ਇੰਟਰਨੈੱਟ ਬੰਦ ਹੋਣ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ''ਚ ਦੇਸ਼ ਨੂੰ 1.9 ਅਰਬ ਡਾਲਰ ਦਾ ਨੁਕਸਾਨ : ਰਿਪੋਰਟ

Friday, Jun 30, 2023 - 05:44 PM (IST)

ਮੁੰਬਈ— ਭਾਰਤੀ ਅਰਥਵਿਵਸਥਾ ਨੂੰ 2023 ਦੀ ਪਹਿਲੀ ਛਿਮਾਹੀ 'ਚ ਇੰਟਰਨੈੱਟ ਬੰਦ ਹੋਣ ਕਾਰਨ 1.9 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਵੀਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। 'ਕਾਨੂੰਨ ਵਿਵਸਥਾ ਬਣਾਈ ਰੱਖਣ' ਲਈ ਹਾਲ ਹੀ 'ਚ ਪੰਜਾਬ ਅਤੇ ਮਨੀਪੁਰ 'ਚ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਗਲੋਬਲ ਗੈਰ-ਲਾਭਕਾਰੀ ਸੰਗਠਨ ਇੰਟਰਨੈੱਟ ਸੋਸਾਇਟੀ ਨੇ ਆਪਣੀ ਰਿਪੋਰਟ 'ਨੈੱਟਲਾਸ' 'ਚ ਕਿਹਾ ਕਿ 'ਲਾਕਡਾਊਨ' ਕਾਰਨ ਲਗਭਗ 11.8 ਕਰੋੜ ਡਾਲਰ ਦੇ ਵਿਦੇਸ਼ੀ ਨਿਵੇਸ਼ ਅਤੇ ਲਗਭਗ 21,000 ਨੌਕਰੀਆਂ ਦਾ ਵੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਰਿਪੋਰਟ 'ਚ ਕਿਹਾ ਗਿਆ ਹੈ ਕਿ "ਸਰਕਾਰਾਂ ਅਕਸਰ ਇਹ ਗਲਤ ਪ੍ਰਭਾਵ ਪਾਉਂਦੀਆਂ ਹਨ ਕਿ ਇੰਟਰਨੈਟ ਨੂੰ ਬੰਦ ਕਰਨ ਨਾਲ ਅਸ਼ਾਂਤੀ ਘਟੇਗੀ, ਗਲਤ ਜਾਣਕਾਰੀ ਦੇ ਪ੍ਰਸਾਰਣ ਨੂੰ ਰੋਕਿਆ ਜਾਵੇਗਾ ਜਾਂ ਸਾਈਬਰ ਸੁਰੱਖਿਆ ਖਤਰਿਆਂ ਤੋਂ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਘਟਾਇਆ ਜਾ ਸਕੇਗਾ, ਪਰ 'ਸ਼ਟਡਾਊਨ' ਦਾ ਆਰਥਿਕ ਗਤੀਵਿਧੀਆਂ 'ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕਾਨੂੰਨ ਵਿਵਸਥਾ ਦੇ ਕਾਰਨ ਲਗਾਤਾਰ ਇੰਟਰਨੈੱਟ ਬੰਦ ਹੋਣ ਕਾਰਨ ਇਸ ਸਾਲ ਹੁਣ ਤੱਕ ਇਸ ਦਾ ਖਤਰਾ 16 ਫ਼ੀਸਦੀ ਤੱਕ ਵਧ ਗਿਆ ਹੈ, ਜਿਸ ਨਾਲ ਭਾਰਤ ਇਸ ਸਾਲ ਦੁਨੀਆ ਦੇ ਸਭ ਤੋਂ ਜ਼ੋਖਮ ਵਾਲੇ ਦੇਸ਼ਾਂ 'ਚੋਂ ਇਕ ਬਣ ਗਿਆ ਹੈ।

ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
ਰਿਪੋਰਟ ਦੇ ਅਨੁਸਾਰ, "ਇੰਟਰਨੈਟ ਬੰਦ ਹੋਣ ਨਾਲ ਈ-ਕਾਮਰਸ ਬੰਦ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਅਚਾਨਕ ਲੈਣ-ਦੇਣ ਕਾਰਨ ਨੁਕਸਾਨ ਹੁੰਦਾ ਹੈ, ਬੇਰੁਜ਼ਗਾਰੀ 'ਚ ਵਾਧਾ ਹੁੰਦਾ ਹੈ, ਵਪਾਰਕ-ਗਾਹਕ ਆਪਸੀ ਤਾਲਮੇਲ 'ਚ ਵਿਘਨ ਪੈਂਦਾ ਹੈ ਅਤੇ ਕੰਪਨੀਆਂ ਲਈ ਵਿੱਤੀ ਅਤੇ ਆਰਥਿਕ ਲਾਗਤਾਂ 'ਚ ਵਾਧਾ ਹੁੰਦਾ ਹੈ।" ਕ੍ਰੈਡਿਟ ਜੋਖਮ ਪੈਦਾ ਹੁੰਦੇ ਹਨ। ਰਿਪੋਰਟ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ 'ਬੰਦੀ' ਦੇ ਵਿਰੁੱਧ ਹੈ ਅਤੇ ਸਰਕਾਰਾਂ ਨੂੰ ਇਸ ਨੂੰ ਲਾਗੂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ, ਸਮਾਜ ਅਤੇ ਇੰਟਰਨੈਟ ਢਾਂਚਾ ਪ੍ਰਭਾਵਿਤ ਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News