ਵੱਡੀ ਖ਼ੁਸ਼ਖ਼ਬਰੀ! 28 ਮੁਲਕਾਂ ਦੀ ਯਾਤਰਾ ਕਰ ਸਕਦੇ ਹਨ ਹੁਣ ਭਾਰਤ ਦੇ ਯਾਤਰੀ

Saturday, Apr 10, 2021 - 03:13 PM (IST)

ਵੱਡੀ ਖ਼ੁਸ਼ਖ਼ਬਰੀ! 28 ਮੁਲਕਾਂ ਦੀ ਯਾਤਰਾ ਕਰ ਸਕਦੇ ਹਨ ਹੁਣ ਭਾਰਤ ਦੇ ਯਾਤਰੀ

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਕਾਰਨ ਸ਼ਡਿਊਲਡ ਕੌਮਾਂਤਰੀ ਉਡਾਣਾਂ ਰੱਦ ਹਨ ਪਰ ਹੁਣ ਤੁਸੀਂ ਦੋ ਦਰਜਨ ਤੋਂ ਵੀ ਵੱਧ ਮੁਲਕਾਂ ਦੀ ਯਾਤਰਾ ਕਰ ਸਕਦੇ ਹੋ। ਸਰਕਾਰ ਨੇ ਸ਼੍ਰੀਲੰਕਾ ਨਾਲ ਵੀ ਦੋ-ਪੱਖੀ ਹਵਾਈ ਯਾਤਰਾ ਕਰਾਰ ਕਰ ਲਿਆ ਹੈ, ਜਿਸ ਨੂੰ ਏਅਰ ਬੱਬਲ ਕਰਾਰ ਕਿਹਾ ਜਾਂਦਾ ਹੈ। ਭਾਰਤ ਨਾਲ ਵਿਸ਼ੇਸ਼ ਦੋ-ਪੱਖੀ ਹਵਾਈ ਯਾਤਰਾ ਸਮਝੌਤੇ ਵਿਚ ਸ਼ਾਮਲ ਮੁਲਕਾਂ ਦੀ ਗਿਣਤੀ ਹੁਣ 28 ਹੋ ਗਈ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਟਵੀਟ ਵਿਚ ਕਿਹਾ ਕਿ ਸ਼੍ਰੀਲੰਕਾ ਨਾਲ ਹੋਏ ਕਰਾਰ ਤਹਿਤ ਜਲਦ ਹੀ ਦੋਹਾਂ ਦੇਸ਼ਾਂ ਦੇ ਯਾਤਰੀ ਆ-ਜਾ ਸਕਣਗੇ।

 

ਇਹ ਵੀ ਪੜ੍ਹੋ- ਨਿਫਟੀ ਦੇ ਇਨ੍ਹਾਂ 5 ਸ਼ੇਅਰਾਂ 'ਚ 50 ਫ਼ੀਸਦੀ ਤੋਂ ਵੱਧ ਉਛਾਲ, ਨਿਵੇਸ਼ਕ ਮਾਲੋਮਾਲ

ਭਾਰਤ ਦੇ ਹੁਣ ਤੱਕ ਲਗਭਗ 27 ਮੁਲਕਾਂ ਨਾਲ ਦੋ-ਪੱਖੀ ਵਿਸ਼ੇਸ਼ ਹਵਾਈ ਯਾਤਰਾ ਸਮਝੌਤੇ ਹਨ। ਇਨ੍ਹਾਂ ਵਿਚ ਓਮਾਨ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ, ਯੂ. ਕੇ., ਅਮਰੀਕਾ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਨੇਪਾਲ, ਨੀਦਰਲੈਂਡ ਅਤੇ ਨਾਈਜੀਰੀਆ ਸ਼ਾਮਲ ਹਨ। ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਤੋਂ ਸ਼ਡਿਊਲਡ ਕੌਮਾਂਤਰੀ ਉਡਾਣਾਂ ਬੰਦ ਹਨ। ਮੌਜੂਦਾ ਸਮੇਂ ਭਾਰਤ ਨੇ ਇਹ ਪਾਬੰਦੀ 30 ਅਪ੍ਰੈਲ ਤੱਕ ਵਧਾਈ ਹੈ। ਹਾਲਾਂਕਿ, ਕਾਰਗੋ ਫਲਾਈਟਸ ਅਤੇ ਵਿਸ਼ੇਸ਼ ਸਮਝੌਤੇ ਤਹਿਤ ਉਡਾਣਾਂ ਨੂੰ ਚੱਲਣ ਦੀ ਇਜਾਜ਼ਤ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿਚ ਕੋਰੋਨਾ ਮਾਮਲੇ ਹੋਣ ਕਾਰਨ ਰੋਕ ਨਹੀਂ ਹਟੀ ਹੈ।

ਇਹ ਵੀ ਪੜ੍ਹੋ- ਸੋਨੇ 'ਚ ਇਸ ਹਫ਼ਤੇ ਵੱਡਾ ਉਛਾਲ, ਦੀਵਾਲੀ ਤੱਕ ਹੋ ਸਕਦਾ ਹੈ 52,000 ਹਜ਼ਾਰ

►ਕੌਮਾਂਤਰੀ ਉਡਾਣਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News