ਭਾਰਤ ਦਾ ਅਮਰੀਕਾ ਦੇ ਨਾਲ ਕੋਈ ਵਪਾਰ ਵਿਵਾਦ ਨਹੀਂ: ਗੋਇਲ

10/15/2019 1:26:12 PM

ਨਵੀਂ ਦਿੱਲੀ—ਵਪਾਰ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਵਪਾਰ ਮੋਰਚੇ 'ਤੇ ਭਾਰਤ ਦੇ ਅਮਰੀਕਾ ਦੇ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਹੈ ਅਤੇ ਦੋ-ਪੱਖੀ ਵਪਾਰ ਦੀਆਂ ਭਾਰੀ ਸੰਭਾਵਨਾਵਾਂ ਹਨ | ਗੋਇਲ ਨੇ ਇੰਡੀਆ ਐਨਰਜੀ ਫੋਰਮ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਾਡਾ ਅਮਰੀਕਾ ਦੇ ਨਾਲ ਕੋਈ ਵਿਵਾਦ ਨਹੀਂ ਹੈ | ਅਮਰੀਕਾ ਦੇ ਨਾਲ ਕੁਝ ਮਤਭੇਦ ਹੈ ਜੋ ਕਿਸੇ ਵੀ ਦੋ-ਪੱਖੀ ਸੰਬੰਧ 'ਚ ਹੁੰਦੇ ਹਨ | 
ਇਨ੍ਹਾਂ ਮਤਭੇਦਾਂ 'ਤੇ ਉਨ੍ਹਾਂ ਨੇ ਕਿਹਾ ਕਿ ਸੰਬੰਧ 'ਚ ਥੋੜ੍ਹੀ ਅਨਿਸ਼ਚਿਤਤਾ ਸਿਹਤ ਅਤੇ ਵਧੀਆ ਦੋ-ਪੱਖੀ ਸੰਬੰਧਾਂ ਲਈ ਚੰਗੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਲਈ ਭਾਰਤ 'ਚ ਨਿਵੇਸ਼ ਦੀ ਕਾਫੀ ਸੰਭਾਵਨਾ ਹੈ | ਗੋਇਲ ਨੇ ਵਪਾਰ ਉਪਚਾਰ ਡਾਇਰੈਕਟੋਰੇਟ ਜਨਰਲ ਵਲੋਂ ਆਯਾਤ 'ਤੇ ਡੰਪਿੰਗ-ਰੋਧੀ ਡਿਊਟੀ ਲਗਾਉਣ 'ਤੇ ਕਿਹਾ ਕਿ ਇਹ ਇਕ ਅਰਧ-ਨਿਆਇਕ ਬਾਡੀਜ਼ ਹੈ ਅਤੇ ਇਸ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | 
ਆਰਥਿਕ ਸੁਸਤੀ ਦੇ ਬਾਰੇ 'ਚ ਵਪਾਰਕ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਆਰਥਿਕ ਨੀਤੀਆਂ ਵਰਗੇ ਬੁਨਿਆਦੀ ਸਮਾਯੋਜਨ ਦੇ ਨਾਲ ਚੰਗਾ ਕਰ ਸਕਦੀ ਹੈ | ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਪਿਛਲੀਆਂ ਦੋ ਤਿਮਾਹੀਆਂ ਨੂੰ ਛੱਡ ਕੇ ਅਰਥਵਿਵਸਥਾ ਨੇ 5 ਸਾਲ ਚੰਗਾ ਪ੍ਰਦਰਸ਼ਨ ਕੀਤਾ ਹੈ | ਦੇਸ਼ ਦਾ ਆਰਥਿਕ ਵਾਧਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਡਿੱਗ ਕੇ 5 ਫੀਸਦੀ 'ਤੇ ਆ ਗਈ ਹੈ |


Aarti dhillon

Content Editor

Related News