ਭਾਰਤ ਕੋਲ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ, ਕਰਜ਼ੇ ਸਬੰਧੀ ਦਬਾਅ ਬਰਦਾਸ਼ਤ ਕਰਨ ’ਚ ਸਮਰੱਥ : ਐੱਸ. ਐਂਡ ਪੀ.

Friday, Aug 26, 2022 - 06:18 PM (IST)

ਭਾਰਤ ਕੋਲ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ, ਕਰਜ਼ੇ ਸਬੰਧੀ ਦਬਾਅ ਬਰਦਾਸ਼ਤ ਕਰਨ ’ਚ ਸਮਰੱਥ : ਐੱਸ. ਐਂਡ ਪੀ.

ਨਵੀਂ ਦਿੱਲੀ (ਭਾਸ਼ਾ) – ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕੋਲ ਲੋਡੀਂਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜਿਸ ਨਾਲ ਦੇਸ਼ ਕਰਜ਼ੇ ਸਬੰਧੀ ਦਬਾਅ ਬਰਦਾਸ਼ਤ ਕਰਨ ’ਚ ਸਮਰੱਥ ਹੈ। ਐੱਸ. ਐਂਡ ਪੀ. ਸਾਵਰੇਨ ਐਂਡ ਇੰਟਰਨੈਸ਼ਨਲ ਪਬਲਿਕ ਫਾਈਨਾਂਸ ਰੇਟਿੰਗਸ ਦੇ ਡਾਇਰੈਕਟਰ ਐਂਡ੍ਰਿਊ ਵੁਡ ਨੇ ਵੈੱਬ ਕਾਨਫਰੰਸ-ਇੰਡੀਆ ਕ੍ਰੈਡਿਟ ਸਪੌਟਲਾਈਟ-2022 ’ਚ ਕਿਹਾ ਕਿ ਦੇਸ਼ ਦਾ ਬਾਹਰੀ ਵਹੀ ਖਾਤਾ ਮਜ਼ਬੂਤ ਹੈ ਅਤੇ ਵਿਦੇਸ਼ੀ ਕਰਜ਼ਾ ਸੀਮਤ ਹੈ। ਇਸ ਲਈ ਕਰਜ਼ਾ ਅਦਾ ਰਨਾ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈ।

ਵੁਡ ਨੇ ਕਿਹਾ ਕਿ ਅਸੀਂ ਅੱਜ ਜਿਨ੍ਹਾਂ ਚੱਕਰੀ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਾਂ, ਦੇਸ਼ ਨੇ ਉਨ੍ਹਾਂ ਦੇ ਖਿਲਾਫ ਬਫਰ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰੇਟਿੰਗ ਏਜੰਸੀ ਨੂੰ ਨਹੀਂ ਲਗਦਾ ਹੈ ਕਿ ਨੇੜਲੀ ਮਿਆਦ ਦੇ ਦਬਾਅ ਦਾ ਭਾਰਤ ਦੀ ਸਾਖ ’ਤੇ ਗੰਭੀਰ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਲੂ ਵਿੱਤੀ ਸਾਲ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 7.3 ਫੀਸਦੀ ਦੇ ਵਾਧੇ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਦਰ ਦੀ ਰਫਤਾਰ ਦਰਮਿਆਨੀ ਰਹੀ ਹੈ। ਇਸ ਸਾਲ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ’ਚ ਲਗਭਗ ਸੱਤ ਫੀਸਦੀ ਦੀ ਗਿਰਾਵਟ ਆਈ ਹੈ, ਹਾਲਾਂਕਿ ਰੁਪਏ ਦੇ ਪ੍ਰਦਰਸ਼ਨ ਹੋਰ ਉੱਭਰਦੇ ਬਾਜ਼ਾਰਾਂ ਦੀ ਤੁਲਨਾ ’ਚ ਬਿਹਤਰ ਰਿਹਾ ਹੈ।


author

Harinder Kaur

Content Editor

Related News