ਫਰਵਰੀ ''ਚ ਭਾਰਤ ''ਚ ਰਿਕਾਰਡ 7.2 ਬਿਲੀਅਨ ਅਮਰੀਕੀ ਡਾਲਰ ਦੇ ਹੋਏ ਸੌਦੇ
Sunday, Mar 16, 2025 - 11:31 AM (IST)

ਨਵੀਂ ਦਿੱਲੀ- ਭਾਰਤ ’ਚ ਫਰਵਰੀ ’ਚ ਰਲੇਵਾਂ-ਐਕੂਜ਼ੀਸ਼ਨ ਤੇ ਨਿੱਜੀ ਇਕੁਇਟੀ ਸੌਦਿਆਂ ਵਿਚ ਰਿਕਾਰਡ ਉਛਾਲ ਵੇਖਿਆ ਗਿਆ। ਇਹ ਜਾਣਕਾਰੀ ਗ੍ਰਾਂਟ ਥਾਰਨਟਨ ਦੀ ਰਿਪੋਰਟ ਵਿਚ ਦਿੱਤੀ ਗਈ ਹੈ। ਇਸ ਦੌਰਾਨ ਕੁਲ 7.2 ਅਰਬ ਡਾਲਰ ਦੇ 226 ਰਲੇਵਾਂ-ਐਕੂਜ਼ੀਸ਼ਨ ਤੇ ਨਿੱਜੀ ਇਕੁਇਟੀ ਸੌਦੇ ਹੋਏ। ਇਹ ਪਿਛਲੇ 3 ਸਾਲਾਂ ’ਚ ਸਭ ਤੋਂ ਵੱਡਾ ਮਹੀਨਾਵਾਰ ਅੰਕੜਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ,''ਇਹ ਫਰਵਰੀ 2024 ਦੇ ਮੁਕਾਬਲੇ ਮਾਤਰਾ ਦੇ ਲਿਹਾਜ਼ ਨਾਲ 67 ਫੀਸਦੀ ਦੇ ਵਾਧੇ ਅਤੇ ਕੀਮਤ ਦੇ ਲਿਹਾਜ਼ ਨਾਲ 5.4 ਗੁਣਾ ਵਾਧੇ ਨੂੰ ਦਰਸਾਉਂਦਾ ਹੈ।'' ਫਰਵਰੀ ’ਚ 4.8 ਅਰਬ ਡਾਲਰ ਦੇ 85 ਰਲੇਵਾਂ ਤੇ ਐਕੂਜ਼ੀਸ਼ਨ (ਐੱਮ. ਐਂਡ ਏ.) ਸੌਦੇ ਹੋਏ। ਇਸ ਵਿਚ ਕੀਮਤ ਦੇ ਲਿਹਾਜ਼ ਨਾਲ ਘਰੇਲੂ ਸੌਦਿਆਂ ਦੀ 78 ਫੀਸਦੀ ਹਿੱਸੇਦਾਰੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਨਤਕ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ ਵਿਚ ਗਿਰਾਵਟ ਅਤੇ ਵਪਾਰ ਸਬੰਧੀ ਟੈਰਿਫ ਦੇ ਵਧਣ ਸਮੇਤ ਵੈਸ਼ਵਿਕ ਆਰਥਿਕ ਬੇਯਕੀਨੀਆਂ ਦੇ ਬਾਵਜੂਦ ਭਾਰਤ ’ਚ ਸੌਦਾ ਸਰਗਰਮੀਆਂ ਵਿਚ ਲਚਕੀਲਾਪਨ ਵੇਖਣ ਨੂੰ ਮਿਲਿਆ। ਅਜਿਹਾ ਮਜ਼ਬੂਤ ਘਰੇਲੂ ਮੰਗ ਕਾਰਨ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8