ਇੰਡੀਆ ਰੇਟਿੰਗਸ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.2 ਫ਼ੀਸਦੀ ਕੀਤਾ

09/21/2023 5:45:06 PM

ਮੁੰਬਈ (ਭਾਸ਼ਾ)– ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਚਾਲੂ ਵਿੱਤੀ ਸਾਲ 2023-24 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 5.9 ਫ਼ੀਸਦੀ ਤੋਂ ਵਧਾ ਕੇ 6.2 ਫ਼ੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਸਰਕਾਰ ਦੇ ਵਧੇ ਹੋਏ ਰਜਿਸਟਰਡ ਖ਼ਰਚੇ, ਘਰੇਲੂ ਕੰਪਨੀਆਂ ਅਤੇ ਬੈਂਕਾਂ ਦੇ ਵਹੀ ਖਾਤਿਆਂ ’ਚ ਕਰਜ਼ਿਆਂ ਦੀ ਕਮੀ, ਗਲੋਬਲ ਜਿਣਸ ਕੀਮਤਾਂ ਵਿੱਚ ਨਰਮੀ ਅਤੇ ਨਿੱਜੀ ਨਿਵੇਸ਼ ਵਿੱਚ ਤੇਜ਼ੀ ਦੀ ਉਮੀਦ ਵਰਗੇ ਕਈ ਕਾਰਕਾਂ ਕਰ ਕੇ ਉਸ ਨੇ ਵਿਕਾਸ ਦਰ ਦੇ ਅਨੁਮਾਨ ਨੂੰ ਵਧਾਇਆ ਹੈ।

ਇਹ ਵੀ ਪੜ੍ਹੋ : ਐਲਨ ਮਸਕ ਨੂੰ 54206 ਕਰੋੜ ਦਾ ਝਟਕਾ, ਮੁਕੇਸ਼ ਅੰਬਾਨੀ ਵੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ, ਜਾਣੋ ਕਿਉਂ

ਹਾਲਾਂਕਿ ਇੰਡੀਆ ਰੇਟਿੰਗ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਜੀ. ਡੀ. ਪੀ. ਵਿਕਾਸ ਦੇ ਰਾਹ ’ਚ ਕੁੱਝ ਚੁਣੌਤੀਆਂ ਨੂੰ ਲੈ ਕੇ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਗਲੋਬਲ ਵਿਕਾਸ ਦਰ ’ਚ ਗਿਰਾਵਟ ਨਾਲ ਭਾਰਤ ਦੀ ਬਰਾਮਦ ਵਿੱਚ ਸੁਸਤੀ, ਵਿੱਤੀ ਹਾਲਾਤਾਂ ਕਾਰਨ ਪੂੰਜੀ ਦੀ ਲਾਗਤ ਵਧਣਾ ਅਤੇ ਮਾਨਸੂਨੀ ਮੀਂਹ ਵਿਚ ਕਮੀ ਦੇ ਨਾਲ ਨਿਰਮਾਣ ਖੇਤਰ ਦੀ ਨਰਮੀ ਸ਼ਾਮਲ ਹਨ। ਰੇਟਿੰਗ ਏਜੰਸੀ ਦੇ ਪ੍ਰਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਕਿਹਾ ਕਿ ਇਹ ਸਾਰੇ ਜੋਖਮ ਵਿੱਤੀ ਸਾਲ 2023-24 ਵਿੱਚ ਭਾਰਤ ਦੇ ਜੀ. ਡੀ. ਪੀ. ਵਿਕਾਸ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਣਗੇ। ਜੂਨ ਤਿਮਾਹੀ ਵਿੱਚ 7.8 ਫ਼ੀਸਦੀ ’ਤੇ ਰਹੀ ਵਿਕਾਸ ਦਰ ਦੇ ਅਗਲੀਆਂ ਤਿੰਨ ਤਿਮਾਹੀਆਂ ’ਚ ਸੁਸਤ ਪੈਣ ਦੇ ਹੀ ਆਸਾਰ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News