ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਗਾਹਕਾਂ ਦੀ ਗਿਣਤੀ ਦੋ ਕਰੋੜ ਦੇ ਪਾਰ

02/28/2020 11:07:03 AM

ਨਵੀਂ ਦਿੱਲੀ—ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ.) ਦੇ ਸੰਚਾਲਨ ਸ਼ੁਰੂ ਕਰਨ ਦੇ ਬਾਅਦ ਦੋ ਸਾਲ ਤੋਂ ਵੀ ਘੱਟ ਸਮੇਂ 'ਚ ਉਸ ਦੇ ਗਾਹਕਾਂ ਦੀ ਗਿਣਤੀ ਦੋ ਕਰੋੜ ਦੇ ਪਾਰ ਪਹੁੰਚ ਗਈ ਹੈ | ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੇ ਸੰਚਾਲਨ ਦੇ ਪਹਿਲੇ ਸਾਲ 'ਚ ਉਸ ਨੇ ਪਿਛਲੇ ਸਾਲ ਅਗਸਤ 'ਚ ਇਕ ਕਰੋੜ ਗਾਹਕਾਂ ਦੇ ਅੰਕੜੇ ਨੂੰ ਛੂਹ ਲਿਆ ਸੀ | ਬੈਂਕ ਨੇ ਨਵੇਂ ਇਕ ਕਰੋੜ ਗਾਹਕਾਂ ਨੂੰ ਸਿਰਫ ਪੰਜ ਮਹੀਨੇ 'ਚ ਜੋੜ ਲਿਆ ਹੈ | ਆਈ.ਪੀ.ਪੀ.ਬੀ. ਹਰ ਤਿਮਾਹੀ 'ਚ ਔਸਤਨ 33 ਲੱਖ ਖਾਤੇ ਖੋਲ ਰਹੀ ਹੈ ਅਤੇ ਪ੍ਰਬੰਧਨ ਕਰ ਰਹੀ ਹੈ | ਬਿਆਨ 'ਚ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਈ.ਪੀ.ਪੀ.ਬੀ. ਦੇ ਕਾਰੋਬਾਰੀ ਮਾਡਲ ਦੀ ਸਫਲਤਾ ਸਰਕਾਰ ਦੀ ਜਨਹਿਤ ਲਈ ਇਕ ਅੰਤਰ-ਸੰਚਾਲਿਤ ਬੈਂਕਿੰਗ ਢਾਂਚਾ ਖੜ੍ਹਾ ਕਰਨ ਦੀ ਮੰਸ਼ਾ ਨੂੰ ਦਿਖਾਉਂਦੀ ਹੈ | ਇਹ ਦੇਸ਼ 'ਚ ਵਿੱਤੀ ਸਮਾਵੇਸ਼ਨ ਦੇ ਪਰਿਦਿ੍ਸ਼ ਨੂੰ ਬਦਲਣ ਵਾਲਾ ਹੈ | ਉਨ੍ਹਾਂ ਨੇ ਕਿਹਾ ਕਿ ਬੈਂਕ ਦੇ ਸੰਚਾਲਨ 'ਚ ਆਉਣ ਦੇ ਬਾਅਦ ਤੋਂ ਇਹ ਦੇਸ਼ ਭਰ 'ਚ ਫੈਲੇ 1.36 ਲੱਖ ਡਾਕਘਰਾਂ ਅਤੇ 1.9 ਲੱਖ ਡਾਕੀਆਂ ਨੂੰ ਲੋਕਾਂ ਦੇ ਘਰਾਂ ਤੱਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦੇ ਕਾਬਿਲ ਬਣਾਉਣ 'ਚ ਲੱਗਿਆ ਹੈ | ਆਧਾਰ ਨਾਲ ਜੁੜੇ ਬੈਂਕ ਖਾਤਿਆਂ ਨੇ ਸੇਵਾਵਾਂ ਸ਼ੁਰੂ ਕਰਨ ਦੇ ਬਾਅਦ ਆਈ.ਪੀ.ਪੀ.ਬੀ. ਦੇਸ਼ 'ਚ ਕਿਸੇ ਵੀ ਬੈਂਕ ਦੇ ਗਾਹਕ ਨੂੰ ਅੰਤਰ-ਸੰਚਾਲਿਤ ਬੈਂਕਿੰਗ ਸੇਵਾਵਾਂ ਉਪਲੱਬਧ ਕਰਵਾਉਣ ਵਾਲਾ ਸਭ ਤੋਂ ਵੱਡਾ ਐਕਲ ਮੰਚ ਬਣ ਗਿਆ ਹੈ | 


Aarti dhillon

Content Editor

Related News