ਖ਼ੁਸ਼ਖ਼ਬਰੀ! ਭਾਰਤ ਨੂੰ ਅਗਸਤ ਤੱਕ ਮਿਲ ਜਾਏਗਾ ਇਹ ਚੌਥਾ ਕੋਵਿਡ-19 ਟੀਕਾ
Thursday, Apr 22, 2021 - 11:00 AM (IST)

ਨਵੀਂ ਦਿੱਲੀ- ਭਾਰਤ ਵਿਚ ਜਲਦ ਹੀ ਕੋਵਿਡ-19 ਟੀਕੇ ਚਾਰ ਹੋ ਜਾਣਗੇ। ਸੀਰਮ, ਭਾਰਤ ਬਾਇਓਟੈਕ ਅਤੇ ਡਾ. ਰੈੱਡੀਜ਼ ਵੱਲੋਂ ਵਿਕਸਤ ਰੂਸੀ ਟੀਕੇ ਪਿੱਛੋਂ ਹੁਣ ਅਗਸਤ ਤੱਕ ਭਾਰਤ ਨੂੰ ਚੌਥਾ ਕੋਰੋਨਾ ਟੀਕਾ ਮਿਲ ਸਕਦਾ ਹੈ। ਮਹਾਮਾਰੀ ਖਿਲਾਫ਼ ਲੜਾਈ ਵਿਚ ਟੀਕਾਕਰਨ ਦੀ ਤੇਜ਼ੀ ਵਿਚ ਇਹ ਵੱਡਾ ਯੋਗਦਾਨ ਹੋ ਸਕਦਾ ਹੈ।
ਕੋਰੋਨਾ ਵਾਇਰਸ ਟੀਕੇ ਦਾ ਟ੍ਰਾਇਲ ਕਰ ਰਹੀ ਹੈਦਰਾਬਾਦ ਦੀ ਕੰਪਨੀ ਬਾਇਓਲੌਜੀਕਲ-ਈ ਦੇ ਟੀਕੇ ਦੇ ਪਹਿਲੇ ਅਤੇ ਦੂਜੇ ਫੇਜ ਦਾ ਟ੍ਰਾਇਲ ਪੂਰਾ ਹੋ ਗਿਆ ਹੈ ਅਤੇ ਤੀਜਾ ਫੇਜ ਜਲਦ ਸ਼ੁਰੂ ਹੋਣ ਵਾਲਾ ਹੈ। ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪੌਲ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਕੋਵਿਡ-19: ਸਰਕਾਰ ਦੀਆਂ ਇਨ੍ਹਾਂ ਸ਼ਾਨਦਾਰ ਸਕੀਮਾਂ 'ਤੇ FD ਤੋਂ ਵੱਧ ਕਮਾਓ ਪੈਸਾ
ਬਾਇਓਲੌਜੀਕਲ-ਈ ਕੋਲ ਪ੍ਰਤੀ ਮਹੀਨੇ 7 ਕਰੋੜ ਖ਼ੁਰਾਕਾਂ ਬਣਾਉਣ ਦੀ ਸਮਰੱਥਾ ਹੈ। ਇਹ ਬੱਚਿਆਂ ਦਾ ਟੀਕਾ ਬਣਾਉਣ ਵਾਲੀ ਪੁਰਾਣੀ ਕੰਪਨੀ ਹੈ। ਮੌਜੂਦਾ ਸਮੇਂ ਦੇਸ਼ ਵਿਚ ਕੋਵੀਸ਼ੀਲਡ ਅਤੇ ਕੋਵੈਕਸੀਨ ਟੀਕੇ ਉਪਲਬਧ ਹਨ ਅਤੇ ਸਪੂਤਨਿਕ-ਵੀ ਮਈ ਤੋਂ ਉਪਲਬਧ ਹੋ ਸਕਦਾ ਹੈ। ਪੌਲ ਨੇ ਕਿਹਾ ਕਿ ਬਾਇਓਲੌਜੀਕਲ-ਈ ਜਲਦ ਹੀ ਪਹਿਲੇ ਅਤੇ ਦੂਜੇ ਫੇਜ ਦੇ ਕਲੀਨੀਕਲ ਟ੍ਰਾਇਲ ਦਾ ਡਾਟਾ ਸੌਂਪ ਸਕਦੀ ਹੈ। ਬਾਇਓਲੌਜੀਕਲ-ਈ ਵੱਖ-ਵੱਖ ਕੋਵਿਡ-19 ਟੀਕਾ ਕੈਂਡੀਡੇਟਸ ਦੀਆਂ 1.5 ਅਰਬ ਖੁਰਾਕ ਤਿਆਰ ਕਰ ਰਹੀ ਹੈ। ਇਸ ਵਿਚ 1 ਅਰਬ ਖੁਰਾਕ ਟੈਕਸਾਸ ਦੇ ਬੇਅਰ ਕਾਲਜ ਆਫ਼ ਮੈਡੀਸਨ ਦੇ ਰੀਕਾਮਬੀਨੈਂਟ ਦੀ ਅਤੇ ਤਕਰੀਬਨ 50 ਕਰੋੜ ਖੁਰਾਕ ਜਾਨਸਨ ਐਂਡ ਜਾਨਸਨ ਦੇ ਯੈਨਸੇਨ ਫਾਰਮਾ ਦੀਆਂ ਹਨ।
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ