ਭਾਰਤ ਨੇ ਰੂਸੀ ਤੇਲ ਖਰੀਦ ਕੇ ਪੱਛਮੀ ਦੇਸ਼ਾਂ ਨੂੰ 6.65 ਅਰਬ ਡਾਲਰ ਦਾ ਈਂਧਨ ਕੀਤਾ ਬਰਾਮਦ
Thursday, Feb 22, 2024 - 10:31 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਜੀ-7 ਦੇਸ਼ਾਂ ਨੂੰ ਜੋ ਪੈਟਰੋਲੀਅਮ ਪ੍ਰੋਡਕਟ ਵੇਚੇ ਹਨ, ਉਸ ’ਚ ਇਕ ਤਿਹਾਈ ਹਿੱਸੇਦਾਰੀ ਰੂਸ ਤੋਂ ਦਰਾਮਦ ਕੀਤੇ ਗਏ ਕੱਚੇ ਤੇਲ ਦੀ ਸੀ, ਜੋ ਭਾਰਤ ਨੇ ਸਸਤੇ ਮੁੱਲ ’ਤੇ ਖਰੀਦਿਆ ਸੀ। ਫਰਵਰੀ 2022 ’ਚ ਯੂਕ੍ਰੇਨ ’ਤੇ ਰੂਸ ਦੀ ਪਹਿਲ ਤੋਂ ਬਾਅਦ ਅਮਰੀਕਾ ਦੀ ਅਗਵਾਈ ’ਚ ਪੱਛਮੀ ਦੇਸ਼ਾਂ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ ਪਰ ਭਾਰਤ ਨੇ ਰੂਸ ਤੋਂ ਸਸਤੇ ਭਾਅ ’ਤੇ ਕੱਚਾ ਤੇਲ ਦਰਾਮਦ ਕੀਤਾ। ਫਿਰ ਰਿਫਾਈਨਿੰਗ ਤੋਂ ਬਾਅਦ ਪੈਟਰੋਲੀਅਮ ਪਦਾਰਥ ਨੂੰ ਇਨ੍ਹਾਂ ਦੇਸ਼ਾਂ ਨੂੰ ਵੇਚਿਆ ਹੈ। ਇਕ ਯੂਰਪੀ ਥਿੰਕ ਟੈਂਕ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸੀ ਕੱਚੇ ਤੇਲ ਦੀ ਦਰਾਮਦ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤ ਨੂੰ ਸਸਤੇ ਮੁੱਲ ’ਤੇ ਕੱਚਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਰੂਸ ਤੋਂ ਅੰਤਰਰਾਸ਼ਟਰੀ ਕੀਮਤਾਂ ਤੋਂ ਸਸਤੇ ਭਾਅ ’ਤੇ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਭਾਰਤੀ ਤੇਲ ਕੰਪਨੀਆਂ ਨੇ ਰੂਸ ਤੋਂ ਦਰਾਮਦੀ ਕੱਚੇ ਤੇਲ ਦੀ ਭਾਰਤ ’ਚ ਰਿਫਾਈਨਿੰਗ ਕੀਤਾ ਅਤੇ ਬਾਅਦ ’ਚ ਇਸ ਤੋਂ ਬਣੇ ਡੀਜ਼ਲ ਨੂੰ ਜੀ-7 ਦੇਸ਼ਾਂ, ਯੂਰਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਨੂੰ ਬਰਾਮਦ ਕੀਤਾ। ਪੱਛਮੀ ਦੇਸ਼ਾਂ ਨੇ ਰੂਸ ਤੋਂ ਦਰਾਮਦ ਕੀਤੇ ਕੱਚੇ ਤੇਲ ਨੂੰ ਸ਼ੁੱਧ ਕਰਨ ਤੋਂ ਬਾਅਦ ਤਿਆਰ ਡੀਜ਼ਲ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਲਾਈ ਸੀ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਇਸ ਦੇ ਨਾਲ ਹੀ ਫਿਨਲੈਂਡ ਸਥਿਤ ਖੋਜ ਸੰਸਥਾਨ ‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ (ਸੀ. ਆਰ. ਈ. ਏ.) ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਭਾਰਤ ਨੇ ਰੂਸ ਤੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਨੂੰ ਸ਼ੁੱਧ ਕਰਨ ਤੋਂ ਬਾਅਦ ਜੀ-7 ਦੇਸ਼ਾਂ ਅਤੇ ਯੂਰਪੀ ਸੰਘ ਤੇ ਆਸਟ੍ਰੇਲੀਆ ਨੂੰ ਬਰਾਮਦ ਕੀਤੀ ਹੈ। ਸੀ. ਈ. ਆਰ. ਏ. ਨੇ ਕਿਹਾ,‘‘ਰੂਸੀ ਤੇਲ ’ਤੇ ਪ੍ਰਾਈਸ ਕੈਪ ਲਾਏ ਜਾਣ ਤੋਂ ਬਾਅਦ ਦੇ 13 ਮਹੀਨਿਆਂ ’ਚ ਰੂਸੀ ਕੱਚੇ ਤੇਲ ਤੋਂ ਸ਼ੁੱਧ ਕੀਤੇ ਪੈਟਰੋਲੀਅਮ ਉਤਪਾਦਾਂ ਨੇ ਇਨ੍ਹਾਂ ਦੇਸ਼ਾਂ ਨੂੰ ਕੁੱਲ ਬਰਾਮਦ ਦਾ ਇਕ ਤਿਹਾਈ ਹਿੱਸਾ ਬਣਾਇਆ ਹੈ। ਇਨ੍ਹਾਂ ਦੇਸ਼ਾਂ ਨੂੰ ਭਾਰਤ ਨੇ 6.65 ਅਰਬ ਡਾਲਰ ਦੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਰੂਸੀ ਤੇਲ ਦੀ ਮਦਦ ਨਾਲ ਕੀਤੀ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਰਿਪੋਰਟ ਮੁਤਾਬਕ ਪੱਛਮੀ ਦੇਸ਼ਾਂ ਨੂੰ ਭਾਰਤ ਤੋਂ ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਪਦਾਰਥਾਂ ਦੀ ਬਰਾਮਦ ’ਚ ਇਕ ਵੱਡਾ ਹਿੱਸਾ ਜਾਮਨਗਰ ਸਥਿਤ ਰਿਲਾਇੰਸ ਰਿਫਾਇਨਰੀ ਦਾ ਰਿਹਾ ਹੈ। ਇਸ ਬਾਰੇ ’ਚ ਟਿੱਪਣੀ ਲਈ ਰਿਲਾਇੰਸ ਇੰਡਸਟਰੀਜ਼ ਨੂੰ ਭੇਜੀ ਗਈ ਈ-ਮੇਲ ਦਾ ਕੋਈ ਜਵਾਬ ਨਹੀਂ ਆਇਆ ਹੈ। ਭਾਰਤ ਨੇ ਪਿਛਲੇ 2 ਸਾਲਾਂ ’ਚ ਰੂਸ ਤੋਂ ਵੱਡੇ ਪੱਧਰ ’ਤੇ ਕੱਚੇ ਤੇਲ ਦੀ ਦਰਾਮਦ ਕੀਤੀ ਹੈ।ਸਸਤੇ ਭਾਅ ’ਤੇ ਰੂਸੀ ਕੱਚਾ ਤੇਲ ਮਿਲਣ ਨਾਲ ਭਾਰਤ ਨੂੰ ਆਪਣੇ ਦਰਾਮਦ ਬਿੱਲ ਨੂੰ ਘਟਾਉਣ ’ਚ ਵੀ ਮਦਦ ਮਿਲੀ ਹੈ। ਸੀ. ਆਰ. ਈ. ਏ. ਮੁਤਾਬਕ ਇਨ੍ਹਾਂ ਦੇਸ਼ਾਂ ਦੇ ਪੈਟਰੋਲੀਅਮ ਪਦਾਰਥਾਂ ਦੀ ਬਰਾਮਦ ਕਰਨ ਲਈ ਭਾਰਤ ਨੇ ਰੂਸ ਤੋਂ 3.05 ਬਿਲੀਅਨ ਡਾਲਰ ਦਾ ਕੱਚਾ ਤੇਲ ਖਰੀਦਿਆ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8