ਭਾਰਤ ’ਚ ਅਗਲੇ 5 ਸਾਲਾਂ ’ਚ ਗੈਸ ਮੰਗ ’ਚ 66 ਫੀਸਦੀ ਵਾਧੇ ਦਾ ਅਨੁਮਾਨ

02/28/2020 2:04:33 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ’ਚ ਘਰੇਲੂ ਗੈਸ ਮੰਗ ਇਸ ਸਮੇਂ ਅਜਿਹੇ ਬਿੰਦੂ ’ਤੇ ਹੈ, ਜਿੱਥੋਂ ਇਸ ’ਚ ਵਾਧਾ ਸ਼ੁਰੂ ਹੋਵੇਗਾ ਅਤੇ ਅਗਲੇ 5 ਸਾਲਾਂ ’ਚ ਇਸ ਦੀ ਮਾਤਰਾ 66 ਫੀਸਦੀ ਵਧਣ ਦਾ ਅਨੁਮਾਨ ਹੈ। ਇਹ ਵਾਧਾ ਮੁੱਖ ਰੂਪ ਨਾਲ ਐੱਲ. ਐੱਨ. ਜੀ. ਦੀਆਂ ਕੀਮਤਾਂ ’ਚ ਲਗਾਤਾਰ ਕਮੀ ਕਾਰਣ ਹੋਵੇਗਾ।

ਏਲਾਰਾ ਸਕਿਓਰਿਟੀਜ਼ ਨੇ ਇਕ ਰਿਪੋਰਟ ’ਚ ਕਿਹਾ ਕਿ ਗੈਸ ਮੰਗ 2018-19 ਤੋਂ 14.8 ਕਰੋਡ਼ ਘਣਮੀਟਰ ਰੋਜ਼ਾਨਾ ਤੋਂ ਵਧ ਕੇ 2024-25 ’ਚ 25 ਕਰੋਡ਼ ਘਣਮੀਟਰ ਰੋਜ਼ਾਨਾ ਹੋ ਜਾਣ ਦਾ ਅਨੁਮਾਨ ਹੈ। ਵਧੀ ਹੋਈ ਮੰਗ ਦਾ ਵੱਡਾ ਹਿੱਸਾ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀ. ਜੀ. ਡੀ.) ਤੋਂ ਆਵੇਗਾ। ਇਸ ਪ੍ਰੋਗਰਾਮ ਦਾ ਵਿਸਤਾਰ 400 ਜ਼ਿਲਿਆਂ ’ਚ ਕੀਤਾ ਜਾ ਰਿਹਾ ਹੈ। ਇਸ ’ਚੋਂ 5.2 ਕਰੋਡ਼ ਘਣਮੀਟਰ ਰੋਜ਼ਾਨਾ ਵਾਧੂ ਮੰਗ ਸੀ. ਐੱਨ. ਜੀ. ਅਤੇ ਪਾਈਪ ਰਾਹੀਂ ਉਦਯੋਗਾਂ ਅਤੇ ਘਰਾਂ ਨੂੰ ਕੁਦਰਤੀ ਗੈਸ ਸਪਲਾਈ ਜ਼ਰੀਏ ਆਵੇਗੀ।


Karan Kumar

Content Editor

Related News