ਭਾਰਤ ਨੇ ਚੀਨ ਤੋਂ ਉਤਪਾਦਾਂ ਦੀ ਦਰਾਮਦ ’ਤੇ 5 ਸਾਲ ਲਈ ਲਾਈ ਐਂਟੀ ਡੰਪਿੰਗ ਡਿਊਟੀ
Thursday, Jan 11, 2024 - 10:41 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਚੀਨ ਤੋਂ ਦਰਾਮਦ ਕੀਤੇ ਤਿੰਨ ਉਤਪਾਦਾਂ-ਵ੍ਹੀਲ ਲੋਡਰ, ਜਿਪਸਮ ਟਾਇਲਸ ਅਤੇ ਉਦਯੋਗਿਕ ਲੇਜਰ ਮਸ਼ੀਨਰੀ ’ਤੇ 5 ਸਾਲ ਲਈ ਐਂਟੀ ਡੰਪਿੰਗ ਡਿਊਟੀ ਲਗਾ ਦਿੱਤੀ ਹੈ। ਇਹ ਡਿਊਟੀ ਵਪਾਰ ਮੰਤਰਾਲਾ ਦੀ ਜਾਂਚ ਸ਼ਾਖਾ ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਦੀ ਸਿਫਾਰਿਸ਼ ਤੋਂ ਬਾਅਦ ਲਗਾਇਆ ਗਿਆ ਹੈ। ਇਨ੍ਹਾਂ ਉਤਪਾਦਾਂ ਦੇ ਘਰੇਲੂ ਨਿਰਮਾਤਾਵਾਂ ਨੂੰ ਚੀਨ ਤੋਂ ਹੋਣ ਵਾਲੀ ਸਸਤੀ ਦਰਾਮਦ ਤੋਂ ਬਚਾਉਣ ਲਈ ਇਹ ਕਦਮ ਉਠਾਇਆ ਗਿਆ ਹੈ।
ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ
ਡੀ. ਜੀ. ਟੀ. ਆਰ. ਨੇ ਇਸ ਸਬੰਧ ਵਿਚ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਨਤੀਜਾ ਕੱਢਿਆ ਹੈ ਕਿ ਇਨ੍ਹਾਂ ਉਤਪਾਦਾਂ ਨੂੰ ਭਾਰਤੀ ਬਾਜ਼ਾਰਾਂ ਵਿਚ ਆਮ ਨਾਲੋਂ ਘੱਟ ਕੀਮਤ ’ਤੇ ਭੇਜਿਆ ਗਿਆ ਹੈ। ਇਹ ਸਸਤੇ ਉਤਪਾਦਾਂ ਨੂੰ ਦੂਜੇ ਬਾਜ਼ਾਰ ਵਿਚ ਖਪਾਉਣ ਯਾਨੀ ਡੰਪਿੰਗ ਦੀ ਕਾਰਵਾਈ ਕੀਤੀ ਹੈ। ਇਨ੍ਹਾਂ ਉਤਪਾਦਾਂ ਦੀ ਡੰਪਿੰਗ ਨਾਲ ਘਰੇਲੂ ਉਦਯੋਗ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਦੇ ਵੱਖ-ਵੱਖ ਨੋਟੀਫਿਕੇਸ਼ਨ ਮੁਤਾਬਕ ਘੱਟ ਤੋਂ ਘੱਟ ਇਕ ਪਾਸੇ ਲੈਮੀਨੇਸ਼ਨ ਵਾਲੇ ਜਿਪਸਮ ਬੋਰਡ/ਟਾਇਲਸ ’ਤੇ ਡਿਊਟੀ ਲਗਾਈ ਗਈ ਹੈ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਇਸ ਤਰ੍ਹਾਂ ਦੀ ਡਿਊਟੀ ਉਦਯੋਗਿਕ ਲੇਜ਼ਰ ਮਸ਼ੀਨਾਂ ’ਤੇ ਵੀ ਲਗਾਈ ਗਈ ਹੈ, ਜਿਨ੍ਹਾਂ ਦੀ ਵਰਤੋਂ ਕੱਟਣ ਜਾਂ ਵੈਲਡਿੰਗ ’ਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਤਿਆਰ ਇਕਾਈ ਵਜੋਂ ਦਰਾਮਦ ਕੀਤੇ ਜਾਣ ਵਾਲੇ ਵ੍ਹੀਲ ਲੋਡਰ ’ਤੇ ਵੀ ਫੀਸ ਲਗਾਈ ਗਈ ਹੈ। ਇਸ ਤੋਂ ਪਹਿਲਾਂ ਚੀਨ ਤੋਂ ਦਰਾਮਦ ਕੀਤੇ ਟਫੈਂਡ ਗਲਾਸ ਅਤੇ ਫਲੈਕਸ ਯਾਰਨ ਦੀਆਂ ਕੁੱਝ ਕਿਸਮਾਂ ’ਤੇ ਵੀ ਐਂਟੀ-ਡੰਪਿੰਗ ਡਿਊਟੀ ਲਗਾਈ ਗਈ ਸੀ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8