ਤੇਲ ਕੀਮਤਾਂ ਦੇ ਵਾਧੇ ''ਤੇ ਪ੍ਰਧਾਨ ਨੇ ਸਾਊਦੀ ਅਰਬ ਦੇ ਪੈਟਰੋਲੀਅਮ ਮੰਤਰੀ ਨਾਲ ਕੀਤੀ ਗੱਲਬਾਤ

06/22/2019 12:14:40 AM

ਨਵੀਂ ਦਿੱਲੀ— ਭਾਰਤ ਨੇ ਹੋਰ ਹੋਰਮੁਜ ਜਲਡਮਰੂ ਮੱਧ ਨਾਲ ਜੁੜੇ ਘਟਨਾਕ੍ਰਮਾਂ ਦੇ ਕਾਰਨ ਤੇਲ ਦੀਆਂ ਕੀਮਤਾਂ 'ਚ ਵਾਧੇ 'ਤੇ ਸ਼ੁੱਕਰਵਾਰ ਨੂੰ ਚਿੰਤਾ ਜ਼ਾਹਿਰ ਕੀਤੀ। ਉਸ ਨੇ ਓਪੇਕ ਦੇ ਮੁੱਖ ਮੈਂਬਰ ਦੇਸ਼ ਸਾਊਦੀ ਅਰਬ ਨੂੰ ਤੇਲ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ। ਬ੍ਰੈਂਟ ਕੱਚੇ ਤੇਲ ਦੀ ਕੀਮਤ 'ਚ ਵੀਰਵਾਰ ਨੂੰ ਕਰੀਬ 5 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਸੀ, ਜੋ ਜਨਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ ਫਿਲਹਾਲ 65 ਡਾਲਰ ਪ੍ਰਤੀ ਬੈਰਲ ਹੈ। ਜ਼ਿਕਰਯੋਗ ਹੈ ਕਿ ਜਲਡਮਰੂ 'ਤੇ ਈਰਾਨੀ ਬਲਾਂ ਵੱਲੋਂ ਅਮਰੀਕੀ ਨੇਵੀ ਫੌਜ ਦੇ ਇਕ ਡਰੋਨ ਨੂੰ ਨਸ਼ਟ ਕੀਤੇ ਜਾਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖਿਲਾਫ ਤੇ ਸਖਤ ਰੁਖ ਅਪਣਾਏ ਜਾਣ ਤੋਂ ਬਾਅਦ ਖੇਤਰ 'ਚ ਤਣਾਅ ਦੀ ਸਥਿਤੀ ਹੈ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਾਊਦੀ ਦੇ ਪੈਟਰੋਲੀਅਮ ਮੰਤਰੀ ਖਾਲਿਦ ਅਲ ਫਲੀਹ ਨਾਲ ਹਾਲਾਤ 'ਤੇ ਚਰਚਾ ਕੀਤੀ। ਪ੍ਰਧਾਨ ਨੇ ਟਵੀਟ ਕੀਤਾ, 'ਹੋਰਮੁਜ ਜਲਡਮਰੂ ਮੱਧ ਦੀ ਘਟਨਾ ਚਿੰਤਾ ਦੀ ਗੱਲ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।' ਉਨ੍ਹਾਂ ਨੇ ਤੇਲ ਦੀਆਂ ਕੀਮਤਾਂ 'ਚ ਉਤਾਰ ਚੜ੍ਹਾਅ ਨੂੰ ਲੈ ਕੇ ਭਾਰਤੀ ਗਾਹਕਾਂ ਦੀ ਸੰਵੇਦਨਸ਼ੀਲਤਾ ਦਾ ਜ਼ਿਕਰ ਕੀਤਾ।
ਪੈਟਰੋਲੀਅਮ ਮੰਤਰੀ ਨੇ ਲਿਖਿਆ, 'ਸਊਦੀ ਅਰਬ ਦੇ ਊਰਜਾ, ਉਦਯੋਗ ਤੇ ਖਣਿਜ ਸਰੋਤ ਮੰਤਰੀ ਖਾਲਿਦ ਅਲ ਫਲੀਹ ਨਾਲ ਫੋਨ 'ਤੇ ਗੱਲ ਹੋਈ। ਭਾਰਤ ਤੇ ਸਾਊਦੀ ਅਰਬ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਾਈਡ੍ਰੋਕਾਰਬਨ ਖੇਤਰ 'ਚ ਸਹਿਯੋਗ ਨੂੰ ਹੋਰ ਵਧਾਉਣ 'ਤੇ ਚਰਚਾ ਹੋਈ।


Inder Prajapati

Content Editor

Related News