ਭਾਰਤ ਉੱਦਮੀਆਂ ਦਰਮਿਆਨ ਸਹਿਯੋਗ ਵਧਾਉਣ ਲਈ ਬ੍ਰਿਕਸ ਸਟਾਰਟਅਪ ਮੰਚ ਸ਼ੁਰੂ ਕਰੇਗਾ : ਗੋਇਲ

Tuesday, Aug 08, 2023 - 05:47 PM (IST)

ਭਾਰਤ ਉੱਦਮੀਆਂ ਦਰਮਿਆਨ ਸਹਿਯੋਗ ਵਧਾਉਣ ਲਈ ਬ੍ਰਿਕਸ ਸਟਾਰਟਅਪ ਮੰਚ ਸ਼ੁਰੂ ਕਰੇਗਾ : ਗੋਇਲ

ਨਵੀਂ ਦਿੱਲੀ (ਭਾਸ਼ਾ)– ਭਾਰਤ ਨਿਵੇਸ਼ਕਾਂ, ਇਨਕਿਊਬੇਟਰਾਂ ਅਤੇ ਉੱਦਮੀਆਂ ਦਰਮਿਆਨ ਸਰਬੋਤਮ ਪ੍ਰਥਾਵਾਂ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਇਸ ਸਾਲ ਬ੍ਰਿਕਸ ਸਟਾਰਟਅਪ ਮੰਚ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵਲੋਂ ਦਿੱਤੀ ਗਈ ਹੈ। ਬ੍ਰਿਕਸ ਦੇ ਮੈਂਬਰਾਂ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

ਉਨ੍ਹਾਂ ਨੇ ਬ੍ਰਿਕਸ ਉਦਯੋਗ ਮੰਤਰੀਆਂ ਦੀ ਸੱਤਵੀਂ ਬੈਠਕ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਸਟਾਰਟਅਪ ਇੰਡੀਆ ਪਹਿਲ ਨਾਲ ਦੇਸ਼ ਵਿੱਚ ਲਗਭਗ ਇਕ ਲੱਖ ਸਟਾਰਟਅਪ ਦਾ ਗਠਨ ਹੋਇਆ ਹੈ। ਇਸ ਕਾਰਨ ਨਵੀਂ ਦਿੱਲੀ ਇਸ ਖੇਤਰ ਵਿੱਚ ਹੋਰ ਬ੍ਰਿਕਸ ਮੈਂਬਰਾਂ ਨੂੰ ਆਪਣਾ ਸਮਰਥਨ ਦੇ ਸਕਦੀ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਵਿੱਚ ਹੋਈ ਇਸ ਬੈਠਕ ਵਿੱਚ ਬ੍ਰਿਕਸ ਦੇਸ਼ਾਂ ਦੇ ਉਦਯੋਗ ਮੰਤਰੀਆਂ ਨੇ ਇਕ ਸਾਂਝੇ ਐਲਾਨ ਨੂੰ ਅਪਣਾਇਆ। ਮੰਤਰੀਆਂ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਡਿਜ਼ੀਟਲੀਕਰਨ, ਉਦਯੋਗੀਕਰਨ, ਇਨੋਵੇਸ਼ਨ, ਸ਼ਮੂਲੀਅਤ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News