ਭਾਰਤ ਨੂੰ ਮਿਲ ਰਿਹਾ ਡੈਮੋਗ੍ਰਾਫਿਕ ਲਾਭ, ‘ਨਾਰਾਜ਼ ਫੁੱਫੜ ਜੀ’ ਉਠਾਉਂਦੇ ਹਨ ਵਾਧੇ ’ਤੇ ਸਵਾਲ : ਸੀਤਾਰਾਮਨ

Saturday, Sep 12, 2026 - 11:07 AM (IST)

ਭਾਰਤ ਨੂੰ ਮਿਲ ਰਿਹਾ ਡੈਮੋਗ੍ਰਾਫਿਕ ਲਾਭ, ‘ਨਾਰਾਜ਼ ਫੁੱਫੜ ਜੀ’ ਉਠਾਉਂਦੇ ਹਨ ਵਾਧੇ ’ਤੇ ਸਵਾਲ : ਸੀਤਾਰਾਮਨ

ਬਿਜ਼ਨੈੱਸ ਡੈਸਕ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਾਰਤ ਦੇ ਵਾਧੇ ਦੀ ਰਫਤਾਰ ਅਤੇ ਡੈਮੋਗ੍ਰਾਫਿਕ ਲਾਭ ’ਤੇ ਲਗਾਤਾਰ ਸਵਾਲ ਉਠਾਉਣ ਵਾਲੇ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੇਸ਼ ਇਸ ਸਮੇਂ ਆਬਾਦੀ ਨਾਲ ਜੁੜੇ ਲਾਭ ਦਾ ਤਜਰਬਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ

ਸੀਤਾਰਾਮਨ ਨੇ ਇੱਥੇ ਆਯੋਜਿਤ ਗਲੋਬਲ ਫਿਨਟੈੱਕ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੈਲੀਵਿਜ਼ਨ ਸਟੂਡੀਓਜ਼ ’ਚ ‘ਨਾਰਾਜ਼ ਫੁੱਫੜ ਜੀ’ ਇਹ ਬਹਿਸ ਕਰਦੇ ਰਹਿੰਦੇ ਹਨ ਕਿ ਭਾਰਤ ਦਾ ਡੈਮੋਗ੍ਰਾਫਿਕ ਲਾਭ ਖਤਮ ਹੋ ਗਿਆ ਹੈ ਜਾਂ ਬੋਝ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਆਲੋਚਕ ਭਾਰਤ ਦੇ ਆਬਾਦੀ ਵਾਧੇ ਨੂੰ ‘ਲਗਾਤਾਰ ਨਿਰਾਸ਼ਾਵਾਦ’ ਦੇ ਨਜ਼ਰੀਏ ਨਾਲ ਦੇਖਦੇ ਹਨ ਅਤੇ ਅਸਲ ਅੰਕੜਿਆਂ ਦੀ ਬਜਾਏ ‘ਵਾਈਬਕਾਸਟਿੰਗ’ (ਧਾਰਨਾ ਅਤੇ ਮਾਹੌਲ ਦੇ ਆਧਾਰ ’ਤੇ ਮੁਲਾਂਕਣ ਕਰਨਾ) ’ਤੇ ਯਕੀਨ ਕਰਦੇ ਹਨ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਉਨ੍ਹਾਂ ਆਲੋਚਕਾਂ ਨੂੰ ‘ਨਾਰਾਜ਼ ਫੁੱਫੜ ਜੀ’ ਦੱਸਦਿਆਂ ਕਿਹਾ ਕਿ ਉਹ ਆਪਣਾ ਸਮਾਂ ਇਸ ਬਹਿਸ ’ਚ ਲਾਉਂਦੇ ਹਨ ਕਿ ਭਾਰਤ ਦਾ ਡੈਮੋਗ੍ਰਾਫਿਕ ਲਾਭ ਅੰਸ਼ ਖਤਮ ਹੋ ਗਿਆ ਹੈ ਜਾਂ ਬੋਝ ਬਣ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੇ ਆਲੋਚਕ 21ਵੀਂ ਸਦੀ ਦੀਆਂ ਆਰਥਿਕ ਇੱਛਾਵਾਂ ਨੂੰ 20ਵੀਂ ਸਦੀ ਦੇ ਨਜ਼ਰੀਏ ਨਾਲ ਦੇਖਦੇ ਹਨ ਅਤੇ ਸਵਾਲ ਉੱਠਦੇ ਹਨ ਕਿ ਕੀ ਭਾਰਤ ਦਾ ਵਾਧਾ ਉਸ ਦੀ ਨੌਜਵਾਨ ਆਬਾਦੀ ਨਾਲ ਕਦਮ ਮਿਲਾ ਸਕਦੀ ਹੈ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਏ. ਆਈ. ਨੂੰ ‘ਦੋ-ਧਾਰੀ ਤਲਵਾਰ’ ਦੱਸਿਆ

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ‘ਦੋ-ਧਾਰੀ ਤਲਵਾਰ’ ਦੱਸਦਿਆਂ ਸੀਤਾਰਾਮਨ ਨੇ ਕਿਹਾ ਕਿ ਇਹ ਧੋਖਾਦੇਹੀ ਦਾ ਤੇਜ਼ੀ ਨਾਲ ਪਤਾ ਲਗਾਉਣ ’ਚ ਮਦਦ ਕਰਦੀ ਹੈ, ਪਰ ਹਮਲਾਵਰਾਂ ਨੂੰ ਵੱਡੇ ਅਤੇ ਹੋਰ ਗੁੰਝਲਦਾਰ ਸਾਈਬਰ ਹਮਲੇ ਕਰਨ ’ਚ ਵੀ ਸਮਰੱਥ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੁਰੱਖਿਆ ਉਪਾਵਾਂ ਦੇ ਮਹੱਤਵਹੀਣ ਹੋ ਜਾਣ ਤੋਂ ਪਹਿਲਾਂ ਕਵਾਂਟਮ ਕੰਪਿਊਟਿੰਗ ਦੀ ਵਧਦੀ ਵਰਤੋਂ ਨਾਲ ਰਵਾਇਤੀ ਸੁਰੱਖਿਆ ਅਤੇ ਐਨਕ੍ਰਿਪਸ਼ਨ ਪ੍ਰਣਾਲੀਆਂ ਨੂੰ ਵੀ ਅਪਗ੍ਰੇਡ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : 
ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ
: ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News