ਭਾਰਤ ਨੂੰ ਮਿਲ ਰਹੀ ਸਸਤੀ LPG, ਅਮਰੀਕਾ ਤੋਂ ਦਰਾਮਦ ’ਚ ਹੋਵੇਗਾ ਵਾਧਾ

Sunday, May 04, 2025 - 11:08 AM (IST)

ਭਾਰਤ ਨੂੰ ਮਿਲ ਰਹੀ ਸਸਤੀ LPG, ਅਮਰੀਕਾ ਤੋਂ ਦਰਾਮਦ ’ਚ ਹੋਵੇਗਾ ਵਾਧਾ

ਨਵੀਂ ਦਿੱਲੀ (ਇੰਟ.) - ਅਮਰੀਕੀ ਮਾਲ ’ਤੇ ਇੰਪੋਰਟ ਡਿਊਟੀ ਚੀਨ ਨੇ ਵਧਾਈ ਅਤੇ ਉਸ ਦਾ ਫਾਇਦਾ ਭਾਰਤ ਨੂੰ ਮਿਲ ਗਿਆ, ਕਿਉਂਕਿ ਉਸ ਨੂੰ ਅਮਰੀਕਾ ਤੋਂ ਰਸੋਈ ਗੈਸ (ਐੱਲ. ਪੀ. ਜੀ.) ਪਹਿਲਾਂ ਤੋਂ ਘੱਟ ਮੁੱਲ ’ਤੇ ਮਿਲ ਰਹੀ ਹੈ। ਉਦਯੋਗ ਸੂਤਰਾਂ ਅਤੇ ਢੁਆਈ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਭਾਰਤ ਨੂੰ ਪੱਛਮ ਏਸ਼ੀਆ ਦੇ ਮੁਕਾਬਲੇ ਅਮਰੀਕਾ ਤੋਂ ਜ਼ਿਆਦਾ ਸਸਤੀ ਐੱਲ. ਪੀ. ਜੀ. ਮਿਲ ਰਹੀ ਹੈ, ਜਿਸ ਕਾਰਨ ਅਮਰੀਕਾ ਤੋਂ ਇਸ ਦੀ ਦਰਾਮਦ ਵਧੇਗਾ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਰਿਫਾਈਨਿੰਗ ਉਦਯੋਗ ਦੇ ਸਿਖਰ ਸੂਤਰਾਂ ਨੇ ਦੱਸਿਆ ਕਿ ਕੱਚੇ ਤੇਲ ਦੀ ਦਰਾਮਦ ਵਧਾਉਣ ਅਤੇ ਅਮਰੀਕਾ ਤੋਂ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦੀ ਸਪਲਾਈ ਤੇਜ਼ ਕਰਨ ਤੋਂ ਬਾਅਦ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਜੁਲਾਈ ’ਚ ਅਮਰੀਕਾ ਤੋਂ ਐੱਲ. ਪੀ. ਜੀ. ਦਰਾਮਦ ਦੀ ਗੁੰਜਾਇਸ਼ ਤਲਾਸ਼ ਰਹੀਆਂ ਹਨ। ਇਹ ਦਰਾਮਦ ਮਿਆਦੀ ਇਕਰਾਰਨਾਮੇ ਦੇ ਤਹਿਤ ਹੋਵੇਗੀ, ਜਦੋਂ ਉਹ 2026 ਲਈ ਰਸੋਈ ਗੈਸ ਦਰਾਮਦ ਪੱਕੀ ਕਰਨ ਲਈ ਗੱਲ ਕਰਨਗੀਆਂ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਪੱਛਮ ਏਸ਼ੀਆ ਨਾਲ ਕਰਾਰ ਕੀਤੀ ਗਈ ਸਪਲਾਈ ਦੇ ਬਦਲੇ ਅਮਰੀਕਾ ਤੋਂ ਤੁਰੰਤ ਸਸਤੀ ਐੱਲ. ਪੀ. ਜੀ. ਹਾਸਲ ਕਰਨ ’ਤੇ ਵੀ ਗੱਲਬਾਤ ਚੱਲ ਰਹੀ ਹੈ।

ਭਾਰਤ ’ਚ ਐੱਲ. ਪੀ. ਜੀ. ਦਾ ਬਾਜ਼ਾਰ ਲੱਗਭਗ 12 ਅਰਬ ਡਾਲਰ ਦਾ

ਭਾਰਤ ’ਚ ਐੱਲ. ਪੀ. ਜੀ. ਦਾ ਬਾਜ਼ਾਰ ਲੱਗਭਗ 12 ਅਰਬ ਡਾਲਰ ਦਾ ਹੈ ਅਤੇ ਇਹ ਅਮਰੀਕਾ ਤੋਂ 2024 ਦੇ ਵਪਾਰ ਸਰਪਲੱਸ ਦੇ ਇਕ-ਤਿਹਾਈ ਦੇ ਬਰਾਬਰ ਹੈ। ਭਾਰਤ ’ਚ ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ ਅਤੇ ਸਊਦੀ ਅਰਬ ਤੋਂ ਜ਼ਿਆਦਾ ਐੱਲ. ਪੀ. ਜੀ. ਆਉਂਦੀ ਹੈ।

ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੋਂ ਦਰਾਮਦ ਸ਼ੁਰੂ ਹੋਈ ਤਾਂ ਦੇਸ਼ ’ਚ ਰਸੋਈ ’ਚ ਵਰਤੋਂ ਹੋਣ ਵਾਲੇ ਇਸ ਜ਼ਰੂਰੀ ਈਂਧਨ ਦੀ ਸਪਲਾਈ ਹੋਰ ਵੀ ਮਜ਼ਬੂਤ ਹੋ ਜਾਵੇਗੀ। ਭਾਰਤ ਨੇ 2024-25 ’ਚ 2.08 ਕਰੋਡ਼ ਟਨ ਐੱਲ. ਪੀ. ਜੀ. ਦੀ ਦਰਾਮਦ ਕੀਤੀ ਸੀ। ਐੱਲ. ਪੀ. ਜੀ. ਉਸ ਦੀ ਕੁੱਲ ਜ਼ਰੂਰਤ ਦਾ ਲੱਗਭਗ 66 ਫ਼ੀਸਦੀ ਸੀ। ਇਸ ’ਚ ਅਮਰੀਕਾ ਦੀ ਐੱਲ. ਪੀ. ਜੀ. ਨਾਂਹ ਦੇ ਬਰਾਬਰ ਸੀ। ਇਕ ਸਰਕਾਰੀ ਤੇਲ ਰਿਫਾਈਨਿੰਗ ਕੰਪਨੀ ਦੇ ਅਧਿਕਾਰਤ ਸੂਤਰ ਨੇ ਦੱਸਿਆ, “ਬਾਜ਼ਾਰ ’ਚ ਸਸਤੀ ਐੱਲ. ਪੀ. ਜੀ. ਦੀ ਆਮਦ ਤੇਜ਼ੀ ਨਾਲ ਵਧ ਰਹੀ ਹੈ।” ਅਮਰੀਕਾ ਤੋਂ ਉਚਿਤ ਛੋਟ ਮਿਲਣ ਤੋਂ ਬਾਅਦ ਉੱਥੋਂ ਦੇ ਸਪਲਾਇਰ ਭਾਰਤ ਦੇ ਵੱਡੇ ਐੱਲ. ਪੀ. ਜੀ. ਬਾਜ਼ਾਰ ’ਤੇ ਕਬਜ਼ਾ ਕਰ ਸਕਦੇ ਹਨ, ਜਿਵੇਂ ਯੂਕ੍ਰੇਨ ਜੰਗ ਅਤੇ ਪਾਬੰਦੀ ਤੋਂ ਬਾਅਦ ਭਾਰਤ ਦੀ ਕੁੱਲ ਤੇਲ ਦਰਾਮਦ ’ਚ 40 ਫ਼ੀਸਦੀ ਹਿੱਸੇਦਾਰੀ ਰੂਸ ਦੀ ਹੋ ਗਈ ਸੀ।

ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News