ਭਾਰਤ ਏਸ਼ੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ : ADB
Thursday, Jul 19, 2018 - 06:43 PM (IST)

ਬਿਜ਼ਨੈੱਸ ਡੈਸਕ—ਭਾਰਤ ਦੀ ਅਗਵਾਈ 'ਚ ਦੱਖਣੀ ਏਸ਼ੀਆ ਸਭ ਤੋਂ ਤੇਜ਼ੀ ਨਾਲ ਵਧਦਾ ਆਰਥਿਕ ਖੇਤਰ ਹੋਵੇਗਾ। ਹਾਲਾਂਕਿ ਏਸ਼ੀਆ ਪ੍ਰਸ਼ਾਤ ਖੇਤਰ 'ਚ ਵਪਾਰ ਨੂੰ ਲੈ ਕੇ ਨਵਾਂ ਤਣਾਅ ਪੈਦਾ ਹੋਇਆ ਹੈ ਪਰ ਇਸ ਦੇ ਬਾਵਜੂਦ ਦੱਖਣੀ ਏਸ਼ੀਆ ਖੇਤਰ ਦੀ ਅਰਥਵਿਵਸਥਾ ਤੇਜ਼ੀ ਨਾਲ ਵਧੇਗੀ। ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੀ ਇਕ ਨਵੀਂ ਰਿਪੋਰਟ 'ਚ ਇਹ ਸਿੱਟਾ ਕੱਢਿਆ ਗਿਆ ਹੈ। ਏਸ਼ੀਆ ਵਿਕਾਸ ਦੀ ਇਕ ਅੰਤਿਕਾ 'ਚ ਕਿਹਾ ਗਿਆ ਹੈ ਕਿ ਏਸ਼ੀਆ ਅਤੇ ਪ੍ਰਸ਼ਾਤ ਦੇ ਵਿਕਾਸਸ਼ੀਲ ਦੇਸ਼ਾਂ ਦਾ ਵਾਧਾ 2018 ਅਤੇ 2019 'ਚ ਮਜ਼ਬੂਤ ਰਹੇਗਾ। ਹਾਲਾਂਕਿ ਅਮਰੀਕਾ ਦਾ ਆਪਣੇ ਵਪਾਰਕ ਭਾਗੀਦਾਰਾਂ ਨਾਲ ਤਣਾਅ ਵਧ ਰਿਹਾ ਹੈ। ਏ.ਡੀ.ਬੀ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਸਭ ਤੋਂ ਤੇਜ਼ੀ ਨਾਲ ਵਧਦਾ ਉਪਖੇਤਰ ਰਹੇਗਾ ਅਤੇ ਭਾਰਤ ਇਸ ਦੀ ਅਗਵਾਈ ਕਰੇਗਾ। ਚਾਲੂ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ 7.3 ਫੀਸਦੀ ਰਹੇਗੀ, ਜੋ ਅਗਲੇ ਵਿੱਤੀ ਸਾਲ 'ਚ ਵਧ ਕੇ 7.6 ਫੀਸਦੀ 'ਤੇ ਪਹੁੰਚ ਜਾਵੇਗੀ।