ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ

Monday, Jun 12, 2023 - 06:42 PM (IST)

ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਇੱਕ ਵਾਰ ਫਿਰ ਫਰਾਂਸ ਨੂੰ ਪਛਾੜ ਕੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ। ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ (24 ਜਨਵਰੀ 2023) ਦੀ ਰਿਪੋਰਟ ਤੋਂ ਬਾਅਦ, ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਭਾਰੀ ਵਿਕਰੀ ਕਾਰਨ ਇਸ ਸਾਲ ਜਨਵਰੀ ਦੌਰਾਨ ਇਹ ਛੇਵੇਂ ਸਥਾਨ 'ਤੇ ਖਿਸਕ ਗਿਆ ਸੀ। ਪਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਰਿਕਵਰੀ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਗਈ ਖਰੀਦਦਾਰੀ ਦੇ ਆਧਾਰ 'ਤੇ ਭਾਰਤੀ ਸ਼ੇਅਰ ਬਾਜ਼ਾਰ ਆਪਣੀ ਗੁਆਚੀ ਸਥਿਤੀ ਨੂੰ ਮੁੜ ਹਾਸਲ ਕਰਨ 'ਚ ਕਾਮਯਾਬ ਹੋ ਗਿਆ ਹੈ।

ਇਹ ਵੀ ਪੜ੍ਹੋ : COVID Data Leak: ਕੋਰੋਨਾ ਵੈਕਸੀਨ ਲੈਣ ਵਾਲੇ ਲੋਕਾਂ ਦਾ ਨਿੱਜੀ ਡਾਟਾ ਹੋਇਆ ਲੀਕ... ਕਈ VIPs ਦੇ ਨਾਂ ਵੀ ਸ਼ਾਮਲ

1 ਤੋਂ 3 ਲੱਖ ਕਰੋੜ ਦੀ ਯਾਤਰਾ

28 ਮਈ, 2007 ਨੂੰ, ਭਾਰਤੀ ਸਟਾਕ ਮਾਰਕੀਟ ਨੇ ਪਹਿਲੀ ਵਾਰ 1 ਟ੍ਰਿਲੀਅਨ (ਲੱਖ ਕਰੋੜ) ਡਾਲਰ ਭਾਵ ਲਗਭਗ 82 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਹਾਸਲ ਕੀਤਾ ਸੀ। ਪਰ ਬਾਜ਼ਾਰ ਨੂੰ 2 ਲੱਖ ਕਰੋੜ ਡਾਲਰ ਯਾਨੀ 164 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਨੂੰ ਛੂਹਣ ਲਈ ਅਗਲੇ 10 ਸਾਲਾਂ ਤੱਕ ਦਾ ਇੰਤਜ਼ਾਰ ਕਰਨਾ ਪਿਆ।

ਆਖਰਕਾਰ ਇਹ ਉਡੀਕ 16 ਮਈ 2017 ਨੂੰ ਖ਼ਤਮ ਹੋ ਗਈ। ਇਸ ਦੇ ਨਾਲ ਹੀ 2 ਲੱਖ ਕਰੋੜ ਤੋਂ 3 ਲੱਖ ਕਰੋੜ ਯਾਨੀ 246 ਲੱਖ ਕਰੋੜ ਰੁਪਏ ਤੱਕ ਦਾ ਸਫਰ ਕਰਨ ਵਿੱਚ ਸਿਰਫ 4 ਸਾਲ ਲੱਗੇ ਭਾਵ 24 ਮਈ 2021 ਨੂੰ, ਭਾਰਤੀ ਸਟਾਕ ਮਾਰਕੀਟ ਨੇ ਪਹਿਲੀ ਵਾਰ 3 ਟ੍ਰਿਲੀਅਨ ਦੀ ਮਾਰਕੀਟ ਕੈਪ ਨੂੰ ਛੂਹਿਆ। ਇੰਨਾ ਹੀ ਨਹੀਂ ਸਟਾਕ ਮਾਰਕੀਟ 'ਚ ਨਿਵੇਸ਼ਕਾਂ ਦੀ ਗਿਣਤੀ ਵੀ 11 ਕਰੋੜ ਨੂੰ ਪਾਰ ਕਰ ਕੇ 11.44 ਕਰੋੜ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼

ਬੀਐਸਈ ਸੈਂਸੈਕਸ 1990 ਵਿੱਚ ਪਹਿਲੀ ਵਾਰ 1 ਹਜ਼ਾਰ ਦੇ ਪੱਧਰ ਨੂੰ ਛੂਹਿਆ ਸੀ।

25 ਜੁਲਾਈ 1990 ਨੂੰ ਬੀਐਸਈ ਸੈਂਸੈਕਸ ਨੇ ਪਹਿਲੀ ਵਾਰ 1 ਹਜ਼ਾਰ ਦੇ ਪੱਧਰ ਨੂੰ ਛੂਹਿਆ ਸੀ। 1 ਹਜ਼ਾਰ ਤੋਂ 10 ਹਜ਼ਾਰ (6 ਫਰਵਰੀ 2006) ਤੱਕ ਆਉਣ ਲਈ ਲਗਭਗ 16 ਸਾਲ ਲੱਗ ਗਏ। ਪਰ 10 ਹਜ਼ਾਰ ਤੋਂ 60 ਹਜ਼ਾਰ ਤੱਕ ਦਾ ਸਫ਼ਰ ਸਿਰਫ਼ 15 ਸਾਲਾਂ ਵਿੱਚ ਹੀ ਪੂਰਾ ਹੋ ਗਿਆ।

ਅਜੇ ਵੀ ਅਮਰੀਕਾ ਤੋਂ ਬਹੁਤ ਪਿੱਛੇ 

ਵਰਲਡ ਫੈਡਰੇਸ਼ਨ ਆਫ ਐਕਸਚੇਂਜ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਵਿਸ਼ਵ ਮਾਰਕੀਟ ਕੈਪ ਵਿੱਚ ਅਮਰੀਕੀ ਬਾਜ਼ਾਰ ਦੀ ਹਿੱਸੇਦਾਰੀ ਲਗਭਗ 41% ਸੀ, ਜਦੋਂ ਕਿ ਭਾਰਤ ਦੀ ਹਿੱਸੇਦਾਰੀ ਸਿਰਫ 3% ਸੀ। ਅਮਰੀਕਾ ਦੀ 55% ਤੋਂ ਵੱਧ ਆਬਾਦੀ ਉਥੋਂ ਦੇ ਸ਼ੇਅਰ ਬਾਜ਼ਾਰਾਂ ਨਾਲ ਜੁੜੀ ਹੋਈ ਹੈ, ਜਦੋਂ ਕਿ ਭਾਰਤ ਵਿੱਚ ਇਹ ਅੰਕੜਾ ਸਿਰਫ਼ 3% ਹੈ। ਪਰ ਇਸਦਾ ਮਤਲਬ ਇਹ ਵੀ ਹੈ ਕਿ ਭਾਰਤੀ ਸਟਾਕ ਮਾਰਕੀਟ ਵਿੱਚ ਅਜੇ ਵੀ ਬਹੁਤ ਸੰਭਾਵਨਾਵਾਂ ਬਚੀਆਂ ਹਨ।

ਇਹ ਵੀ ਪੜ੍ਹੋ : ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News