀ ਦਸਤਕ, USA 'ਚ ਨੌ ਮੌਤਾਂ ►ਮਹਿੰਗਾ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ, ਕੱਲ ਹੋਵੇਗੀ 'ਵੱਡੀ' ਮੀਟਿੰਗ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਕਾਰਾਂ ਲਈ GST 'ਤੇ ਮਿਲ ਸਕਦੀ ਹੈ ਇਹ ਸੌਗਾਤ