ਭਾਰਤ ਨੇ ਇਸ ਸਾਲ ਹੁਣ ਤੱਕ 47.5 ਲੱਖ ਟਨ ਖੰਡ ਬਰਾਮਦ ਕੀਤੀ : AISTA

Friday, Jul 09, 2021 - 05:08 PM (IST)

ਨਵੀਂ ਦਿੱਲੀ- ਖੰਡ ਮਿੱਲਾਂ ਨੇ ਸਤੰਬਰ ਵਿਚ ਖ਼ਤਮ ਹੋਣ ਵਾਲੇ ਮੌਜੂਦਾ 2020-21 ਦੇ ਮਾਰਕੀਟਿੰਗ ਸਾਲ ਵਿਚ ਹੁਣ ਤੱਕ 47.5 ਲੱਖ ਟਨ ਖੰਡ ਦੀ ਬਰਾਮਦ ਕੀਤੀ ਹੈ, ਜਿਸ ਵਿਚੋਂ ਸਭ ਤੋਂ ਵੱਡੀ ਬਰਾਮਦ ਇੰਡੋਨੇਸ਼ੀਆ ਨੂੰ ਕੀਤੀ ਗਈ ਹੈ। ਵਪਾਰ ਸੰਸਥਾ ਏ. ਆਈ. ਐੱਸ. ਟੀ. ਏ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

'ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਏ. ਆਈ. ਐੱਸ. ਟੀ. ਏ.)' ਨੇ ਇਕ ਬਿਆਨ ਵਿਚ ਕਿਹਾ ਕਿ ਖੰਡ ਮਿੱਲਾਂ ਨੇ ਇਸ ਸਾਲ ਜਨਵਰੀ ਵਿਚ ਖੁਰਾਕ ਮੰਤਰਾਲਾ ਵੱਲੋਂ ਦਿੱਤੇ ਗਏ 60 ਲੱਖ ਟਨ ਕੋਟੇ ਦੇ ਮੁਕਾਬਲੇ 59 ਲੱਖ ਟਨ ਖੰਡ ਬਰਾਮਦ ਕਰਨ ਦਾ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ 4,30,000 ਟਨ ਖੰਡ ਨੂੰ ਬਿਨਾਂ ਸਬਸਿਡੀ ਸਮਰਥਨ ਦੇ ਓਪਨ ਜਨਰਲ ਲਾਇਸੈਂਸ ਰੂਟ ਤਹਿਤ ਬਰਾਮਦ ਲਈ ਸਮਝੌਤਾ ਕੀਤਾ ਗਿਆ ਹੈ। ਈਰਾਨ ਨੂੰ ਖੰਡ ਦੀ ਬਰਾਮਦ ਘੱਟ ਮਾਤਰਾ ਵਿਚ ਸ਼ੁਰੂ ਹੋ ਗਈ ਹੈ। ਜੂਨ ਵਿਚ ਲਗਭਗ 6,982 ਟਨ ਖੰਡ ਈਰਾਨ ਭੇਜੀ ਗਈ।

ਏ. ਆਈ. ਐੱਸ. ਟੀ. ਏ. ਅਨੁਸਾਰ, ਖੰਡ ਮਿੱਲਾਂ ਨੇ 1 ਜਨਵਰੀ ਤੋਂ 6 ਜੁਲਾਈ 2021 ਤੱਕ ਕੁੱਲ 47.5 ਲੱਖ ਟਨ ਖੰਡ ਦੀ ਬਰਾਮਦ ਕੀਤੀ ਹੈ। ਹੁਣ ਤੱਕ ਕੀਤੀ ਗਈ ਕੁੱਲ ਬਰਾਮਦ ਵਿਚੋਂ ਇੰਡੋਨੇਸ਼ੀਆ ਨੂੰ 15.8 ਲੱਖ ਟਨ ਖੰਡ ਨੂੰ ਭੇਜੀ ਗਈ ਹੈ। ਇਸ ਤੋਂ ਬਾਅਦ ਅਫਗਾਨਿਸਤਾਨ ਵਿਚ  5,82,776 ਟਨ ਅਤੇ ਯੂ. ਏ. ਈ. ਵਿਚ 4,47,097 ਟਨ ਅਤੇ ਸ਼੍ਰੀਲੰਕਾ ਵਿਚ 3,63,972 ਟਨ ਖੰਡ ਦੀ ਬਰਾਮਦ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲਗਭਗ 2,73,365  ਟਨ ਖੰਡ ਦੀ ਢੁਆਈ ਚੱਲ ਰਹੀ ਹੈ। ਏ. ਆਈ. ਐੱਸ. ਟੀ. ਏ. ਨੇ ਕਿਹਾ ਕਿ ਉਸ ਨੂੰ ਚਾਲੂ ਸੈਸ਼ਨ ਵਿਚ ਈਰਾਨ ਨੂੰ ਖੰਡ ਦੀ ਬਰਾਮਦ ਖਾਸ ਰਹਿਣ ਦੀ ਉਮੀਦ ਨਹੀਂ ਹੈ ਕਿਉਂਕਿ ਉਨ੍ਹਾਂ ਕੱਚੀ ਖੰਡ ਦੀ ਜ਼ਰੂਰਤ ਹੈ।


Sanjeev

Content Editor

Related News