ਭਾਰਤ ਨੂੰ ਹਰ ਸਾਲ 100 ਅਰਬ ਡਾਲਰ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ

Tuesday, Aug 10, 2021 - 11:57 AM (IST)

ਵਾਸ਼ਿੰਗਟਨ- ਭਾਰਤ ਨੂੰ 5,000 ਅਰਬ ਡਾਲਰ ਦੀ ਆਰਥਿਕਤਾ ਬਣਨ ਲਈ ਹਰ ਸਾਲ 100 ਅਰਬ ਡਾਲਰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਜ਼ਰੂਰਤ ਹੈ। ਅਮਰੀਕਾ-ਭਾਰਤ ਰਣਨੀਤਕ ਤੇ ਭਾਈਵਾਲੀ ਮੰਚ (ਯੂ. ਐੱਸ. ਆਈ. ਪੀ. ਐੱਫ.) ਨੇ ਇਹ ਰਾਇ ਜ਼ਾਹਰ ਕੀਤੀ ਹੈ। ਯੂ. ਐੱਸ. ਆਈ. ਪੀ. ਐੱਫ. ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਵਿਚ ਜ਼ਿਆਦਾਤਰ ਐੱਫ. ਡੀ. ਆਈ. ਅਮਰੀਕਾ ਤੋਂ ਮਿਲੇਗਾ। 

ਯੂ. ਐੱਸ. ਆਈ. ਪੀ. ਐੱਫ. ਦੇ ਮੁਖੀ ਮੁਕੇਸ਼ ਅਘੀ ਨੇ ਕਿਹਾ, ''ਭਾਰਤ ਨੂੰ ਆਪਣੀ ਅਰਥਵਿਵਸਥਾ ਨੂੰ ਮੌਜੂਦਾ ਦੇ 2,700 ਅਰਬ ਡਾਲਰ ਤੋਂ 5,000 ਅਰਬ ਡਾਲਰ 'ਤੇ ਪਹੁੰਚਣ ਦੀ ਜ਼ਰੂਰਤ ਹੈ। ਇਸ ਲਈ ਭਾਰਤ ਨੂੰ ਕਾਫ਼ੀ ਐੱਫ. ਡੀ. ਆਈ. ਦੀ ਜ਼ਰੂਰਤ ਹੈ। ਇਸ ਤੋਂ ਹਾਸਲ ਕਰਨ ਲਈ ਸਾਲਾਨਾ ਘੱਟੋ-ਘੱਟ 100 ਅਰਬ ਡਾਲਰ ਦਾ ਐੱਫ. ਡੀ. ਆਈ. ਆਉਣਾ ਚਾਹੀਦਾ ਹੈ।" ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਵਿਚ ਜ਼ਿਆਦਾਤਰ ਐੱਫ. ਡੀ. ਆਈ. ਅਮਰੀਕਾ ਤੋਂ ਆਵੇਗਾ। 

ਅਘੀ ਨੇ ਕਿਹਾ, ''ਅਮਰੀਕਾ ਦੇ ਸਬੰਧ ਵਿਚ ਦੇਖਿਆ ਜਾਵੇ ਤਾਂ ਉਸ ਨੂੰ ਟੀਕਾਕਰਨ ਕੂਟਨੀਤਕ 'ਤੇ ਭਾਰਤ ਦਾ ਸਹਿਯੋਗ ਕਰਨ ਦੀ ਜ਼ਰੂਰਤ ਹੈ। ਭਾਰਤ ਦੇ ਕਾਰਖਾਨਿਆਂ ਵਿਚ ਟੀਕਿਆਂ ਦਾ ਉਤਪਾਦਨ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਬਰਾਮਦ ਬਾਕੀ ਦੁਨੀਆ ਨੂੰ ਕੀਤੀ ਜਾਣੀ ਚਾਹੀਦੀ ਹੈ। ਉਹ ਟੀਕਿਆਂ ਨੂੰ ਕਿਤੇ ਜ਼ਿਆਦਾ ਸਸਤਾ ਬਣਾ ਸਕਦੇ ਹਨ।" ਯੂ. ਐੱਸ. ਆਈ. ਐੱਸ. ਪੀ. ਐੱਫ. ਨੇ ਪਿਛਲੇ ਹਫ਼ਤੇ ਆਪਣੀ ਚੌਥੀ ਵਰੇਗੰਢ ਮਨਾਈ ਹੈ।


Sanjeev

Content Editor

Related News