ਵਿਦੇਸ਼ੀ ਨਿਵੇਸ਼ਕਾਂ ਦਾ ਵਧਿਆ ਭਾਰਤੀ ਬਾਜ਼ਾਰ ''ਤੇ ਭਰੋਸਾ, ਪੂਰੇ ਏਸ਼ੀਆ ''ਚੋਂ ਭਾਰਤ ਨੂੰ ਮਿਲਿਆ ਜ਼ਿਆਦਾ ਨਿਵੇਸ਼
Saturday, Aug 27, 2022 - 12:27 PM (IST)
ਨਵੀਂ ਦਿੱਲੀ - ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ ਤੋਂ ਵੱਡੀ ਮਾਤਰਾ ਵਿਚ ਵਾਪਸੀ ਹੋਈ ਜਿਸ ਦਾ ਅਸਰ ਭਾਰਤ ਦੇ ਵਿਦੇਸ਼ੀ ਭੰਡਾਰ ਤੇ ਵੀ ਦੇਖਣ ਨੂੰ ਮਿਲਿਆ । ਪਿਛਲੇ ਕੁਝ ਮਹੀਨਿਆਂ ਵਿਚ ਭਾਵ (ਅਕਤੂਬਰ ਤੋਂ ਲੈ ਕੇ ਜੂਨ ਤੱਕ) ਵਿਦੇਸ਼ੀ ਨਿਵੇਸ਼ਕਾਂ ਨੇ 33 ਅਰਬ ਡਾਲਰ(ਕਰੀਬ 2.60 ਲੱਖ ਕਰੋੜ ਰੁਪਏ) ਦੀ ਰਿਕਵਰੀ ਕੀਤੀ।ਹੁਣ ਇਸ ਦੇ ਉਲਟ ਦੁਨੀਆ ਭਰ ਦੇ ਨਿਵੇਸ਼ਕਾਂ ਦੀਆਂ ਨਜ਼ਰਾਂ ਭਾਰਤੀ ਅਰਥਚਾਰੇ ਵੱਲ ਹਨ। ਭਾਰਤ ਦੀ ਵਧਦੀ ਅਰਥਵਿਵਸਥਾ ਵਿਚ ਨਿਵੇਸ਼ਕਾਂ ਨੂੰ ਭਾਰੀ ਹੁਲਾਰੇ ਦੀ ਉਮੀਦ ਦਿਖਾਈ ਦੇ ਰਹੀ ਹੈ। ਇਹ ਹੀ ਕਾਰਨ ਹੈ ਕਿ ਇਸ ਮਹੀਨੇ ਅਗਸਤ ਵਿਚ ਹੀ ਨਿਵੇਸ਼ਕਾਂ ਨੇ ਏਸ਼ੀਆ ਵਿਚ ਕੀਤੇ ਕੁੱਲ ਨਿਵੇਸ਼ ਦਾ ਕਰੀਬ 76 ਫ਼ੀਸਦੀ ਭਾਰਤੀ ਬਾਜ਼ਾਰ ਵਿਚ ਨਿਵੇਸ਼ ਕੀਤਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਵਿਚ ਕੁੱਲ 7.5 ਅਰਬ ਡਾਲਰ ਭਾਵ 59,876 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕਰੀਬ 2 ਅਰਬ ਡਾਲਰ ਦੇ ਨਾਲ ਦੱਖਣੀ ਕੋਰੀਆ ਦੂਜੇ ਸਥਾਨ ਉੱਤੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਦਾ ਚੀਨ ਪ੍ਰਤੀ ਮੋਹ ਭੰਗ ਹੋਇਆ ਹੈ। ਨਿਵੇਸ਼ਕ ਭਾਰਤ ਵੱਲ ਜ਼ਿਆਦਾ ਸੰਭਾਵਨਾਵਾਂ ਦੇਖ ਰਹੇ ਹਨ।
ਭਾਰਤ ਵਿਚ ਨਿਵੇਸ਼ਕਾਂ ਦਾ ਭਰੋਸਾ ਵਧਣ ਦੇ ਪ੍ਰਮੁੱਖ ਕਾਰਨ
ਭਾਰਤ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਬਾਜ਼ਾਰ
ਭਾਰਤ ਵਿਚ ਮੰਗ ਦੀ ਕੋਈ ਘਾਟ ਨਹੀਂ
ਭਾਰਤ ਵਿਚ ਸੋਨਾ, ਬਚਤ ਖ਼ਾਤੇ ਅਤੇ ਹੋਰ ਵਿੱਤੀ ਸੈਕਟਰ ਵਿਚ ਨਿਵੇਸ਼ ਦਾ ਵਧਿਆ ਰੁਝਾਨ
ਰਿਟਰਨ ਆਨ ਇਕੁਇਟੀ ਭਾਰਤ ਅਜੇ ਵੀ ਆਕਰਸ਼ਕ ਬਾਜ਼ਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।