ਵਿੱਤੀ ਘਾਟੇ ਦੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਸਕਦੈ ਭਾਰਤ : ਫਿਚ ਸਲਿਊਸ਼ਨਸ
Friday, May 07, 2021 - 07:01 PM (IST)
ਨਵੀਂ ਦਿੱਲੀ (ਭਾਸ਼ਾ) – ਚਾਲੂ ਵਿੱਤੀ ਸਾਲ ਦੌਰਾਨ ਭਾਰਤ ਅਨੁਮਾਨਤ ਵਿੱਤੀ ਘਾਟੇ ਦੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਜ ਸਕਦਾ ਹੈ। ਇਸ ਕਾਰਨ ਮੁੱਖ ਤੌਰ ’ਤੇ ਮਾਲੀਏ ਦੀ ਪ੍ਰਾਪਤੀ ’ਚ ਕਮੀ ਹੋਵੇਗੀ। ਫਿਚ ਸਲਿਊਸ਼ਨ ਨੇ ਸ਼ੁੱਕਰਵਾਰ ਨੂੰ ਇਹ ਕਿਹਾ। ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ (ਅਪ੍ਰੈਲ 2021 ਤੋਂ ਲੈ ਕੇ ਮਾਰਚ 2022) ਦੀ ਮਿਆਦ ’ਚ ਵਿੱਤੀ ਘਾਟਾ ਉਸ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਮੁਕਾਬਲੇ 6.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਦੀਆਂ ਕੁਲ ਪ੍ਰਾਪਤੀਆਂ ਅਤੇ ਕੁਲ ਖਰਚੇ ਦੇ ਅੰਦਰ ਨੂੰ ਵਿੱਤੀ ਘਾਟਾ ਕਹਿੰਦੇ ਹਨ।
ਇਹ ਵੀ ਪੜ੍ਹੋ : ਲਗਾਤਾਰ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਅੱਜ ਕਿੰਨੇ 'ਚ ਮਿਲੇਗਾ ਤੇਲ
ਵਿੱਤੀ ਘਾਟਾ ਜੀ. ਡੀ. ਪੀ. ਦਾ 8.3 ਫੀਸਦੀ ਰਹਿਣ ਦਾ ਅਨੁਮਾਨ
ਫਿਚ ਸਲਿਊਸ਼ਨਸ ਨੇ ਕਿਹਾ ਕਿ ਫਿਚ ਸਲਿਊਸ਼ਨਸ ’ਚ ਅਸੀਂ ਭਾਰਤ ਦੀ ਕੇਂਦਰ ਸਰਕਾਰ ਦਾ ਵਿੱਤੀ ਘਾਟਾ 2021-22 ਦੀ ਸਮਾਪਤੀ ’ਤੇ ਜੀ. ਡੀ. ਪੀ. ਦਾ 8.3 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਉਂਦੇ ਹਾਂ। ਵਿੱਤੀ ਘਾਟਾ ਵਧਣ ਦਾ ਮੁੱਖ ਕਾਰਨ ਵਿੱਤੀ ਪ੍ਰਾਪਤੀਆਂ ’ਚ ਕਮੀ ਆਉਣਾ ਹੋਵੇਗਾ। ਸਾਡਾ ਅਨੁਮਾਨ ਹੈ ਕਿ ਇਸ ਦੌਰਾਨ ਸਰਕਾਰ ਆਪਣੇ ਖਰਚ ਦੇ ਟੀਚੇ ਨੂੰ ਬਣਾਈ ਰੱਖੇਗੀ। ਫਿਚ ਸਲਿਊਸ਼ਨਸ ਨੇ ਇਸ ਤੋਂ ਪਹਿਲਾਂ 8 ਫੀਸਦੀ ਦੇ ਵਿੱਤੀ ਘਾਟੇ ਦਾ ਅਨੁਮਾਨ ਲਗਾਇਆ ਸੀ।
ਏਜੰਸੀ ਨੇ ਕਿਹਾ ਕਿ ਵਿੱਤੀ ਘਾਟੇ ’ਚ ਸਾਡੀ ਸੋਧ ਦਾ ਮੁੱਖ ਕਾਰਨ ਮਾਲੀਏ ’ਚ ਗਿਰਾਵਟ ਆਉਣਾ ਹੈ। ਭਾਰਤ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਅਤੇ ਉਸ ਨੂੰ ਲੈ ਕੇ ਲਗਾਏ ਗਏ ਲਾਕਡਾਊਨ ਉਪਾਅ ਕਾਰਨ ਭਾਰਤ ਦੀ ਆਰਥਿਕ ਸੁਧਾਰ ਦੀ ਰਫਤਾਰ ਪ੍ਰਭਾਵਿਤ ਹੋਵੇਗੀ। ਇਸ ਦਾ ਮਾਲੀਏ ਦੀ ਪ੍ਰਾਪਤੀ ’ਤੇ ਨਕਾਰਾਤਮਕ ਅਸਰ ਹੋਵੇਗਾ।
ਇਹ ਵੀ ਪੜ੍ਹੋ : ‘ਚੀਨ ਲਈ ਰਿਕਵਰੀ ਦੇ ਬਾਵਜੂਦ ਤਰੱਕੀ ਦੀ ਰਫਤਾਰ ਨੂੰ ਅਗਲੀਆਂ ਤਿਮਾਹੀਆਂ ’ਚ ਕਾਇਮ ਰੱਖ ਸਕਣਾ ਸੌਖਾਲਾ ਨਹੀਂ’
ਸਾਲ ਦੌਰਾਨ ਸਰਕਾਰ ਦਾ ਖਰਚ 34.8 ਲੱਖ ਕਰੋੜ ਰੁਪਏ ਦੇ ਅਨੁਮਾਨਤ ਪੱਧਰ ਦੇ ਲਗਭਗ ਰਹਿਣ ਦੀ ਉਮੀਦ ਹੈ। ਇਸ ਦੌਰਾਨ ਸਰਕਾਰ ਮਹਾਮਾਰੀ ਦੀ ਮਿਆਦ ’ਚ ਖਰਚ ਨੂੰ ਉੱਚ ਪੱਧਰ ’ਤੇ ਬਣਾਈ ਰੱਖੇਗੀ ਤਾਂ ਕਿ ਆਰਥਿਕ ਸੁਧਾਰ ਦੀ ਰਫਤਾਰ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਦੇ ਉਲਟ ਸਰਕਾਰ ਦੀ ਮਾਲੀਏ ਦੀ ਪ੍ਰਾਪਤੀ ਉਸ ਦੇ ਬਜਟ ਅਨੁਮਾਨ 17.8 ਲੱਖ ਕਰੋੜ ਰੁਪਏ ਤੋਂ ਘੱਟ ਰਹਿ ਕੇ 16.5 ਲੱਖ ਕਰੋੜ ਰੁਪਏ ਰਹਿ ਜਾਣ ਦਾ ਅਨੁਮਾਨ ਹੈ। ਦੇਸ਼ ’ਚ ਜਾਰੀ ਮੌਜੂਦਾ ਸਿਹਤ ਸੰਕਟ ਕਾਰਨ ਭਾਰਤ ਦੀ ਆਰਥਿਕ ਸਥਿਤੀ ’ਚ ਸੁਧਾਰ ਨੂੰ ਲੈ ਕੇ ਲੈਂਡਸਕੇਪ ਪਹਿਲਾਂ ਤੋਂ ਕਮਜ਼ੋਰ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ’ਚ ਸਰਕਾਰ ਲਈ ਆਪਣੇ ਖਰਚੇ ਨੂੰ ਵੀ ਬਜਟ ਅਨੁਮਾਨ ਦੀ ਤੁਲਨਾ ’ਚ ਜ਼ਿਆਦਾ ਵਧਾਉਣ ਦੀ ਉਮੀਦ ਨਹੀਂ ਦਿਖਾਈ ਦਿੰਦੀ ਹੈ। ਵਿੱਤੀ ਸਾਲ 2021-22 ਦੇ ਬਜਟ ’ਚ ਸਰਕਾਰ ਦੀ ਮੁੱਖ ਤੌਰ ’ਤੇ ਟ੍ਰਾਂਸਪੋਰਟ, ਸ਼ਹਿਰੀ ਵਿਕਾਸ ਅਤੇ ਬਿਜਲੀ ਤੋਂ ਇਲਾਵਾ ਸਿਹਤ ਸੇਵਾਵਾਂ, ਖੇਤੀ ਅਤ ਗ੍ਰਾਮੀਣ ਵਿਕਾਸ ਦੇ ਖੇਤਰ ’ਚ ਖਰਚ ਕੀਤੇ ਜਾਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।