2023 ਤਕ ਭਾਰਤ ''ਚ 90 ਕਰੋੜ ਤੋਂ ਜ਼ਿਆਦਾ ਹੋ ਜਾਵੇਗੀ ਇੰਟਰਨੈੱਟ ਯੂਜ਼ਰਸ ਦੀ ਗਿਣਤੀ

02/19/2020 11:22:29 PM

ਗੈਜੇਟ ਡੈਸਕ—ਭਾਰਤ 'ਚ ਡਾਟਾ ਦੀ ਕੀਮਤ ਪੂਰੀ ਦੁਨੀਆ 'ਚ ਘੱਟ ਹੈ ਅਤੇ ਭਾਰਤ ਸਮਾਰਟਫੋਨ ਦਾ ਸਭ ਤੋਂ ਵੱਡਾ ਬਾਜ਼ਾਰ ਵੀ ਹੈ। ਅਜਿਹੇ 'ਚ ਹੁਣ ਜਿਸ ਦੇਸ਼ 'ਚ ਇੰਟਰਨੈੱਟ ਸਭ ਤੋਂ ਸਸਤਾ ਹੈ ਜਿਥੇ ਹਰ ਮਹੀਨੇ ਕਰੀਬ 20-30 ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ ਜਾਂ ਜ਼ਾਹਿਰ ਜਿਹੀ ਗੱਲ ਹੈ ਕਿ ਉੱਥੇ ਇੰਟਰਨੈੱਟ ਯੂਜ਼ਰਸ ਵੀ ਕਾਫੀ ਹੋਣਗੇ। ਹੁਣ ਸਿਸਕੋ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਕਿ ਸਾਲ 2023 ਤਕ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 907 ਮਿਲੀਅਨ ਭਾਵ 90.7 ਕਰੋੜ ਹੋ ਜਾਵੇਗੀ ਜੋ ਕਿ ਦੇਸ਼ ਦੀ ਆਬਾਦੀ ਦਾ 64 ਫੀਸਦੀ ਹੈ। ਉੱਥੇ ਕਰੀਬ 50 ਕਰੋੜ ਲੋਕ ਫਿਲਹਾਲ ਇੰਟਰਨੈੱਟ ਇਸਤੇਮਾਲ ਕਰ ਰਹੇ ਹਨ।

2018 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਸੀ 76.3 ਕਰੋੜ
ਸਾਲ 2018 'ਚ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 763 ਮਿਲੀਅਨ ਭਾਵ 76.3 ਕਰੋੜ ਸੀ ਜੋ ਕਿ 2023 ਤਕ 90 ਕਰੋੜ ਦੇ ਪਾਰ ਪਹੁੰਚਣ ਵਾਲੀ ਹੈ। ਇਸ ਦਾ ਦਾਅਵਾ ਸਿਸਕੋ ਨੇ ਆਪਣੀ ਸਿਸਕੋ ਏਨੁਅਲ ਇੰਟਰਨੈੱਟ ਰਿਪੋਰਟ 2018-2023 'ਚ ਕੀਤਾ ਹੈ। ਇੰਟਰਨੈੱਟ ਯੂਜ਼ਰਸ ਦੀ ਇਸ ਗਿਣਤੀ 'ਚ 38 ਫੀਸਦੀ ਮੋਬਾਇਲ ਅਤੇ 12 ਫੀਸਦੀ ਟੀ.ਵੀ. ਯੂਜ਼ਰਸ ਸ਼ਾਮਲ ਹਨ। 2023 ਤਕ ਦੇਸ਼ 'ਚ 2.1 ਅਰਬ ਡਿਵਾਈਸੇਜ ਇੰਟਰਨੈੱਟ ਨਾਲ ਕੁਨੈਕਟ ਹੋਣਗੀਆਂ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2023 ਤਕ ਦੇਸ਼ 'ਚ 67.2 ਮਿਲੀਅਨ ਭਾਵ 6.72 ਕਰੋੜ 5ਜੀ ਯੂਜ਼ਰਸ ਹੋ ਜਾਣਗੇ। ਦੂਜੇ ਸ਼ਬਦਾਂ 'ਚ ਕਹੀਏ ਤਾਂ 20 'ਚੋਂ ਇਕ ਯੂਜ਼ਰ 5ਜੀ ਹੋਵੇਗਾ। ਉੱਥੇ 4ਜੀ ਕਨੈਕਸ਼ਨ ਕੁਲ ਮੋਬਾਇਲ ਕਨੈਕਸ਼ਨ ਦਾ 53.1 ਫੀਸਦੀ ਹੋਣਗੇ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਮੈਨੇਜਮੈਂਟ ਫਰਮ ਵੀ.ਆਰ. ਸੋਸ਼ਲ ਅਤੇ Hootsuite ਨੇ ਪੂਰੀ ਦੁਨੀਆ 'ਚ ਇੰਟਰਨੈੱਟ ਯੂਜ਼ਰਸ ਅਤੇ ਮੋਬਾਇਲ ਯੂਜ਼ਰਸ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਵਾਲੀ ਇਸ ਰਿਪੋਰਟ ਨੂੰ ) ਨਾਂ ਦਿੱਤਾ ਗਿਆ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਡਿਜ਼ੀਟਲ ਦੁਨੀਆ ਮੋਬਾਇਲ ਅਤੇ ਸੋਸ਼ਲ ਮੀਡੀਆ 'ਤੇ ਲੋਕ ਕਿਵੇਂ ਆਪਣਾ ਸਮਾਂ ਬੀਤਾ ਰਹੇ ਹਨ। ਇਹ ਅੰਕੜੇ ਜਨਵਰੀ 2020 ਤਕ ਦੇ ਹੀ ਹਨ। ਦੁਨੀਆ ਦੇ 92 ਫੀਸਦੀ ਲੋਕ ਮੋਬਾਇਲ 'ਚ ਇੰਟਰਨੈੱਟ ਇਸਤੇਮਾਲ ਕਰ ਰਹੇ ਹਨ।


Karan Kumar

Content Editor

Related News