ਭਾਰਤ 2024 ਤੱਕ ਪੰਜ ਅਰਬ ਡਾਲਰ ਦੀ ਅਰਥਵਿਵਸਥਾ ਹੋਵੇਗਾ: ਸ਼ਾਹ
Sunday, Dec 01, 2019 - 09:28 AM (IST)

ਮੁੰਬਈ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ 2024 ਤੱਕ ਭਾਰਤ ਦੀ ਅਰਥਵਿਵਸਥਾ 5,000 ਅਰਬ ਡਾਲਰ ਦੀ ਹੋ ਜਾਵੇਗੀ ਅਤੇ ਦੇਸ਼ ਦੁਨੀਆ ਦੀਆਂ ਚਾਰ ਟਾਪ ਅਰਥਵਿਵਸਥਾ 'ਚੋਂ ਗਿਣਿਆ ਜਾ ਰਿਹਾ ਹੋਵੇਗਾ। ਸ਼ਾਹ ਨੇ ਕਿਹਾ ਕਿ ਪਿਛਲੇ ਪੰਜ ਸਾਲ ਦੇਸ਼ ਦੀ ਅਰਥਵਿਵਸਥਾ ਦੇ ਵਿਕਾਰ ਦੂਰ ਕਰਨ ਵਾਲੇ ਰਹੇ। ਅੱਗੇ ਦੇ ਪੰਜ ਸਾਲ ਅਜਿਹੇ ਸੁਧਾਰਾਂ ਦੇ ਹੋਣਗੇ ਤਾਂ ਜੋ ਭਾਰਤ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਬਣ ਸਕੇ। ਉਹ ਇਥੇ ਇਕੋਨਾਮਿਕ ਟਾਈਮ ਪੁਰਸਕਾਰ ਸਮਾਰੋਹ 'ਚ ਬੋਲ ਰਹੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ 2014 'ਚ ਭਾਰਤ ਦੀ ਅਰਥਵਿਵਸਥਾ ਦੋ ਅਰਬ ਡਾਲਰ ਦੀ ਸੀ ਅਤੇ ਅਸੀਂ ਇਸ ਦੇ ਆਕਾਰ ਦੇ ਹਿਸਾਬ ਨਾਲ 11ਵੇਂ ਸਥਾਨ 'ਤੇ ਸੀ। ਉਥੋਂ ਤੋਂ ਅਸੀਂ ਹੁਣ 2.9 ਅਰਬ ਡਾਲਰ ਦੀ ਅਰਥਵਿਵਸਥਾ ਦੇ ਨਾਲ ਸੱਤਵੇਂ ਸਥਾਨ 'ਤੇ ਆ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ 2024 ਤੱਕ ਪੰਜ ਅਰਬ ਡਾਲਰ ਦਾ ਅਰਥਵਿਵਸਥਾ ਬਣਨ ਦਾ ਟੀਚਾ ਹਾਸਲ ਕਰ ਲਵਾਂਗੇ। ਸ਼ਾਹ ਨੇ ਇਹ ਵੀ ਕਿਹਾ ਕਿ ਕਾਰੋਬਾਰ ਸੁਗਮਤਾ ਦੀ ਰੈਂਕਿੰਗ 'ਚ ਭਾਰਤ 2024 ਤੱਕ ਟਾਪ 30 ਦੇਸ਼ਾਂ ਦੇ ਵਿਚਕਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਰਤਮਾਨ ਲੀਡਰਸ਼ਿਪ ਐਡਵੈਂਚਰ ਫੈਸਲੇ ਲੈਣ 'ਚ ਸਮਰਥ ਹਨ। ਇਸ ਨਾਲ ਭਾਰਤੀ ਅਰਥਵਿਵਸਥਾ ਮਜ਼ਬੂਤ ਬਣ ਕੇ ਉਭਰੇਗੀ।